ਚੰਡੀਗੜ੍ਹ ''ਚ ਖਤਮ ਹੋਇਆ ''ਆਡ-ਈਵਨ'', ਦੂਜੇ ਸੂਬਿਆਂ ਲਈ ਜਲਦ ਚੱਲਣਗੀਆਂ ਬੱਸਾਂ

09/03/2020 11:34:22 AM

ਚੰਡੀਗੜ੍ਹ (ਰਾਜਿੰਦਰ) : ਸ਼ਹਿਰ ਦੀਆਂ ਭੀੜ ਵਾਲੀਆਂ ਬੂਥ ਮਾਰਕਿਟਾਂ 'ਚੋਂ ਆਡ-ਈਵਨ ਸਿਸਟਮ ਹਟਾ ਦਿੱਤਾ ਗਿਆ ਹੈ। ਸ਼ੁੱਕਰਵਾਰ ਤੋਂ ਇੱਥੇ ਸਾਰੀਆਂ ਦੁਕਾਨਾਂ ਖੋਲ੍ਹੀਆਂ ਜਾ ਸਕਣਗੀਆਂ। ਪ੍ਰਸ਼ਾਸਨ ਨੇ ਨਾਲ ਹੀ ਇਹ ਵੀ ਸਾਫ਼ ਕਰ ਦਿੱਤਾ ਹੈ ਕਿ ਇਨ੍ਹਾਂ ਮਾਰਕਿਟਾਂ 'ਚ ਮਾਸਕ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਵਾਉਣ ਦੀ ਜ਼ਿੰਮੇਵਾਰੀ ਦੁਕਾਨਦਾਰਾਂ ਦੀ ਹੋਵੇਗੀ। ਉੱਥੇ ਹੀ ਦੂਜੇ ਸੂਬਿਆਂ ਲਈ ਸੀ. ਟੀ. ਯੂ. ਦੀ ਲਾਂਗ-ਰੂਟ ਦੀਆਂ ਬੱਸਾਂ ਨੂੰ ਵੀ ਛੇਤੀ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਆਈ. ਐੱਸ. ਬੀ. ਟੀ.-17 ’ਤੇ ਚੱਲ ਰਹੀ ਮੰਡੀ ਨੂੰ ਵੀ ਸੈਕਟਰ-26 'ਚ ਸ਼ਿਫਟ ਕੀਤਾ ਜਾਵੇਗਾ। ਇਹ ਫ਼ੈਸਲੇ ਬੁੱਧਵਾਰ ਨੂੰ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਦੀ ਪ੍ਰਧਾਨਗੀ ’ਚ ਹੋਈ ਵਾਰ-ਰੂਮ ਮੀਟਿੰਗ 'ਚ ਲਏ ਗਏ।

ਇਹ ਵੀ ਪੜ੍ਹੋ : ਕੈਂਚੀ ਨਾਲ ਪਤਨੀ ਦਾ ਕਤਲ ਕਰਕੇ ਬੱਚੇ ਵਿਲਕਦੇ ਛੱਡ ਦੌੜਿਆ, ਖੂਨੀ ਮੰਜ਼ਰ ਦੇਖ ਕੰਬੀ ਲੋਕਾਂ ਦੀ ਰੂਹ
ਵਪਾਰੀ ਕਰ ਰਹੇ ਸਨ ਸਿਸਟਮ ਦਾ ਵਿਰੋਧ
ਸ਼ਹਿਰ 'ਚ ਪਿਛਲੇ ਕਾਫ਼ੀ ਦਿਨਾਂ ਤੋਂ ਆਡ-ਈਵਨ ਦਾ ਵਿਰੋਧ ਕੀਤਾ ਜਾ ਰਿਹਾ ਸੀ। ਵਪਾਰੀ ਲਗਾਤਾਰ ਨੁਕਸਾਨ ਦੀ ਗੱਲ ਕਹਿ ਕੇ ਇਸ ਵਿਵਸਥਾ ਨੂੰ ਖ਼ਤਮ ਕਰਨ ਦੀ ਮੰਗ ਕਰ ਰਹੇ ਸਨ। ਪ੍ਰਸ਼ਾਸਨ ਨੇ 3 ਸਤੰਬਰ ਤੱਕ ਸ਼ਹਿਰ ਦੀਆਂ ਕਈ ਬੂਥ ਮਾਰਕਿਟਾਂ 'ਚ ਆਡ-ਈਵਨ ਲਾਗੂ ਕੀਤਾ ਸੀ। ਇਨ੍ਹਾਂ 'ਚ ਸੈਕਟਰ-41 ਦੀ ਕ੍ਰਿਸ਼ਨਾ ਮਾਰਕਿਟ, ਬੁੜੈਲ ਚੌਕ ਸਥਿਤ ਓਲਡ ਪੀ. ਐੱਨ. ਬੀ. ਕੋਲ ਵਾਲੀ ਮਾਰਕਿਟ, ਸੈਕਟਰ-22 ਦੀ ਸ਼ਾਸਤਰੀ ਮਾਰਕਿਟ, ਸੈਕਟਰ-15 ਦੀ ਮੁੱਖੀ ਮਾਰਕਿਟ, ਸੈਕਟਰ-8 ਦੀ ਇੰਟਰਨਲ ਮਾਰਕਿੇਟ, ਸੈਕਟਰ-20 ਦੀ ਆਜ਼ਾਦ ਅਤੇ ਪੈਲਸ ਮਾਰਕਿਟ, ਸੈਕਟਰ-21 ਦੀ ਬੂਥ ਮਾਰਕਿਟ, ਸੈਕਟਰ-19 ਦਾ ਪਾਲਿਕਾ ਬਾਜ਼ਾਰ ਅਤੇ ਸਦਰ ਮਾਰਕਿਟ ਅਤੇ ਸੈਕਟਰ-27 ਦੀ ਜਨਤਾ ਮਾਰਕਿਟ ਆਦਿ ਸ਼ਾਮਿਲ ਹਨ। ਹੁਣ ਸ਼ੁੱਕਰਵਾਰ ਤੋਂ ਮਾਰਕਿਟ ਦੀਆਂ ਸਾਰੀਆਂ ਦੁਕਾਨਾਂ ਨੂੰ ਖੋਲ੍ਹੀਆਂ ਜਾ ਸਕਣਗੀਆਂ। ਦੁਕਾਨ ਨੂੰ ਖੋਲ੍ਹਣ ਅਤੇ ਬੰਦ ਕਰਨ ਦੇ ਸਮੇਂ ਨੂੰ ਲੈ ਕੇ ਵੀ ਹੁਣ ਕੋਈ ਰੋਕ ਨਹੀਂ ਲਾਈ ਗਈ ਹੈ।

