ਭਾਰੀ ਮਾਤਰਾ ''ਚ ਨਾਜਾਇਜ਼ ਸ਼ਰਾਬ ਬਰਾਮਦ

08/27/2017 4:58:11 PM

ਜਲੰਧਰ/ਫਗਵਾੜਾ(ਜਲੋਟਾ)— ਪੁਲਸ ਥਾਣਾ ਸਿਟੀ ਨੇ ਭਾਰਤੀ ਮਾਤਰਾ 'ਚ ਨਾਜਾਇਜ਼ ਸ਼ਰਾਬ ਸਮੇਤ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਦੀ ਪਛਾਣ ਰਾਮ ਸਾਗਰ ਪੁੱਤਰ ਸੂਰਜ ਲਾਲ ਵਾਸੀ ਪਿੰਡ ਮਹਿਮੀ ਜ਼ਿਲਾ ਬਹਿਰਾਈਚ (ਉੱਤਰ ਪ੍ਰਦੇਸ਼) ਹਾਲ ਵਾਸੀ ਸਾਹਮਣੇ ਡੀ. ਸੀ. ਦਫਤਰ ਜਲੰਧਰ ਥਾਣਾ ਬਾਰਾਂਦਰੀ ਜਲੰਧਰ ਦੇ ਰੂਪ 'ਚ ਹੋਈ ਹੈ। ਫੜੇ ਗਏ ਦੋਸ਼ੀ ਕੋਲੋਂ 27 ਪੇਟੀਆਂ ਨਾਜਾਇਜ਼ ਸ਼ਰਾਬ ਕਰੀਬ 324 ਬੋਤਲਾਂ ਸ਼ਰਾਬ ਬਰਾਮਦ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਥਾਣਾ ਸਿਟੀ ਦੀ ਟੀਮ ਨੇ ਐਕਸਾਈਜ਼ ਵਿਭਾਗ ਦੇ ਇੰਚਾਰਜ ਅਸ਼ੋਕ ਕੁਮਾਰ ਬਾਲੀ ਦੇ ਨਾਲ ਸਥਾਨਕ ਬੰਗਾ ਰੋਡ 'ਤੇ ਬਿਜਲੀ ਘਰ ਦੇ ਕੋਲ ਬੋਲੈਰੋ ਨੰਬਰ ਪੀ. ਬੀ.-08 ਡੀ. ਜੀ-8098 ਦੀ ਜਦੋਂ ਜਾਂਚ ਕੀਤੀ ਤਾਂ ਸ਼ਰਾਬ ਦੀ ਖੇਪ ਇਸ 'ਚੋਂ ਬਰਾਮਦ ਕੀਤੀ ਗਈ।