ਦੁਕਾਨਦਾਰ ਨੂੰ 1,600 ਦਾ ਸੂਟ ਨਾ ਬਦਲਨਾ ਪਿਆ ਮਹਿੰਗਾ, ਹੁਣ ਦੇਣੀ ਪਵੇਗੀ ਵੱਡੀ ਰਕਮ, ਜਾਣੋ ਕੀ ਹੈ ਪੂਰਾ ਮਾਮਲਾ

04/02/2024 3:46:14 AM

ਜਲੰਧਰ (ਵੈੱਬਡੈਸਕ)- ਬਟਾਲਾ ਤੋਂ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕੱਪੜਿਆਂ ਦੀ ਦੁਕਾਨ 'ਤੇ ਇਕ ਦੁਕਾਨਦਾਰ ਵੱਲੋਂ ਆਪਣੀ ਹੀ ਦੁਕਾਨ ਤੋਂ ਵਿਕਿਆ ਹੋਇਆ ਨਾਈਟ ਸੂਟ ਬਦਲਣ ਤੋਂ ਇਨਕਾਰ ਕਰ ਦਿੱਤਾ ਗਿਆ। ਦੁਕਾਨਦਾਰ ਵੱਲੋਂ ਸੂਟ ਨਾ ਬਦਲਣ 'ਤੇ ਗ੍ਰਾਹਕ ਨੇ ਖ਼ਪਤਕਾਰ ਅਦਾਲਤ 'ਚ ਮਾਮਲਾ ਦਰਜ ਕਰਵਾ ਦਿੱਤਾ। ਇਸ ਕੇਸ 'ਚ ਕਾਰਵਾਈ ਕਰਦੇ ਹੋਏ ਅਦਾਲਤ ਵੱਲੋਂ ਦੁਕਾਨਦਾਰ ਨੂੰ ਜੁਰਮਾਨਾ ਕੀਤਾ ਗਿਆ ਹੈ। 

ਜਾਣਕਾਰੀ ਦਿੰਦਿਆਂ ਐਡਵੋਕੇਟ ਸਤਵਿੰਦਰ ਸਿੰਘ ਨੇ ਦੱਸਿਆ ਕਿ ਸਾਲ 2018 ਵਿੱਚ ਉਨ੍ਹਾਂ ਨੇ ਸ਼ਹਿਰ ਦੀ ਇੱਕ ਦੁਕਾਨ ਤੋਂ 1600 ਰੁਪਏ ਵਿੱਚ ਨਾਈਟ ਸੂਟ ਖਰੀਦਿਆ ਸੀ, ਪਰ ਦੁਕਾਨਦਾਰ ਨੇ ਇਸ ਦਾ ਕੋਈ ਪੱਕਾ ਬਿੱਲ ਨਹੀਂ ਦਿੱਤਾ। ਨਾਈਟ ਸੂਟ ਠੀਕ ਹਾਲਤ ਵਿੱਚ ਨਾ ਹੋਣ ਕਾਰਨ ਜਦੋਂ ਉਹ ਦੁਕਾਨਦਾਰ ਕੋਲ ਇਸ ਨੂੰ ਬਦਲਵਾਉਣ ਲਈ ਗਿਆ ਤਾਂ ਉਕਤ ਦੁਕਾਨਦਾਰ ਨੇ ਨਾਈਟ ਸੂਟ ਬਦਲਣ ਤੋਂ ਇਨਕਾਰ ਕਰ ਦਿੱਤਾ। 

ਇਹ ਵੀ ਪੜ੍ਹੋ- ਹੁਣ ਨਹੀਂ ਕਰਨਾ ਪਵੇਗਾ 8-9 ਘੰਟੇ ਦਾ ਥਕਾਉਣ ਵਾਲਾ ਸਫ਼ਰ, ਜਹਾਜ਼ ਰਾਹੀਂ ਸਿਰਫ਼ 1 ਘੰਟੇ 'ਚ ਪਹੁੰਚ ਜਾਓਗੇ ਦਿੱਲੀ

ਉਸ ਨੇ ਦੱਸਿਆ ਕਿ ਇਸ ਦੌਰਾਨ ਉਸ ਨੇ ਉਕਤ ਦੁਕਾਨਦਾਰ ਵਿਰੁੱਧ ਖ਼ਪਤਕਾਰ ਅਦਾਲਤ ਗੁਰਦਾਸਪੁਰ ਵਿੱਚ ਕੇਸ ਦਾਇਰ ਕਰ ਦਿੱਤਾ, ਜਿਸ ਦੇ ਚੱਲਦੇ ਹੁਣ ਅਦਾਲਤ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਉਕਤ ਦੁਕਾਨਦਾਰ ਨੂੰ 1600 ਰੁਪਏ 9 ਫੀਸਦੀ ਸਾਲਾਨਾ ਵਿਆਜ ਸਮੇਤ ਵਾਪਸ ਕਰਨ ਦਾ ਆਦੇਸ਼ ਦਿੱਤਾ ਹੈ। ਇਹੀ ਨਹੀਂ, ਅਦਾਲਤ ਨੇ ਜੁਰਮਾਨੇ ਅਤੇ ਮੁਆਵਜ਼ੇ ਵਜੋਂ 3000 ਰੁਪਏ 9 ਫੀਸਦੀ ਸਾਲਾਨਾ ਵਿਆਜ ਸਮੇਤ ਵਾਪਸ ਕਰਨ ਲਈ ਵੀ ਕਿਹਾ ਹੈ। 

ਉਨ੍ਹਾਂ ਦੱਸਿਆ ਕਿ 4 ਅਪ੍ਰੈਲ 2024 ਤੱਕ ਇਸ ਦੀ ਕੁੱਲ ਰਕਮ 7625 ਰੁਪਏ ਬਣਦੀ ਹੈ। ਇਸ ਦੇ ਨਾਲ ਹੀ ਦੋਵਾਂ ਰਕਮਾਂ 'ਤੇ 9 ਫੀਸਦੀ ਵਿਆਜ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਉਕਤ ਦੁਕਾਨਦਾਰ ਪੈਸੇ ਵਾਪਸ ਨਹੀਂ ਕਰ ਦਿੰਦਾ। ਉਨ੍ਹਾਂ ਲੋਕਾਂ ਨੂੰ ਜਾਗਰੂਕ ਹੋਣ ਦੀ ਅਪੀਲ ਕੀਤੀ ਤਾਂ ਜੋ ਲੋੜ ਪੈਣ 'ਤੇ ਉਹ ਆਪਣੇ ਹੱਕ ਲਈ ਲੜ ਸਕਣ।

ਇਹ ਵੀ ਪੜ੍ਹੋ- ਪ੍ਰੋਗਰਾਮ ਲਈ ਚੰਡੀਗੜ੍ਹ ਗਏ ਹੋਏ ਪੰਜਾਬੀ ਸਿੰਗਰ ਦੇ ਘਰ ਚੱਲੀਆਂ ਗੋਲ਼ੀਆਂ, ਇਲਾਕੇ 'ਚ ਦਹਿਸ਼ਤ ਦਾ ਮਾਹੌਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

Harpreet SIngh

This news is Content Editor Harpreet SIngh