ਇਹ ਵੀ ਪੜ੍ਹੋ : ਵਿਆਹ ਵਾਲੇ ਘਰ 'ਚ ਗੂੰਜੀਆਂ ਮੌਤ ਦੀਆਂ ਚੀਕਾਂ, ਪਲਾਂ 'ਚ ਪੈ ਗਿਆ ਰੋਣ-ਕੁਰਲਾਉਣ
ਪ੍ਰਸ਼ਾਸਨ 'ਚ ਭਰਤੀ ਲਈ ਟਾਈਪਿੰਗ ਟੈਸਟ ਕੀਤਾ ਰੱਦ
ਬੈਠਕ 'ਚ ਪ੍ਰਸ਼ਾਸਨ ਦੇ ਪ੍ਰਸੋਨਲ ਮਹਿਕਮੇ ਦੇ ਸਕੱਤਰ ਸੰਜੇ ਕੁਮਾਰ ਝਾਅ ਨੇ ਦੱਸਿਆ ਕਿ ਚੰਡੀਗੜ੍ਹ ਪ੍ਰਸ਼ਾਸਨ 'ਚ ਭਰਤੀ ਕੀਤੇ ਜਾਣ ਵਾਲੇ ਮੁਲਾਜ਼ਮਾਂ ਦਾ ਟਾਈਪਿੰਗ ਟੈਸਟ ਕੋਰੋਨਾ ਕਾਰਨ ਰੱਦ ਕਰ ਦਿੱਤਾ ਗਿਆ ਹੈ। ਇਹ ਟੈਸਟ ਪੰਜਾਬ ਯੂਨੀਵਰਸਿਟੀ ਵੱਲੋਂ ਲਿਆ ਜਾਣਾ ਸੀ ਪਰ ਕੋਰੋਨਾ ਦੇ ਮਾਮਲਿਆਂ ਨੂੰ ਵੇਖਦੇ ਹੋਏ ਇਸ ਨੂੰ ਰੱਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਟਾਈਪਿੰਗ ਟੈਸਟ ਨੂੰ ਲੈ ਕੇ ਪੀ. ਯੂ. ਛੇਤੀ ਹੀ ਅੱਗੇ ਫ਼ੈਸਲਾ ਲਵੇਗੀ।

