ਉੱਤਰ ਪੱਛਮੀ ਜ਼ਿਲ੍ਹਿਆਂ ਦੇ ਮੁਕਾਬਲੇ ਦੱਖਣੀ ਪੰਜਾਬ ਦੀਆਂ ਮੰਡੀਆਂ ’ਚ ਕਣਕ ਦੀ ਆਮਦ ਵਧੇਰੇ

04/21/2020 9:18:46 AM

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਕੋਰੋਨਾ ਦੇ ਖ਼ਤਰੇ ਦੇ ਚੱਲਦਿਆਂ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਮੰਡੀਆਂ ਵਿਚ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ। ਪੰਜਾਬ ਦੇ ਉੱਤਰ ਪੱਛਮੀ ਜ਼ਿਲ੍ਹਿਆਂ ਵਿਚ ਕਣਕ ਦੀ ਵਾਢੀ ਦੇਰੀ ਨਾਲ ਸ਼ੁਰੂ ਹੁੰਦੀ ਹੈ। ਇਸ ਲਈ ਕਣਕ ਦੀ ਆਮਦ ਵੀ ਦੇਰੀ ਨਾਲ ਹੋਵੇਗੀ ਪਰ ਪੰਜਾਬ ਦੇ ਬਾਕੀ ਇਲਾਕਿਆਂ ਵਿਚ ਵਾਢੀ  ਅਤੇ ਮੰਡੀਆਂ ਵਿਚ ਕਣਕ ਦੀ ਆਮਦ ਜ਼ੋਰਾਂ ਤੇ ਹੈ।

ਹੁਣ ਤੱਕ ਕਣਕ ਦੀ ਆਮਦ
ਹੁਣ ਤੱਕ ਮੰਡੀਆਂ ਵਿਚ ਕਣਕ ਦੀ ਕੁੱਲ ਆਮਦ 13.05 ਲੱਖ ਟਨ ਅਤੇ ਖਰੀਦ 11.34 ਲੱਖ ਟਨ ਤੱਕ ਹੋ ਗਈ ਹੈ । 1.71 ਲੱਖ ਟਨ ਖਰੀਦ ਅਤੇ 8.20 ਲੱਖ ਟਨ ਚੁਕਾਈ ਲਈ ਕਣਕ ਮੰਡੀਆਂ ਵਿਚ ਬਾਕੀ ਪਈ ਹੈ । ਹੁਣ ਤੱਕ ਕਣਕ ਦੀ ਕੁੱਲ ਖ਼ਰੀਦ ਵਿਚੋਂ 11.32 ਲੱਖ ਟਨ ਸਰਕਾਰੀ ਏਜੰਸੀਆਂ ਅਤੇ 0.02 ਲੱਖ ਟਨ ਪ੍ਰਾਈਵੇਟ ਏਜੰਸੀਆਂ ਨੇ ਖਰੀਦੀ ਹੈ ।

ਖਰੀਦ ਏਜੰਸੀਆਂ
ਖ਼ਰੀਦ ਏਜੰਸੀਆਂ ਦੀ ਗੱਲ ਕਰੀਏ ਤਾਂ ਸਰਕਾਰੀ ਖਰੀਦ ਏਜੰਸੀਆਂ ਜਿਵੇਂ ਕਿ ਪਨਗ੍ਰੇਨ, ਐੱਫ.ਸੀ.ਆਈ, ਮਾਰਕਫੈੱਡ, ਪਨਸਪ ਅਤੇ ਵੇਅਰਹਾਊਸ ਨੇ ਕਰਮਵਾਰ 334467, 83618, 296676, 249717, 167327 ਲੱਖ ਟਨ ਕਣਕ ਹੁਣ ਤੱਕ ਖਰੀਦ ਲਈ ਹੈ ।  ਪ੍ਰਾਈਵੇਟ ਖਰੀਦ ਏਜੰਸੀਆਂ ਨੇ 2521 ਟਨ ਤੱਕ ਕਣਕ ਦੀ ਖ਼ਰੀਦ ਕੀਤੀ ਹੈ ।

ਜ਼ਿਲ੍ਹੇ ਵਾਰ ਆਮਦ
ਪੰਜਾਬ ਦੇ ਜ਼ਿਲ੍ਹਿਆਂ ਵਿਚ ਸਭ ਤੋਂ ਵੱਧ ਕਣਕ ਦੀ ਆਮਦ ਸੰਗਰੂਰ ਜ਼ਿਲ੍ਹੇ ਵਿਚ ਹੈ ਅਤੇ ਇਸ ਤਰ੍ਹਾਂ ਘੱਟਦੇ ਕਰਮ ਵਿਚ ਪਟਿਆਲਾ, ਬਠਿੰਡਾ, ਫ਼ਰੀਦਕੋਟ, ਫ਼ਿਰੋਜ਼ਪੁਰ, ਬਰਨਾਲਾ, ਮਾਨਸਾ, ਲੁਧਿਆਣਾ, ਮੁਕਤਸਰ, ਜਲੰਧਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਫ਼ਾਜ਼ਿਲਕਾ, ਮੋਗਾ, ਕਪੂਰਥਲਾ, ਫ਼ਤਹਿਗੜ੍ਹ ਸਾਹਿਬ, ਸ਼ਹੀਦ ਭਗਤ ਸਿੰਘ ਨਗਰ, ਰੋਪੜ, ਹੁਸ਼ਿਆਰਪੁਰ, ਤਰਨਤਾਰਨ, ਗੁਰਦਾਸਪੁਰ ਅਤੇ ਅੰਮ੍ਰਿਤਸਰ ਹਨ । ਪਠਾਨਕੋਟ ਵਿਚ ਅਜੇ ਕਣਕ ਦੀ ਆਮਦ ਸ਼ੁਰੂ ਨਹੀਂ ਹੋਈ ਹੈ ।

rajwinder kaur

This news is Content Editor rajwinder kaur