ਅਫੀਮ ਸਮੇਤ ਇਕ ਗ੍ਰਿਫਤਾਰ

07/21/2018 7:24:21 AM

ਖਰਡ਼, (ਅਮਰਦੀਪ)- ਸੰਨੀ ਇਨਕਲੇਵ ਪੁਲਸ ਚੌਕੀ ਸੈਕਟਰ-125 ਦੇ ਮੁਲਾਜ਼ਮਾਂ ਨੇ ਅਫੀਮ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਖਰਡ਼ ਦੇ ਡੀ. ਐੱਸ. ਪੀ. ਦੀਪ ਕਮਲ ਨੇ ਦੱਸਿਆ ਕਿ  ਸੰਨੀ ਇਨਕਲੇਵ ਚੌਕੀ ਇੰਚਾਰਜ਼ ਏ. ਐੱਸ. ਆਈ. ਅਵਤਾਰ ਸਿੰਘ ਸਮੇਤ ਹੌਲਦਾਰ ਪ੍ਰੇਮ ਚੰਦ, ਕ੍ਰਿਸ਼ਨ ਕੁਮਾਰ ਤੇ ਸਿਪਾਹੀ ਪਰਮਿੰਦਰ ਸਿੰਘ ਭੈਡ਼ੇ ਅਨਸਰਾਂ ਨੂੰ ਫਡ਼ਨ ਲਈ ਗਸ਼ਤ ਤੇ ਚੈਕਿੰਗ ਕਰ ਰਹੇ ਸਨ ਤੇ ਜਦੋਂ ਉਹ  ਲਾਡਰਾਂ ਰੋਡ ਨੇਡ਼ੇ ਸ਼ਿਵਾਲਿਕ ਸਿਟੀ ਖਰਡ਼ ’ਚ ਮੌਜੂਦ ਸਨ ਤਾਂ ਇਕ ਲਡ਼ਕਾ ਪੁਲਸ ਪਾਰਟੀ ਨੂੰ ਵੇਖ ਕੇ ਘਬਰਾ ਕੇ ਪਿੱਛੇ ਨੂੰ ਮੁਡ਼ਨ ਲੱਗਾ ਤੇ ਪੁਲਸ ਨੇ ਉਸਨੂੰ ਕਾਬੂ ਕਰਕੇ ਉਸ ਤੋਂ 280 ਗ੍ਰਾਮ ਅਫੀਮ ਬ੍ਰਾਮਦ ਕੀਤੀ। 
ਮੁਲਜ਼ਮ  ਦੀ ਪਛਾਣ ਰਣਜੀਤ ਕੁਮਾਰ ਪੁੱਤਰ ਸ਼ੇਰ ਸਿੰਘ ਵਾਸੀ ਕਸੈਰ ਥਾਣਾ ਕੂਮਗਾਏ ਜ਼ਿਲਾ ਬਦਾਯੂ ਵਜੋਂ ਹੋਈ ਹੈ। ਦੋਸ਼ੀ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।