ਇਹ ਵੀ ਪੜ੍ਹੋ : ਨੁਕੀਲੇ ਹਥਿਆਰ ਨਾਲ ਬਜ਼ੁਰਗ ਦਾ ਕਤਲ, ਮੰਜੇ 'ਤੇ ਖੂਨ ਨਾਲ ਲੱਥਪਥ ਮਿਲੀ ਲਾਸ਼
ਟਰਾਂਸਪੋਰਟ ਮਹਿਕਮੇ ਨੂੰ ਬੱਸਾਂ ਚਲਾਉਣ ਦੀ ਤਿਆਰੀ ਕਰਨ ਦੇ ਨਿਰਦੇਸ਼
ਬੈਠਕ 'ਚ ਇਹ ਤੈਅ ਕੀਤਾ ਗਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਬੰਦ ਪਈਆਂ ਸੀ. ਟੀ. ਯੂ. ਦੀਆਂ ਲੰਬੇ ਰੂਟ ਦੀਆਂ ਬੱਸਾਂ ਨੂੰ ਫਿਰ ਤੋਂ ਚਲਾਇਆ ਜਾਵੇਗਾ। ਇਸ ਲਈ ਟਰਾਂਸਪੋਰਟ ਮਹਿਕਮੇ ਨੂੰ ਪੂਰੀ ਤਿਆਰੀ ਕਰਨ ਦੇ ਹੁਕਮ ਦਿੱਤੇ ਗਏ। ਨਾਲ ਹੀ ਆਈ. ਐੱਸ. ਬੀ. ਟੀ.-17 ’ਤੇ ਚੱਲ ਰਹੀ ਫਲ ਅਤੇ ਸਬਜ਼ੀ ਮੰਡੀ ਨੂੰ ਵੀ ਸੈਕਟਰ-26 'ਚ ਸ਼ਿਫਟ ਕਰ ਦਿੱਤਾ ਜਾਵੇਗਾ। ਅਗਲੇ ਕੁਝ ਦਿਨਾਂ 'ਚ ਹੀ ਮੰਡੀ ਨੂੰ ਸ਼ਿਫਟ ਕਰਨ ਦਾ ਕੰਮ ਸ਼ੁਰੂ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਬਾਪੂਧਾਮ 'ਚ ਕੋਰੋਨਾ ਦੇ ਮਰੀਜ਼ ਵਧਣ ਤੋਂ ਬਾਅਦ ਮੰਡੀ ਨੂੰ ਸੈਕਟਰ-17 ਦੇ ਬੱਸ ਸਟੈਂਡ ’ਤੇ ਸ਼ਿਫਟ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਤੋਂ ਸਬਜ਼ੀ ਮੰਡੀ ਇੱਥੇ ਚਲਾਈ ਜਾ ਰਹੀ ਸੀ। ਉਥੇ ਹੀ, ਪ੍ਰਸ਼ਾਸਨ ਨੇ ਵੱਖ-ਵੱਖ ਸੈਕਟਰਾਂ ਦੀ ਆਪਣੀ ਮੰਡੀ ਨੂੰ ਫਿਲਹਾਲ ਬੰਦ ਰੱਖਣ ਦਾ ਹੀ ਫ਼ੈਸਲਾ ਲਿਆ ਹੈ। ਹਾਲਾਂਕਿ ਸੁਖਨਾ ਕੋਲ ਨਗਰ ਵਣ ਦੇ ਨਜ਼ਦੀਕ ਲੱਗਣ ਵਾਲੀ ਆਰਗੈਨਿਕ ਮਾਰਕਿਟ ਨੂੰ ਫਿਰ ਤੋਂ ਸ਼ੁਰੂ ਕਰਨ ਦੇ ਹੁਕਮ ਦਿੱਤੇ ਗਏ ਹਨ।

ਇਹ ਵੀ ਪੜ੍ਹੋ : 'ਕੋਰੋਨਾ' ਟੈਸਟ ਖਿਲਾਫ਼ ਕੁੜੀ ਨੇ ਵੀਡੀਓ ਕੀਤੀ ਵਾਇਰਲ, ਧੱਕੇ ਨਾਲ ਥਾਣੇ ਚੁੱਕ ਲਿਆਈ ਪੁਲਸ
ਐੱਨ. ਐੱਚ. ਈ. 'ਚ 170 ਕੋਰੋਨਾ ਮਰੀਜ਼
ਬੈਠਕ 'ਚ ਪੀ. ਜੀ. ਆਈ. ਡਾਇਰੈਕਟਰ ਪ੍ਰੋ. ਜਗਤਰਾਮ ਵੀ ਮੌਜੂਦ ਰਹੇ। ਉਨ੍ਹਾਂ ਦੱਸਿਆ ਕਿ ਪੀ. ਜੀ. ਆਈ. ਦੇ ਨਹਿਰੂ ਐਕਸਟੈਂਸ਼ਨ 'ਚ ਹੁਣ 170 ਕੋਰੋਨਾ ਦੇ ਮਰੀਜ਼ ਦਾਖ਼ਲ ਹਨ, ਜਿਨ੍ਹਾਂ 'ਚੋਂ 57 ਚੰਡੀਗੜ੍ਹ, 61 ਪੰਜਾਬ, 31 ਹਰਿਆਣਾ ਅਤੇ 10 ਹਿਮਾਚਲ ਪ੍ਰਦੇਸ਼ ਨਾਲ ਸੰਬੰਧ ਰੱਖਦੇ ਹਨ।


 


 

Babita

This news is Content Editor Babita