ਕਾਰ ਤੇ ਟੈਂਪੂ-ਟਰੈਵਲਰ ਦੀ ਟੱਕਰ ''ਚ ਇਕ ਜ਼ਖ਼ਮੀ

02/24/2018 12:24:31 AM

ਕੋਟ ਫਤੂਹੀ, (ਬਹਾਦਰ ਖਾਨ)- ਬਿਸਤ ਦੁਆਬ ਨਹਿਰ ਦੇ ਪੁਲ ਵਾਲੇ ਚੌਕ 'ਤੇ ਇਕ ਟੈਂਪੂ ਟਰੈਵਲਰ ਤੇ ਇੰਡੀਕਾ ਕਾਰ ਵਿਚਕਾਰ ਟੱਕਰ ਹੋਣ ਦਾ ਸਮਾਚਾਰ ਮਿਲਿਆ ਹੈ ਜਿਸ ਨਾਲ ਕਾਰ ਸਵਾਰ ਇਕ ਵਿਅਕਤੀ ਦੇ ਮਾਮੂਲੀ ਸੱਟਾਂ ਤੇ ਦੋਵੇਂ ਵਾਹਨ ਨੁਕਸਾਨੇ ਗਏ। ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ ਦੇ ਪਿੰਡ ਬੇਗੋਵਾਲ ਜ਼ਿਲਾ ਕਪੂਰਥਲਾ ਆਪਣੀ ਕਾਰ ਵਿਚ ਆਦਮਪੁਰ ਵੱਲੋਂ ਆਪਣੇ ਸਾਥੀਆਂ ਨਾਲ ਚੰਡੀਗੜ੍ਹ ਵੱਲ ਜਾ ਰਹੇ ਸੀ। ਜਦਕਿ ਟੈਂਪੂ ਟਰੈਵਲਰ ਜਿਸ ਨੂੰ ਜੈ ਦੇਵ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਖੁਰਮਪੁਰ ਜ਼ਿਲਾ ਕਪੂਰਥਲਾ ਚਲਾ ਰਿਹਾ ਸੀ ਬਹਿਰਾਮ ਵਲੋਂ ਮਾਹਿਲਪੁਰ ਸਾਈਡ ਵੱਲ ਕਿਸੇ ਧਾਰਮਿਕ ਸਥਾਨ 'ਤੇ ਜਾ ਰਹੇ ਸਨ। ਜਦੋਂ ਉਹ ਉਪਰੋਕਤ ਘਟਨਾ ਸਥਾਨ 'ਤੇ ਪਹੁੰਚੇ ਤਾਂ ਸੜਕ 'ਤੇ ਸਪੀਡ ਬਰੇਕਰ ਨਾ ਹੋਣ ਕਰਕੇ ਆਪਸ ਵਿਚ ਟੱਕਰ ਹੋ ਗਈ ਜਿਸ ਨਾਲ ਦੋਵੇਂ ਵਾਹਨ ਨੁਕਸਾਨੇ ਗਏ ਤੇ ਇੰਡੀਕਾ ਕਾਰ ਸਵਾਰ ਇਕ ਵਿਅਕਤੀ ਦੇ ਮਾਮੂਲੀ ਸੱਟਾਂ ਲੱਗੀਆਂ ਤੇ ਕਾਰ ਬੁਰੀ ਤਰਾਂ ਨੁਕਸਾਨੀ ਗਈ। ਲੋਕਾਂ ਦੀ ਮੰਗ ਹੈ ਕਿ ਚੌਕ ਵਿਚ ਹਲਕੀ ਸਪੀਡ ਬਰੇਕਰ ਲਾਏ ਜਾਣ ਤਾਂ ਜੋ ਹੋਰ ਹਾਦਸਿਆਂ ਤੋਂ ਬਚਾਅ ਹੋ ਸਕੇ।