Youtube ਵੀਡੀਓ Like ਕਰੋ ਤੇ ਪੈਸੇ ਕਮਾਓ, ਜੇਕਰ ਤੁਹਾਨੂੰ ਵੀ ਆ ਰਹੇ ਨੇ ਅਜਿਹੇ Message ਤਾਂ...

06/26/2023 3:26:36 PM

ਚੰਡੀਗੜ੍ਹ (ਸੁਸ਼ੀਲ) : ਆਈ. ਟੀ. ਕੰਪਨੀ 'ਚ ਕੰਮ ਕਰਨ ਵਾਲੀ ਕੁੜੀ ਕੋਲੋਂ ਯੂ-ਟਿਊਬ ਵੀਡੀਓ ਲਾਈਕ ਕਰਨ ਅਤੇ ਟਾਸਕ ਦੌਰਾਨ ਰੁਪਏ ਨਿਵੇਸ਼ ਕਰਨ ਦੇ ਨਾਂ ’ਤੇ 2 ਲੱਖ 9 ਹਜ਼ਾਰ ਰੁਪਏ ਠੱਗ ਲਏ ਗਏ। ਸੈਕਟਰ-30 ਨਿਵਾਸੀ ਅਮੀਸ਼ਾ ਸਚਦੇਵਾ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸਾਈਬਰ ਸੈੱਲ ਨੇ ਜਾਂਚ ਕਰ ਕੇ ਅਮੀਸ਼ਾ ਸਚਦੇਵਾ ਦੀ ਸ਼ਿਕਾਇਤ ’ਤੇ ਅਣਪਛਾਤੇ ਠੱਗਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਅਮੀਸ਼ਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਬੰਗਲੁਰੂ 'ਚ ਆਈ. ਟੀ. ਕੰਪਨੀ 'ਚ ਨੌਕਰੀ ਕਰਦੀ ਹੈ। ਅਣਪਛਾਤੇ ਨੰਬਰ ਤੋਂ ਫੋਨ ਆਇਆ ਅਤੇ ਪਾਰਟ ਟਾਈਮ ਨੌਕਰੀ ਕਰ ਕੇ ਲੱਖਾਂ ਰੁਪਏ ਕਮਾਉਣ ਦੀ ਗੱਲ ਕਹੀ। ਕਾਲਰ ਨੇ ਕਿਹਾ ਕਿ ਇਕ ਵਾਰ ਯੂ-ਟਿਊਬ ਵੀਡੀਓ ਲਾਈਕ ਕਰਨ ’ਤੇ 50 ਰੁਪਏ ਮਿਲਣਗੇ ਤੇ ਟਾਸਕ ਖੇਡਣ ਲਈ ਟੈਲੀਗ੍ਰਾਮ ਡਾਊਨਲੋਡ ਕਰਨ ਲਈ ਕਿਹਾ।

ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨਾਂ ਲਈ ਚੰਗੀ ਖ਼ਬਰ, ਇਸ ਸਕੀਮ ਦਾ ਜਲਦ ਲੈਣ ਲਾਹਾ, ਕਿਤੇ ਆਖ਼ਰੀ ਤਾਰੀਖ਼ ਨਾ ਨਿਕਲ ਜਾਵੇ  
ਦੋਸਤ ਤੋਂ 50 ਹਜ਼ਾਰ ਉਧਾਰ ਲੈ ਕੇ ਦਿੱਤੇ
ਵੀਡੀਓ ਲਾਈਕ ਕਰਨ ’ਤੇ ਪਹਿਲੇ ਦਿਨ 150 ਰੁਪਏ ਬੈਂਕ ਖਾਤੇ 'ਚ ਆ ਗਏ। ਇਸ ਤੋਂ ਬਾਅਦ ਟੈਲੀਗ੍ਰਾਮ ’ਤੇ ਲਿੰਕ ਖੋਲ੍ਹਣ ਲਈ ਕਿਹਾ ਅਤੇ ਇਕ ਹਜ਼ਾਰ ਤੋਂ 2 ਲੱਖ ਰੁਪਏ ਤੱਕ ਨਿਵੇਸ਼ ਕਰਨ ’ਤੇ ਲੱਖਾਂ ਕਮਾਉਣ ਸਬੰਧੀ ਦੱਸਿਆ। ਪਾਰਟ ਟਾਈਮ ਨੌਕਰੀ ਕਰਨ ਲਈ ਲਿੰਕ ਦੱਸਿਆ। ਲਿੰਕ ਖੋਲ੍ਹਣ ’ਤੇ ਬਿਟਕੁਆਇਨ ਪਲੇਟਫਾਰਮ ਖੁੱਲ੍ਹ ਗਿਆ। ਇਕ ਹਜ਼ਾਰ ਰੁਪਏ ਨਿਵੇਸ਼ ਕਰਨ ’ਤੇ 1480 ਰੁਪਏ ਪ੍ਰਾਫਿਟ ਦਿੱਤਾ। 15 ਅਪ੍ਰੈਲ ਨੂੰ 3 ਹਜ਼ਾਰ ਰੁਪਏ ਨਿਵੇਸ਼ ਕੀਤੇ। 17 ਅਪ੍ਰੈਲ ਨੂੰ ਖਾਤੇ 'ਚ 4 ਹਜ਼ਾਰ 680 ਰੁਪਏ ਆ ਗਏ।

ਇਹ ਵੀ ਪੜ੍ਹੋ : ਪੰਜਾਬ ਦੇ ਅਧਿਆਪਕਾਂ ਨੂੰ ਵਿਦੇਸ਼ਾਂ 'ਚ ਟ੍ਰੇਨਿੰਗ ਦਾ ਕ੍ਰੇਜ਼, Popular ਹੋ ਰਹੀ ਸਰਕਾਰ ਦੀ ਸਕੀਮ

ਇਸ ਤੋਂ ਬਾਅਦ 5 ਹਜ਼ਾਰ, 23 ਹਜ਼ਾਰ 500, 61 ਹਜ਼ਾਰ ਅਤੇ 70 ਹਜ਼ਾਰ ਰੁਪਏ ਨਿਵੇਸ਼ ਕਰ ਦਿੱਤੇ। ਇਸ ਤੋਂ ਬਾਅਦ ਉਹ ਕੰਮ 'ਚ ਗਲਤੀਆਂ ਕੱਢਣ ਲੱਗੇ। ਉਨ੍ਹਾਂ ਕਿਹਾ ਕਿ ਪੈਸੇ ਹੋਰ ਨਿਵੇਸ਼ ਕਰੋ ਨਹੀਂ ਤਾਂ ਪਹਿਲਾਂ ਨਿਵੇਸ਼ ਕੀਤੇ ਪੈਸਿਆਂ ਦਾ ਕੋਈ ਪ੍ਰਾਫਿਟ ਨਹੀਂ ਮਿਲੇਗਾ। ਇਸ ਤੋਂ ਬਾਅਦ ਕੁੜੀ ਨੇ 50 ਹਜ਼ਾਰ ਰੁਪਏ ਦੋਸਤ ਤੋਂ ਉਧਾਰ ਲੈ ਕੇ ਨਿਵੇਸ਼ ਕਰ ਦਿੱਤੇ। ਬਾਅਦ 'ਚ ਠੱਗੀ ਦਾ ਅਹਿਸਾਸ ਹੋਣ ’ਤੇ ਪੁਲਸ ਨੂੰ ਸ਼ਿਕਾਇਤ ਦਿੱਤੀ। ਸਾਈਬਰ ਸੈੱਲ ਨੇ ਮਾਮਲੇ ਦੀ ਜਾਂਚ ਕਰ ਕੇ ਅਮੀਸ਼ਾ ਦੀ ਸ਼ਿਕਾਇਤ ’ਤੇ ਠੱਗਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।  
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita