ਨਰੇਗਾ ਸਕੀਮ ਤਹਿਤ ਵੱਧ ਤੋਂ ਵੱਧ ਕੰਮ ਕਰਵਾ ਕੇ ਰੋਜ਼ਗਾਰ ਦਿੱਤਾ ਜਾਵੇਗਾ: ਨਿਮਿਸ਼ਾ

06/18/2020 4:37:56 PM

ਗੜ੍ਹਸ਼ੰਕਰ (ਨਿਮਿਸ਼ਾ)— ਕਾਂਗਰਸ ਪਾਰਟੀ ਦੀ ਆਗੂ ਨਿਮਿਸ਼ਾ ਮਹਿਤਾ ਨੇ ਬੀਰਮਪੁਰ 'ਚ ਨਰੇਗਾ ਸਕੀਮ ਤਹਿਤ ਪੰਚਾਇਤ ਵੱਲੋਂ ਤਿਆਰ ਕਰਵਾਏ ਗਏ ਪਾਰਕ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨੇ ਪਿੰਡ ਦੀ ਸਰਪੰਚ ਕੁਲਵਿੰਦਰ ਕੌਰ ਅਤੇ ਉਨ੍ਹਾਂ ਦੇ ਮੈਂਬਰ ਪੰਚਾਇਤ ਸਾਥੀਆਂ ਦੀ ਪਿੰਡ ਵਾਸਤੇ ਉਸਾਰੂ ਸੋਚ ਦੀ ਸ਼ਲਾਘਾ ਕੀਤੀ ਅਤੇ ਨਾਲ-ਨਾਲ ਗੜ੍ਹਸ਼ੰਕਰ ਪੇਂਡੂ ਵਿਕਾਸ ਮਹਿਕਮੇ ਦੇ ਅਫ਼ਸਰਾਂ ਅਤੇ ਨਰੇਗਾ ਇਕਾਈ ਨੂੰ ਵੀ ਚੰਗਾ ਕੰਮ ਕਰਵਾਉਣ ਲਈ ਸਰਾਹਿਆ। ਇਸ ਉਦਘਾਟਨ ਮੌਕੇ ਨਿਮਿਸ਼ਾ ਨਾਲ ਬਲਾਕ ਗੜ੍ਹਸ਼ੰਕਰ ਦੀ ਬੀ. ਡੀ. ਪੀ. ਓ. ਮਨਜਿੰਦਰ ਕੌਰ, ਨਰੇਗਾ ਏ. ਪੀ. ਓ. ਸੂਰਿਆ, ਪੰਚਾਇਤ ਸਰਕੱਤਰ ਤੋਂ ਇਲਾਵਾ ਪਿੰਡ ਦਾ ਜੀ. ਆਰ. ਐੱਸ. ਇੰਚਾਰਜ ਜਸਵੰਤ ਅਤੇ ਪਿੰਡ ਦੇ ਮੈਂਬਰ ਪੰਚਾਇਤ ਮੌਜੂਦ ਸਨ। 

ਇਹ ਵੀ ਪੜ੍ਹੋ: ਬੀਬੀਆਂ ਹੋਈਆਂ ਅੱਗ ਬਬੂਲਾ, ਕਿਹਾ-ਇਸ ਵਾਰ ਵੋਟਾਂ ਮੰਗਣ ਵਾਲੇ ਲੀਡਰਾਂ ਦੇ ਪੈਣਗੀਆਂ ਜੁੱਤੀਆਂ (ਤਸਵੀਰਾਂ)

ਨਿਮਿਸ਼ਾ ਮਹਿਤਾ ਨੇ ਇਹ ਵੀ ਦੱਸਿਆ ਕਿ ਬੀਰਮਪੁਰ 'ਚ ਇਹ ਪਾਰਕ ਢਾਈ ਕਨਾਲ ਦੇ ਰਕਬੇ 'ਚ 4 ਲੱਖ 70 ਹਜ਼ਾਰ ਦੀ ਲਾਗਤ ਨਾਲ ਤਿਆਰ ਕਰਵਾਇਆ ਗਿਆ ਹੈ ਅਤੇ ਛੱਪੜ ਦੇ ਕੰਮ ਲਈ ਵੀ 7 ਲੱਖ ਦੇ ਕਰੀਬ ਨਰੇਗਾ ਤਹਿਤ ਮਨਜ਼ੂਰ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪਾਰਕ ਬਣਨ ਨਾਲ ਨਾ ਸਿਰਫ ਪਿੰਡ ਦਾ ਸੁੰਦਰੀਕਰਨ ਹੋਇਆ ਹੈ, ਸਗੋਂ ਲੋਕਾਂ ਨੂੰ ਨਰੇਗਾ ਤਹਿਤ ਰੋਜ਼ਗਾਰ ਵੀ ਮਿਲਿਆ ਹੈ। 

