ਨਿੱਤ ਦੇ ਕਲੇਸ਼ ਤੋਂ ਦੁਖੀ ਐੱਨ. ਆਰ. ਆਈ. ਨੌਜਵਾਨ ਨੇ ਅੰਤ ਚੁੱਕਿਆ ਖ਼ੌਫ਼ਨਾਕ ਕਦਮ

06/22/2020 6:51:37 PM

ਬਟਾਲਾ (ਜ. ਬ., ਬੇਰੀ) : ਸਥਾਨਕ ਗੁਰੂ ਨਾਨਕ ਨਗਰ ਮੁਹੱਲੇ 'ਚ ਐਤਵਾਰ ਤੜਕਸਾਰ ਇਕ ਨੌਜਵਾਨ ਨੇ ਪਤਨੀ ਤੋਂ ਦੁਖੀ ਹੋ ਕੇ ਪੱਖੇ ਨਾਲ ਫਾਹ ਲੈ ਕੇ ਆਪਣੇ ਜੀਵਨ ਲੀਲਾ ਖ਼ਤਮ ਕਰ ਲਈ। ਇਸ ਸਬੰਧੀ ਪੁਲਸ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਸੰਤੋਖ ਸਿੰਘ ਨੇ ਦੱਸਿਆ ਕਿ ਮੇਰੇ ਪੁੱਤਰ ਕੁਲਜੀਤ ਸਿੰਘ (30) ਜੋ ਕੁਵੈਤ 'ਚ ਕੰਮ ਕਰਦਾ ਸੀ ਅਤੇ ਲਾਕਡਾਊਨ ਤੋਂ ਪਹਿਲਾ ਛੁੱਟੀ ਆਇਆ ਸੀ, ਅੱਜ ਤੋਂ ਕਰੀਬ 3 ਸਾਲ ਪਹਿਲਾਂ ਉਸ ਦਾ ਵਿਆਹ ਸਰਬਜੀਤ ਕੌਰ ਵਾਸੀ ਭੁੱਲਰ ਹਾਂਸ (ਅੰਮ੍ਰਿਤਸਰ) ਨਾਲ ਹੋਇਆ ਸੀ, ਉਸ ਦਾ 2 ਸਾਲ ਦਾ ਬੇਟਾ ਵੀ ਹੈ, ਉਸ ਦੀ ਪਤਨੀ ਦੇ ਚਾਲ ਚੱਲਣ ਠੀਕ ਨਹੀਂ ਸਨ ਅਤੇ ਅਕਸਰ ਉਹ ਮੇਰੇ ਪੁੱਤਰ ਨੂੰ ਪ੍ਰੇਸ਼ਾਨ ਕਰਦੀ ਰਹਿੰਦੀ ਸੀ ਅਤੇ ਕਈ ਵਾਰ ਉਸ ਦੀ ਪਤਨੀ ਲੜਾਈ-ਝਗੜਾ ਕਰ ਕੇ ਉਸ ਨੂੰ ਛੱਡ ਕੇ ਪੇਕੇ ਵੀ ਚਲੀ ਜਾਂਦੀ ਸੀ।

ਇਹ ਵੀ ਪੜ੍ਹੋ : ਗੁਰਦਾਸਪੁਰ : ਕਾਰ 'ਤੇ ਆਏ ਹਮਲਾਵਰਾਂ ਨੇ ਨੌਜਵਾਨ 'ਤੇ ਚਲਾਈਆਂ ਤਾਬੜਤੋੜ ਗ਼ੋਲੀਆਂ 

ਉਨ੍ਹਾਂ ਦੱਸਿਆ ਕਿ ਜਦੋਂ ਉਹ ਲੜਾਈ ਕਰ ਕੇ ਜਾਂਦੀ ਸੀ ਤਾਂ ਉਸ ਦਾ ਭਰਾ ਅਤੇ ਸਾਲੀ ਉਸ ਨੂੰ ਸਮਝਾਉਣ ਦੀ ਬਜਾਏ ਸਾਡੇ ਘਰ ਆ ਕੇ ਮੇਰੇ ਪੁੱਤ ਦੀ ਕੁੱਟ-ਮਾਰ ਕਰਦੇ ਸਨ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਸਨ, ਜਿਸ ਕਰਕੇ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਸੰਤੋਖ ਸਿੰਘ ਨੇ ਦੱਸਿਆ ਕਿ ਪਿਛਲੇ ਸ਼ਨੀਵਾਰ ਨੂੰਹ ਮੇਰੇ ਪੁੱਤਰ ਨਾਲ ਲੜਾਈ ਕਰਕੇ ਘਰ ਵਿਚ ਪਏ ਗਹਿਣੇ ਲੈ ਕੇ ਪੇਕੇ ਘਰ ਚਲੀ ਗਈ, ਇਸ ਤੋਂ ਦੁਖੀ ਹੋ ਕੇ ਕੁਲਜੀਤ ਨੇ ਬੀਤੀ ਰਾਤ ਪੱਖੇ ਨਾਲ ਫਾਹ ਲੈ ਲਿਆ ਅਤੇ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਅੰਮ੍ਰਿਤਸਰ ''ਚ ਲਗਾਤਾਰ ਵਿਗੜ ਰਹੇ ਕੋਰੋਨਾ ਦੇ ਹਾਲਾਤ, 21 ਹੋਰ ਪਾਜ਼ੇਟਿਵ ਮਾਮਲੇ ਆਏ ਸਾਹਮਣੇ

ਮੌਕੇ 'ਤੇ ਪੁੱਜੇ ਚੌਂਕੀ ਇੰਚਾਰਜ ਏ. ਐੱਸ. ਆਈ. ਅਸ਼ੋਕ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਸੰਤੋਖ ਸਿੰਘ ਦੇ ਬਿਆਨਾਂ 'ਤੇ ਮ੍ਰਿਤਕ ਦੀ ਪਤਨੀ ਸਰਬਜੀਤ ਕੌਰ, ਸਾਲ਼ਾ ਕਸ਼ਮੀਰ ਸਿੰਘ ਅਤੇ ਸਾਲ਼ੀ ਰਾਜਵਿੰਦਰ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਨੌਜਵਾਨ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਨੂੰ ਫੜ੍ਹਣ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਖੂਨ ਬਣਿਆ ਪਾਣੀ : ਛੋਟੇ ਭਰਾ ਨੇ ਸ਼ਰੇਆਮ ਕੀਤਾ ਵੱਡੇ ਭਰਾ ਦਾ ਕਤਲ

Gurminder Singh

This news is Content Editor Gurminder Singh