ਪਿਸਤੌਲ, ਰੌਂਦ ਤੇ ਨਸ਼ੀਲੇ ਪਦਾਰਥ ਸਣੇ ਇਕ ਕਾਬੂ

02/27/2018 7:06:53 AM

ਫਗਵਾੜਾ, (ਹਰਜੋਤ, ਰੁਪਿੰਦਰ ਕੌਰ, ਜਲੋਟਾ)- ਸੀ. ਆਈ. ਏ. ਸਟਾਫ਼ ਨੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ 1 ਦੇਸੀ ਪਿਸਤੌਲ, 2 ਰੌਂਦ, 25 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕਰਕੇ ਧਾਰਾ 22-61-85, 25-54-59 ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ। ਪ੍ਰੈੱਸ ਕਾਨਫਰੰਸ ਦੌਰਾਨ ਐੱਸ. ਪੀ. ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਸੀ. ਆਈ. ਏ. ਸਟਾਫ਼ ਇੰਚਾਰਜ ਗੁਰਮੀਤ ਸਿੰਘ ਸਿੱਧੂ ਤੇ ਏ. ਐੱਸ. ਆਈ. ਪਰਮਜੀਤ ਸਿੰਘ ਦੀ ਆਧਾਰਿਤ ਪੁਲਸ ਪਾਰਟੀ ਨੇ ਮਹੇੜੂ ਵੱਲੋਂ ਆ ਰਹੇ ਇਕ ਨੌਜਵਾਨ ਨੂੰ ਕਾਬੂ ਕੀਤਾ ਤਾਂ ਉਸ ਪਾਸੋਂ 1 ਦੇਸੀ ਪਿਸਤੌਲ 315 ਬੋਰ, 2 ਰੌਂਦ, 25 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਉਕਤ ਵਿਅਕਤੀ ਦੀ ਪਛਾਣ ਜਸਬੀਰ ਸਿੰਘ ਉਰਫ਼ ਬੀਰੂ ਪੁੱਤਰ ਅਨੰਤ ਰਾਮ ਵਾਸੀ ਹਰਦਾਸਪੁਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁੱਛਗਿਛ ਦੌਰਾਨ ਪੱਤਾ ਲੱਗਾ ਹੈ ਕਿ ਉਕਤ ਵਿਅਕਤੀ ਖਿਲਾਫ਼ 3 ਚੋਰੀਆਂ ਅਤੇ 3 ਨਸ਼ੀਲੇ ਪਦਾਰਥਾਂ ਦੇ ਮੁਕੱਦਮੇ ਪਹਿਲਾਂ ਹੀ ਦਰਜ ਹਨ।