ਸਰਹੱਦੀ ਖੇਤਰ BOP ਚੌੜਾ ਦੇ ਇਲਾਕੇ ਅੰਦਰ ਪਾਕਿਸਤਾਨੀ ਡਰੋਨ ਦੀ ਵੇਖੀ ਗਈ ਹਰਕਤ

04/06/2024 2:06:26 PM

ਦੌਰਾਂਗਲਾ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਬੀਤੀ ਰਾਤ 9 ਵਜੇ 2 ਮਿੰਟ ਤੋਂ 9 ਵਜੇ 4 ਮਿੰਟ ਤੱਕ ਬੀ. ਓ. ਪੀ. ਚੌੜਾ ਦੀ ਭਾਰਤੀ ਸਰਹੱਦ ’ਚ ਇਕ ਵਾਰ ਫਿਰ ਪਾਕਿਸਤਾਨੀ ਡਰੋਨ  ਦੀ ਆਵਾਜ਼ ਸੁਣੀ ਗਈ । ਇਸ 'ਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਪੂਰੀ ਤਨਦੇਹੀ ਨਾਲ ਡਿਊਟੀ 'ਤੇ ਤਾਇਨਾਤ ਹੋਣ ਕਾਰਨ ਇਹ ਡਰੋਨ ਮੁੜ ਵਾਪਸ  ਪਾਕਿਸਤਾਨ ਵਾਲੀ ਸਾਈਡ ਨੂੰ ਮੁੜ ਗਿਆ। ਪੁਲਸ ਦੇ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੀ. ਐੱਸ. ਐੱਫ਼  ਦੇ ਜਵਾਨਾਂ ਨੇ ਭਾਰਤੀ ਸਰਹੱਦ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਪਾਕਿਸਤਾਨੀ ਡਰੋਨ ਆਵਾਜ਼ ਸੁਣਦੇ ਸਾਰ ਹੀ ਪੂਰੀ ਹਰਕਤ ਵਿੱਚ ਆ ਗਏ । ਇਸ ਉਪਰੰਤ ਡਰੋਨ ਆਖ਼ਰਕਾਰ ਪਾਕਿਸਤਾਨ ਵੱਲ ਪਰਤਣ ਲਈ ਮਜ਼ਬੂਰ ਹੋ ਗਿਆ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਤਿਹਰੇ ਕਤਲ ਕਾਂਡ:  ਤਿੰਨਾਂ ਜੀਆਂ ਦੇ ਇਕੱਠੇ ਬਲੇ ਸਿਵੇ, ਭੁੱਬਾਂ ਮਾਰ- ਮਾਰ ਰੋਇਆ ਸਾਰਾ ਪਿੰਡ (ਵੀਡੀਓ)

ਦੱਸਣਯੋਗ ਹੈ ਕਿ ਪਾਕਿਸਤਾਨੀ ਤਸਕਰ ਹੁਣ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਲਈ ਡਰੋਨ ਦਾ ਸਹਾਰਾ ਲੈ ਰਹੇ ਹਨ।  ਭਾਰਤੀ ਸਰਹੱਦ 'ਤੇ ਆਉਣ ਵਾਲੇ ਡਰੋਨਾਂ ਨੂੰ ਗੋਲੀ ਮਾਰ ਕਈ ਵਾਰ ਹੇਠਾਂ ਸੁੱਟਿਆ ਜਾਂਦਾ ਹੈ ਅਤੇ ਕਈ ਵਾਰ ਵਾਪਸ ਭੱਜਣ 'ਤੇ ਮਜ਼ਬੂਰ ਕਰ ਦਿੱਤਾ ਜਾਂਦਾ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ. ਐੱਸ. ਪੀ. ਦੀਨਾਨਗਰ ਸੁਖਵਿੰਦਰਪਾਲ ਸਿੰਘ ਵੱਲੋਂ ਭਾਰੀ ਫੋਰਸ ਸਮੇਤ ਰਾਤ ਹੀ ਪੂਰੇ ਇਲਾਕੇ ਦਾ ਜਾਇਜ਼ਾ ਲਿਆ ਗਿਆ। ਅੱਜ ਮੁੜ ਸਵੇਰੇ ਤੜਕਸਾਰ ਡੀ. ਐੱਸ. ਪੀ. ਦੀਨਾਨਗਰ ਸੁਖਵਿੰਦਰਪਾਲ ਸਿੰਘ ਦੀ ਅਗਵਾਈ ਹੇਠਾਂ ਐਡੀਸ਼ਨਲ ਥਾਣਾ ਦੌਰਾਂਗਲਾ ਦੇ ਐੱਸ. ਐੱਚ. ਓ. ਦਿਲਬਾਗ ਸਿੰਘ ਵੱਲੋਂ ਪੁਲਸ ਫੋਰਸ ਨਾਲ ਮੌਕੇ 'ਤੇ ਬੀ. ਐੱਸ. ਐੱਫ਼. ਦੇ ਜਵਾਨਾਂ ਨਾਲ ਸਾਂਝੇ ਤੌਰ 'ਤੇ ਇਲਾਕੇ ਅੰਦਰ ਸਰਚ ਅਭਿਆਨ ਚਲਾਇਆ ਹੋਇਆ ਹੈ। ਇਸੇ ਮੌਕੇ ਗੱਲਬਾਤ ਕਰਦੇ ਹੋਏ ਡੀ. ਐੱਸ. ਪੀ ਦੀਨਾਨਗਰ ਸੁਖਵਿੰਦਰਪਾਲ ਸਿੰਘ ਨੇ ਦੱਸਿਆ ਕਿ ਇਹ ਸਰਚ ਅਭਿਆਨ ਪਿੰਡ ਬਾਊਪੁਰ ਅਫਗਾਨਾ, ਕਾਲੂਪੁਰ  ,ਅੱਲੜਪਿੰਡੀ ਸਮੇਤ ਇਲਾਕੇ ਅੰਦਰ ਟਿਊਬਵੈੱਲ ਦੇ ਕਮਰਿਆਂ ਸਮੇਤ ਗੁੱਜਰਾ ਦੇ ਡੇਰਿਆ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਪੁਲਸ ਕਰਮਚਾਰੀ ਤੇ ਬੀ. ਐੱਸ. ਐੱਫ਼.  ਦੇ ਜਵਾਨ ਹਾਜ਼ਰ ਸਨ ।

ਇਹ ਵੀ ਪੜ੍ਹੋ- ਤਰਨਤਾਰਨ 'ਚ ਔਰਤ ਨੂੰ ਨਿਰਵਸਤਰ ਕਰ ਘਮਾਉਣ ਦੇ ਮਾਮਲੇ 'ਚ ਮਹਿਲਾ ਕਮਿਸ਼ਨ ਦੀ ਵੱਡੀ ਕਾਰਵਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan