NRI ਲਾੜੀ ਦੇ ਚੱਕਰ ਨੇ ਬੁਰਾ ਫਸਾਇਆ ਪੰਜਾਬੀ ਮੁੰਡਾ, ਪਤਾ ਨਹੀਂ ਸੀ ਇੰਝ ਟੁੱਟ ਜਾਵੇਗਾ ਵੱਡਾ ਸੁਫ਼ਨਾ

12/04/2023 2:39:33 PM

ਖਰੜ (ਰਣਬੀਰ) : ਪੰਜਾਬੀ ਨੌਜਵਾਨ ਦੀ ਵਿਦੇਸ਼ੀ ਕੁੜੀ ਨਾਲ ਕੰਟਰੈਕਟ ਮੈਰਿਜ ਕਰਵਾ ਕੇ ਉਸ ਨੂੰ ਵਿਦੇਸ਼ ਸੈਟਲ ਕਰਵਾਉਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁੰਡਾ ਵਿਦੇਸ਼ 'ਚ ਸੈੱਟ ਹੋਣ ਲਈ ਅਜਿਹਾ ਵਿਦੇਸ਼ੀ ਲਾੜੀ ਦੇ ਚੱਕਰਾਂ 'ਚ ਪਿਆ ਕਿ ਉਸ ਨੂੰ ਪਤਾ ਹੀ ਨਹੀਂ ਸੀ ਕਿ ਉਸ ਦਾ ਬਾਹਰਲੇ ਮੁਲਕ ਜਾਣ ਦਾ ਵੱਡਾ ਸੁਫ਼ਨਾ ਇਸ ਤਰ੍ਹਾਂ ਟੁੱਟ ਜਾਵੇਗਾ। ਇਸ ਦੇ ਦੋਸ਼ ਤਹਿਤ ਥਾਣਾ ਸਦਰ ਪੁਲਸ ਨੇ 3 ਔਰਤਾਂ ਸਣੇ ਕੁੱਲ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਖਰੜ ਦੇ ਰਹਿਣ ਵਾਲੇ ਗਗਨਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਹੈਪੀ ਸੋਹਲ ਨਾਂ ਦੇ ਵਿਅਕਤੀ ਨਾਲ ਜਾਣ-ਪਛਾਣ ਸੀ। ਹੈਪੀ ਸੋਹਲ ਨੇ ਗਗਨਦੀਪ ਨਾਲ ਸੰਪਰਕ ਕਰ ਕੇ ਦੱਸਿਆ ਕਿ ਉਸ ਕੋਲ ਕਈ ਵਿਦੇਸ਼ੀ ਕੁੜੀਆਂ ਹਨ, ਜੋ ਕੰਟਰੈਕਟ ਮੈਰਿਜ ਕਰਵਾਉਂਦੀਆਂ ਹਨ। ਉਹ ਉਸ ਦਾ ਵੀ ਕਿਸੇ ਵਿਦੇਸ਼ੀ ਕੁੜੀ ਨਾਲ ਵਿਆਹ ਕਰਵਾ ਕੇ ਉਸ ਨੂੰ ਵਿਦੇਸ਼ ਭੇਜ ਸਕਦਾ ਹੈ।

ਇਹ ਵੀ ਪੜ੍ਹੋ : ਪੰਜਾਬੀਓ ਹੱਡ ਚੀਰਵੀਂ ਠੰਡ ਲਈ ਹੋ ਜਾਓ ਤਿਆਰ, ਸੀਤ ਲਹਿਰ ਸਣੇ ਮੀਂਹ ਨੂੰ ਲੈ ਕੇ ਜਾਰੀ ਹੋਇਆ ਯੈਲੋ Alert

ਹੈਪੀ ਸੋਹਲ ਨੇ ਗਗਨਦੀਪ ਦੀ ਮੁਲਾਕਾਤ ਰਚਨਾ ਅਤੇ ਲਖਵਿੰਦਰ ਸਿੰਘ ਨਾਲ ਕਰਵਾਈ, ਜਿਨ੍ਹਾਂ ਨੇ ਗਗਨਦੀਪ ਨੂੰ ਭਰੋਸਾ ਦਿਵਾਇਆ ਕੀ ਉਹ ਉਸ ਲਈ ਇਕ ਐੱਨ. ਆਰ. ਆਈ. ਕੁੜੀ ਲੱਭ ਦੇਣਗੇ ਪਰ ਇਸ ਕੰਮ ਲਈ ਉਹ ਉਸ ਕੋਲੋਂ 5 ਲੱਖ ਰੁਪਏ ਫ਼ੀਸ ਲੈਣਗੇ। ਅਗਸਤ 2020 'ਚ ਇਕ ਦਿਨ ਹੈਪੀ ਸੋਹਲ, ਗਗਨਦੀਪ ਦੇ ਘਰ ਆਇਆ, ਜਿੱਥੇ ਉਸ ਨੇ ਐੱਨ. ਆਰ. ਆਈ. ਕੁੜੀ ਦੇ ਮਾਂ-ਪਿਉ ਨਾਲ ਉਸਦੀ ਮੁਲਾਕਾਤ ਕਰਵਾਉਣ ਬਦਲੇ ਉਸ ਕੋਲੋਂ 2 ਲੱਖ ਰੁਪਏ ਲੈ ਲਏ। ਇਸ ਤੋਂ ਬਾਅਦ ਗਗਨਦੀਪ ਦੀ ਮੁਲਾਕਾਤ ਰੀਮਾ ਬਿਸਲੇ ਅਤੇ ਹੀਰਾ ਸਿੰਘ, ਜੋ ਐੱਨ. ਆਰ. ਆਈ. ਕੁੜੀ ਦੇ ਮਾਪਿਆਂ ਵਜੋਂ ਪੇਸ਼ ਕੀਤੇ ਗਏ ਸਨ, ਨਾਲ ਕਰਵਾਈ ਗਈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਕੁੜੀ ਏਰੀਕਾ ਬਿਸਲੇ ਜਰਮਨੀ ’ਚ ਪੱਕੀ ਹੈ  ਅਤੇ ਉਹ ਗਗਨਦੀਪ ਦੀ ਕੰਟਰੈਕਟ ਮੈਰਿਜ ਉਸ ਨਾਲ ਕਰਵਾ ਕੇ ਉਸ ਨੂੰ ਜਰਮਨੀ ਭੇਜ ਦੇਣਗੇ ਪਰ ਇਸ ਦੇ ਬਦਲੇ ਉਸ ਨੂੰ 30 ਲੱਖ ਰੁਪਏ ਦੇਣੇ ਪੈਣਗੇ। ਇਸ ਦੌਰਾਨ ਰੀਮਾ ਬਿਸਲੇ ਅਤੇ ਹੀਰਾ ਸਿੰਘ ਨੇ ਗਗਨਦੀਪ ਨੂੰ ਕਿਹਾ ਉਹ ਉਸ ਦਾ ਵਿਆਹ 35 ਲੱਖ ’ਚ ਨਹੀਂ 27 ਲੱਖ ’ਚ ਹੀ ਕਰਵਾ ਦੇਣਗੇ।

