ਸੰਗਰੂਰ ਮਗਰੋਂ ਹੁਣ ਨਕੋਦਰ ਦੇ ਸਕੂਲ 'ਚ ਬੱਚੇ ਪਏ ਬੀਮਾਰ, ਤੁਰੰਤ ਲਿਜਾਇਆ ਗਿਆ ਹਸਪਤਾਲ

12/05/2023 9:59:26 AM

ਜਲੰਧਰ (ਸੁਨੀਲ) : ਪੰਜਾਬ ਦੇ ਸਕੂਲਾਂ 'ਚ ਬੱਚਿਆਂ ਦੇ ਬੀਮਾਰ ਹੋਣ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਬੀਤੇ ਦਿਨ ਸੰਗਰੂਰ ਦੇ ਸਕੂਲ 'ਚ ਖਾਣਾ ਖਾਣ ਮਗਰੋਂ 40 ਬੱਚੇ ਬੀਮਾਰ ਹੋ ਗਏ ਸਨ। ਹੁਣ ਨਕੋਦਰ ਦੇ ਇਕ ਕਾਨਵੈਂਟ ਸਕੂਲ 'ਚ ਲੱਗੇ ਕੂਲਰ ਦਾ ਪਾਣੀ ਪੀਣ ਨਾਲ 10-12 ਬੱਚਿਆਂ ਦੇ ਬੀਮਾਰ ਹੋਣ ਬਾਰੇ ਪਤਾ ਲੱਗਾ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚਿਆਂ ਨੂੰ ਤੁਰੰਤ ਨਿੱਜੀ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ।

ਇਹ ਵੀ ਪੜ੍ਹੋ : NRI ਲਾੜੀ ਦੇ ਚੱਕਰ ਨੇ ਬੁਰਾ ਫਸਾਇਆ ਪੰਜਾਬੀ ਮੁੰਡਾ, ਪਤਾ ਨਹੀਂ ਸੀ ਇੰਝ ਟੁੱਟ ਜਾਵੇਗਾ ਵੱਡਾ ਸੁਫ਼ਨਾ

ਬੱਚਿਆਂ ਦੇ ਬੀਮਾਰ ਹੋਣ ਕਾਰਨ ਸਕੂਲ ਪ੍ਰਸ਼ਾਸਨ ਸਵਾਲਾਂ ਦੇ ਘੇਰੇ 'ਚ ਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਦੁਪਹਿਰ ਨੂੰ ਸਕੂਲੀ ਬੱਚਿਆਂ ਨੇ ਜਿਵੇਂ ਹੀ ਕੂਲਰ ਦਾ ਪਾਣੀ ਪੀਤਾ ਤਾਂ ਤੁਰੰਤ ਬਾਅਦ ਉਨ੍ਹਾਂ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ। ਬੱਚਿਆਂ ਦਾ ਕਹਿਣਾ ਹੈ ਕਿ ਕੂਲਰ 'ਚ ਛਿਪਕਲੀ ਅਤੇ ਚੂਹੇ ਮਰੇ ਹੋਏ ਸਨ। ਬੱਚਿਆਂ ਦੇ ਮਾਂ-ਪਿਓ ਦਾ ਕਹਿਣਾ ਹੈ ਕਿ ਸਕੂਲ ਦਾ ਪ੍ਰਸ਼ਾਸਨ ਬੱਚਿਆਂ ਲਈ ਬਹੁਤ ਜ਼ਿਆਦਾ ਲਾਪਰਵਾਹ ਹੈ।

ਇਹ ਵੀ ਪੜ੍ਹੋ : JEE Advanced-2024 ਦੀ ਪ੍ਰੀਖਿਆ ਦੇਣ ਵਾਲਿਆਂ ਲਈ ਜ਼ਰੂਰੀ ਖ਼ਬਰ, ਧਿਆਨ ਨਾਲ ਪੜ੍ਹ ਲਓ

ਇਸ ਕਾਰਨ ਮਾਪਿਆਂ ਬਹੁਤ ਜ਼ਿਆਦਾ ਨਿਰਾਸ਼ ਦਿਖਾਈ ਦੇ ਰਹੇ ਹਨ। ਇਸ ਸਬੰਧੀ ਨਿੱਜੀ ਹਸਪਤਾਲ ਦੇ ਡਾਕਟਰ ਦਾ ਕਹਿਣਾ ਹੈ ਕਿ ਨਕੋਦਰ ਦੇ ਸਕੂਲ 'ਚ ਪਾਣੀ ਪੀਣ ਤੋਂ ਬਾਅਦ ਵਿਦਿਆਰਥੀ ਬੀਮਾਰ ਹੋਏ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਉਲਟੀਆਂ ਅਤੇ ਫੂਡ ਪੋਇਸਨਿੰਗ ਦੀ ਸ਼ਿਕਾਇਤ ਦੇਖਣ ਨੂੰ ਮਿਲੀ ਹੈ। ਫਿਲਹਾਲ ਬੱਚੇ ਖ਼ਤਰੇ ਤੋਂ ਬਾਹਰ ਹਨ ਅਤੇ ਉਨ੍ਹਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 

 

Babita

This news is Content Editor Babita