ਪੁਰਾਣੀ ਰੰਜਿਸ਼ ਨੇ ਧਾਰਿਆ ਖ਼ੂਨੀ ਰੂਪ, ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਉਤਾਰਿਆ ਮੌਤ ਦੇ ਘਾਟ

04/27/2023 8:47:26 PM

ਮੱਲਾਂਵਾਲਾ (ਜਸਪਾਲ ਸੰਧੂ)-ਮੱਲਾਂਵਾਲਾ ਤੋਂ ਥੋੜ੍ਹੀ ਦੂਰ ਪਿੰਡ ਨਵਾਂ ਗੁਰਦਿੱਤੀ ਵਾਲਾ ’ਚ ਪੁਰਾਣੀ ਰੰਜਿਸ਼ ਨੂੰ ਲੈ ਕੇ ਕੁਝ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰ ਨਾਲ ਇਕ ਨੌਜਵਾਨ ਦਾ ਕਤਲ ਕਰ ਦਿੱਤੇ ਜਾਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਗੁਰਵਿੰਦਰ ਸਿੰਘ (26) ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਸੀਂ ਪਿੰਡ ਨਵਾਂ ਗੁਰਦਿੱਤੀ ਵਾਲਾ ’ਚ ਰਹਿੰਦੇ ਹਾਂ ਅਤੇ ਪਿਛਲੇ ਸਾਲ ਸਾਡੇ ਘਰ ਦੇ ਨੇੜੇ ਰਹਿੰਦੇ ਕਰਨਜੋਤ ਸਿੰਘ ਪੁੱਤਰ ਸੁਰਜੀਤ ਸਿੰਘ ਨੇ ਆਪਣੇ ਘਰ ਉੱਚੀ ਆਵਾਜ਼ ਵਿਚ ਡੀ. ਜੇ. ਲਾਇਆ ਸੀ।

ਇਹ ਖ਼ਬਰ ਵੀ ਪੜ੍ਹੋ : ਧਾਰਮਿਕ ਅਸਥਾਨ ਤੋਂ ਪਰਤ ਰਹੇ 3 ਵਿਅਕਤੀਆਂ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ, ਘਰਾਂ ’ਚ ਵਿਛੇ ਸੱਥਰ

ਉਨ੍ਹਾਂ ਦੱਸਿਆ ਕਿ ਸਾਡੀ ਮਾਤਾ ਦੀਆਂ ਅੱਖਾਂ ਦੇ ਆਪ੍ਰੇਸ਼ਨ ਹੋਣ ਕਾਰਨ ਗੁਰਵਿੰਦਰ ਸਿੰਘ ਜ਼ਿਆਦਾ ਉੱਚੀ ਆਵਾਜ਼ ਘੱਟ ਕਰਵਾਉਣ ਲਈ ਕਰਨਜੋਤ ਸਿੰਘ ਦੇ ਘਰ ਗਿਆ ਤਾਂ ਉਨ੍ਹਾਂ ਅੱਗੋਂ ਆਵਾਜ਼ ਘੱਟ ਕਰਨ ਦੀ ਬਜਾਏ ਬੁਰਾ-ਭਲਾ ਬੋਲਿਆ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਸੇ ਪੁਰਾਣੀ ਰੰਜਿਸ਼ ਕਾਰਨ ਅੱਜ ਕਰਨਜੋਤ ਸਿੰਘ ਆਪਣੇ 15-20 ਸਾਥੀਆਂ ਨੂੰ ਲੈ ਕੇ ਸਾਡੇ ਘਰ ਆਇਆ ਅਤੇ ਪਿਤਾ ਸੱਜਣ ਸਿੰਘ ਪੁੱਤਰ ਬੂਟਾ ਸਿੰਘ ਨੂੰ ਜ਼ਖ਼ਮੀ ਕਰ ਕੇ ਸਾਡੇ ਘਰ ਦੀ ਭੰਨ-ਤੋੜ ਕੀਤੀ।

ਇਹ ਵੀ ਪੜ੍ਹੋ : ਦਾਣਾ ਮੰਡੀ ’ਚ ਢਾਬਾ ਚਲਾ ਰਹੇ ਵਿਅਕਤੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਉਤਾਰਿਆ ਮੌਤ ਦੇ ਘਾਟ

ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਸ ਤੋਂ ਬਾਅਦ ਕਰਨਜੋਤ ਸਿੰਘ ਸਾਥੀਆਂ ਸਮੇਤ ਸਾਡੇ ਦੂਜੇ ਘਰ ਗਿਆ, ਜਿਥੇ ਜਾ ਕੇ ਉਸ ਨੇ ਗੁਰਵਿੰਦਰ ਸਿੰਘ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਗੁਰਵਿੰਦਰ ਸਿੰਘ ਨੂੰ ਇਲਾਜ ਲਈ ਫਰੀਦਕੋਟ ਲਿਜਾਦੇਂ ਸਮੇਂ ਰਸਤੇ ’ਚ ਮੌਤ ਹੋ ਗਈ, ਜਦਕਿ ਸੱਜਣ ਸਿੰਘ ਇਲਾਜ ਅਧੀਨ ਹੈ। ਪੁਲਸ ਵੱਲੋਂ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚ ਕੇ ਕਾਰਵਾਈ ਕੀਤੀ ਜਾ ਰਹੀ ਹੈ।

Manoj

This news is Content Editor Manoj