ਇਹ ਵੀ ਪੜ੍ਹੋ:ਜਲੰਧਰ ਦੇ ਕਿਸ਼ਨਪੁਰਾ ਚੌਂਕ 'ਚ ਗੁੰਡਾਗਰਦੀ ਦਾ ਨੰਗਾ ਨਾਚ, ਪੁਲਸ ਸਾਹਮਣੇ ਫਰਾਰ ਹੋਏ ਮੁਲਜ਼ਮ (ਵੀਡੀਓ)

ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਨੇ ਅੱਗੇ ਕਿਹਾ ਕਿ ਗੜ੍ਹਸ਼ੰਕਰ ਬਲਾਕ 'ਚ ਨਰੇਗਾ ਤਹਿਤ ਫਿਲਹਾਲ ਕਰੀਬ 30 ਪਿੰਡਾਂ 'ਚ ਛੱਪੜਾਂ ਦੀ ਸਫਾਈ ਅਤੇ ਲੈਂਡ ਲੈਵਲਿੰਗ ਦੇ ਕੰਮ ਚੱਲ ਰਹੇ ਹਨ। ਇਸ ਤੋਂ ਇਲਾਵਾ ਹਲਕੇ ਦੇ ਪਿੰਡਾਂ ਨੂੰ ਸੋਹਣਾ ਬਣਾਉਣ ਲਈ ਪਾਰਕਾਂ ਦੀ ਉਸਾਰੀ ਵੀ ਕਰਵਾਈ ਜਾਵੇਗੀ।  ਉਨ੍ਹਾਂ ਨੇ ਹਲਕੇ ਦੀਆਂ ਪੰਚਾਇਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਨਰੇਗਾ ਤਹਿਤ ਵੱਧ ਤੋਂ ਵੱਧ ਕੰਮ ਕਰਵਾਉਣ ਤਾਂ ਜੋ ਗਰੀਬ ਲੋਕਾਂ ਨੂੰ ਕੰਮ ਮਿਲ ਸਕੇ। ਉਨ੍ਹਾਂ ਕਿਹਾ ਕਿ ਜਾਬ ਕਾਰਡ ਬਣਾਉਣ ਸਬੰਧੀ ਜਾਂ ਨਰੇਗਾ ਦਾ ਕੰਮ ਕਰਵਾਉਣ ਸਬੰਧੀ ਜੇਕਰ ਕਿਸੇ ਵਿਅਕਤੀ ਜਾਂ ਪੰਚਾਇਤ ਨੂੰ ਸਮੱਸਿਆ ਆਉਂਦੀ ਹੈ ਤਾਂ ਉਹ ਨਿਮਿਸ਼ਾ ਮਹਿਤਾ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ ਅਤੇ ਉਹ ਆਪ ਉਨ੍ਹਾਂ ਦੀ ਮਦਦ ਕਰਨਗੇ ਅਤੇ ਮਸਲੇ ਦਾ ਹਲ ਕਰਵਾਉਣਗੇ। ਨਿਮਿਸ਼ਾ ਨੇ ਕਿਹਾ ਕਿ ਨਰੇਗਾ ਤਹਿਤ ਕੈਟਲ ਸ਼ੈੱਡ ਸਕੀਮ ਤਹਿਤ ਵੀ ਗੜ੍ਹਸ਼ੰਕਰ ਵਾਸੀਆਂ ਨੂੰ ਵੱਧ ਤੋਂ ਵੱਧ ਲਾਭ ਦਿਵਾਇਆ ਜਾਵੇਗਾ ਕਿਉਂਕਿ ਹਲਕਾ ਗੜ੍ਹਸ਼ੰਕਰ ਵਾਸੀ ਜ਼ਿਆਦਾਤਰ ਦੁੱਧ ਉਤਪਾਦਨ ਦੇ ਕੰਮ ਨਾਲ ਜੁੜੇ ਹੋਏ ਹਨ।

ਇਹ ਵੀ ਪੜ੍ਹੋ: ਜਲੰਧਰ 'ਚ ਬੇਕਾਬੂ ਹੋਇਆ 'ਕੋਰੋਨਾ', ਇਕ ਹੋਰ ਮਰੀਜ਼ ਦੀ ਗਈ ਜਾਨ (ਵੀਡੀਓ)

shivani attri

This news is Content Editor shivani attri