ਇਹ ਵੀ ਪੜ੍ਹੋ : ਲੁਧਿਆਣਾ 'ਚ ਭਿਆਨਕ ਹਾਦਸੇ ਦੌਰਾਨ 2 ਜਵਾਨ ਮੁੰਡਿਆਂ ਦੀ ਮੌਤ, ਤੀਜੇ ਦੀ ਹਾਲਤ ਨਾਜ਼ੁਕ

ਕੁੱਝ ਦਿਨ ਪਿੱਛੋਂ ਰੀਮਾ ਨੇ ਗਗਨਦੀਪ ਕੋਲੋਂ 14 ਲੱਖ ਰੁਪਏ ਐਡਵਾਂਸ ਦੀ ਮੰਗ ਕੀਤੀ। ਇਹ ਰਕਮ ਦਿੱਤੇ ਜਾਣ ਮੌਕੇ ਗਗਨਦੀਪ ਦੀਆਂ ਏਰੀਕਾ ਨਾਲ ਜੈਮਾਲਾ ਦੀਆਂ ਤਸਵੀਰਾਂ ਵੀ ਖਿੱਚੀਆਂ ਗਈਆਂ ਸਨ। ਇਸ ਪਿੱਛੋਂ ਉਕਤ ਦੋਹਾਂ ਦਾ ਗਵਾਹਾਂ ਅਤੇ ਕੁੜੀ ਦੇ ਮਾਪਿਆਂ ਵਜੋਂ ਪੇਸ਼ ਵਿਅਕਤੀਆਂ ਦੀ ਮੌਜੂਦਗੀ ’ਚ ਸ਼ਾਹਦਰਾ ਨਵੀਂ ਦਿੱਲੀ ਵਿਖੇ ਵਿਆਹ ਵੀ ਰਜਿਸਟਰਡ ਕਰਵਾ ਦਿੱਤਾ ਗਿਆ। ਦਸੰਬਰ, 2021 ’ਚ ਰੀਮਾ ਵਲੋਂ ਗਗਨਦੀਪ ਨੂੰ ਆਪਣੇ ਖਾਤੇ 'ਚ 10-12 ਲੱਖ ਰੁਪਏ ਪਾਉਣ ਲਈ ਕਿਹਾ ਗਿਆ ਪਰ ਗਗਨਦੀਪ ਨੇ ਇਸ ਤੋਂ ਇਨਕਾਰ ਕਰ ਦਿੱਤਾ। ਇਸ ਮਗਰੋਂ ਰੀਮਾ ਵਲੋਂ ਉਸ ਦਾ ਰੋਮਾਨੀਆ ਦਾ ਵੀਜ਼ਾ ਲਵਾਉਣ ਦੀ ਗੱਲ ਕੀਤੀ ਗਈ ਪਰ ਉਹ ਵੀ ਸਿਰੇ ਨਾ ਚੜ੍ਹ ਸਕਿਆ। ਇਸ ਤਰ੍ਹਾਂ ਨਾ ਤਾਂ ਉਹ ਉਸ ਨੂੰ ਵਿਦੇਸ਼ ਭੇਜ ਸਕੇ ਅਤੇ ਨਾ ਹੀ 26,35,000 ਦੀ ਰਕਮ ਹੀ ਵਾਪਸ ਕੀਤੀ। ਫਿਲਹਾਲ ਪੁਲਸ ਨੇ ਰਮਿੰਦਰ ਬਿਸਲੇ ਉਰਫ਼ ਰੀਮਾ, ਏਰੀਕਾ ਬਿਸਲੇਅ, ਹੈਪੀ ਸੋਹਲ, ਲਖਵਿੰਦਰ ਸਿੰਘ, ਰਚਨਾ ਅਤੇ ਹੀਰਾ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅੱਗੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

Babita

This news is Content Editor Babita