ਪੰਜਾਬ ਦੇ ਪਾਣੀ ਦੀ ਇਕ ਵੀ ਬੁੰਦ ਕਿਸੇ ਨੂੰ ਵੀ ਨਹੀਂ ਦਿੱਤੀ ਜਾਵੇਗੀ : ਜ਼ੀਰਾ

07/18/2017 5:43:14 PM


ਸ੍ਰੀ ਮੁਕਤਸਰ ਸਾਹਿਬ(ਤਨੇਜਾ)—ਪੰਜਾਬ ਦੇ ਦਰਿਆਵਾ ਦਾ ਇਕ ਬੁੰਦ ਵੀ ਪਾਣੀ ਕਿਸੇ ਹੋਰ ਰਾਜ ਨੂੰ ਨਹੀਂ ਦਿੱਤਾ ਜਾਵੇਗਾ। ਇਹ ਵਿਚਾਰ ਚੇਅਰਮੈਨ ਕਿਸਾਨ ਖੇਤ ਮਜਦੂਰ ਸੈਲ ਕਾਂਗਰਸ ਪੰਜਾਬ ਅਤੇ ਪੂਰਵ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਨੇ ਪਿੰਡ ਸਦਰਵਾਲਾ 'ਚ ਸ਼ਰਣਜੀਤ ਸਿੰਘ ਸੰਧੂ ਦੀ ਅਗਵਾਈ 'ਚ ਰੱਖੀ ਗਈ ਬੈਠਕ 'ਚ ਕਹੇ ਹਨ।
ਉਨ੍ਹਾਂ ਨੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ, ਸਰਕਾਰ ਅਤੇ ਲੋਕਾਂ 'ਚ ਤਾਲਮੇਲ ਬਣਾਉਣ ਦਾ ਅਹਿਮ ਰੋਲ ਅਦਾ ਕਰਨ। 
ਉਨ੍ਹਾਂ ਨੇ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਪਾਣੀ ਦੇ ਮਸਲੇ ਸਬੰਧੀ ਰਾਜਨੀਤਿਕ ਅਤੇ ਕਾਨੂੰਨੀ ਤੌਰ 'ਤੇ ਅਕਾਲੀ ਦਲ ਦੇ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਨੇ ਹਮੇਸ਼ਾ ਹੀ ਕਮਜ਼ੋਰ ਨੀਤੀ ਨੂੰ ਅਪਣਾਈਆਂ ਹੈ। ਜਿਸ ਦਾ ਖਾਮਿਆਜ਼ਾ ਪੰਜਾਬ ਵਾਸੀਆਂ ਨੂੰ ਭੁਗਤਨਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਹਮੇਸ਼ਾ ਹੀ ਪੰਜਾਬ ਦੀ ਕਿਸਾਨੀ ਹਿੱਤਾਂ 'ਚ ਇਤਿਹਾਸਕ ਫੈਸਲੇ ਲਏ ਹਨ, ਜਿਸ ਦੀ ਸਹੀ ਉਦਾਹਰਣ ਸੂਬੇ ਦੇ ਕਿਸਾਨਾਂ ਦੀ ਕਰਜ਼ ਮੁਆਫੀ ਤੋਂ ਮਿਲਦੀ ਹੈ।