1 ਤੋਂ 15 ਸਤੰਬਰ ਤੱਕ ਇਹ ਟਰੇਨਾਂ ਰਹਿਣਗੀਆਂ ਰੱਦ

08/29/2019 12:45:34 PM

ਜਲੰਧਰ— ਨਾਰਦਰਨ ਰੇਲਵੇ ਦੇ ਅਧੀਨ ਆਉਂਦੇ ਬੱਲਭਗੜ ਰੇਲਵੇ ਸਟੇਸ਼ਨ ’ਤੇ ਨਾਨ ਇੰਟਰਲਾਕਿੰਗ ਵਰਕ ਦੇ ਕਾਰਨ 1 ਤੋਂ 15 ਸਤੰਬਰ ਤੱਕ ਮੇਗਾ ਬਲਾਕ ਰੱਖਿਆ ਗਿਆ ਹੈ। ਜਿਸ ਨਾਲ ਲੰਬੀ ਦੂਰੀ ਦੇ ਨਾਲ ਲੋਕਲ ਟਰੇਨਾਂ ਵੀ ਪ੍ਰਭਾਵਿਤ ਹੋਣਗੀਆਂ। ਉਥੇ ਹੀ ਇਸ ਨਾਲ ਦਿੱਲੀ ਮਾਰਗ ਦੀਆਂ ਕਈ ਟਰੇਨਾਂ ਰੱਦ ਕੀਤੀਆਂ ਗਈਆਂ ਹਨ ਅਤੇ ਟਰੇਨਾਂ ਦੇ ਸਮੇਂ ਅਤੇ ਮਾਰਗ ਬਦਲ ਦਿੱਤੇ ਗਏ ਹਨ। ਰੇਲਵੇ ਦੇ ਯਾਤਰੀਆਂ ਨੂੰ ਪਰੇਸ਼ਾਨੀ ਤੋਂ ਬਚਣ ਲਈ ਉਹ ਆਪਣੀ ਟਰੇਨ ਦੀ ਜਾਣਕਾਰੀ ਰੇਲਵੇ ਪੁੱਛਗਿੱਛ ਤੋਂ ਲੈਣ ਅਤੇ ਸਫਰ ਕਰਨ। ਜਿਨ੍ਹਾਂ ਟਰੇਨਾਂ ਨੂੰ ਰੱਦ ਕੀਤਾ ਗਿਆ ਹੈ, ਉਨ੍ਹਾਂ ਦੀ ਨੋਟੀਫਿਕੇਸ਼ਨ ਜਾਰੀ ਕਰਨ ਨਾਲ ਯਾਤਰੀਆਂ ਨੂੰ ਮੈਸੇਜ ਕਰ ਦਿੱਤੇ ਗਏ ਹਨ ਕਿ ਟਰੇਨਾਂ ਰੱਦ ਹਨ ਅਤੇ ਬਾਕੀ ਟਰੇਨਾਂ ’ਚ ਜਗ੍ਹਾ ਦੀ ਭਾਲ ਕਰਨ। ਪਹਿਲੀ ਤੋਂ ਬੁੱਕ ਹੋ ਚੁੱਕੀਆਂ ਸੀਟਾਂ ਦੇ ਪੈਸੇ ਵੀ ਰਿਫੰਡ ਹੋ ਗਏ ਹਨ। ਰੱਦ ਟਰੇਨਾਂ ’ਚ 22125 ਨਾਗਪੁਰ-ਅੰਮ੍ਰਿਤਸਰ ਏ. ਸੀ. ਸੁਪਰਫਾਸਟ 7 ਸਤੰਬਰ ਅਤੇ 22126 ਅੰਮ੍ਰਿਤਸਰ-ਨਾਗਪੁਰ ਸੁਪਰਫਾਸਟ 9 ਸਤੰਬਰ, 12421 ਹਜੂਰ ਸਾਹਿਬ ਨਾਂਦੇੜ-ਅੰਮ੍ਰਿਤਸਰ ਸੁਪਰਫਾਸਟ ਐਕਸ 4 ਸਤੰਬਰ, 12422 ਅੰਮ੍ਰਿਤਸਰ-ਹਜੂਰ ਸਾਹਿਬ ਨਾਂਦੇੜ 2 ਸਤੰਬਰ, 11077 ਪੂਣੇ-ਜੰਮੂਤਵੀ ਜੇਹਲਮ ਐਕਸ 6 ਸਤੰਬਰ ਅਤੇ 11078 ਜੰਮੂਤਵੀ-ਪੂਣੇ ਜੇਹਲਮ ਐਕਸ 8 ਸਤੰਬਰ ਸ਼ਾਮਲ ਹਨ। 

ਡਾਇਵਰਟ ਟਰੇਨਾਂ ’ਚ 12715 ਹਜੂਰ ਸਾਹਿਬ ਨਾਂਦੇੜ-ਅੰਮ੍ਰਿਤਸਰ ਸਚਖੰਡ ਐਕਸਪ੍ਰੈੱਸ 2, 5 ਅਤੇ 5 ਸਤੰਬਰ ਨੂੰ 12926/22926 ਅੰਮ੍ਰਿਤਸਰ-ਮੁੰਬਈ ਸੈਂਟਰਲ ਪੱਛਮੀ ਐਕਸਪ੍ਰੈੱਸ 6 ਅਤੇ 7 ਸਤਬੰਰ, 12903 ਮੁੰਬਈ-ਸੈਂਟਰਲ ਅੰਮ੍ਰਿਤਸਰ ਗੋਲਡਨ ਟੈਂਪਲ ਮੇਲ 5 ਸਤੰਬਰ, 18237 ਗੇਵੜਾ ਰੋਡ-ਅੰਮ੍ਰਿਤਸਰ ਛੱਤੀਸਗੜ੍ਹ ਐਕਸ, 5 ਸਤੰਬਰ ਨੂੰ ਦਿੱਲੀ ਨਹੀਂ ਜਾਵੇਗੀ। ਇਨ੍ਹਾਂ ਨੂੰ ਆਗਰਾ ਕੈਂਟ ਅਤੇ ਅੰਬਾਲਾ ਤੋਂ ਵਾਇਆ ਸਹਾਰਨਪੁਰ, ਮੇਰਠ, ਰੇਵਾੜੀ, ਅਲਵਰ, ਮਿਤਾਵਲੀ ਖੁਰਜਾ ਦੇ ਰਸਤੇ ਚਲਾਇਆ ਜਾਵੇਗਾ। ਉਥੇ ਹੀ 12484 ਅੰਮ੍ਰਿਤਸਰ-ਕੋਚੀਵੇਲੀ ਐਕਸ 8 ਸਤੰਬਰ ਨੂੰ 30 ਮਿੰਟ ਅੰਬਾਲਾ-ਦਿੱਲੀ, 12715 ਹਜੂਰ ਸਾਹਿਬ ਨਾਂਦੇੜ-ਅੰਮ੍ਰਿਤਸਰ ਸਚਖੰਡ ਐਕਸ, 7 ਸਤੰਬਰ ਨੂੰ 180 ਮਿੰਟ, 12716 ਅੰਮ੍ਰਿਤਸਰ-ਹਜੂਰ ਸਾਹਿਬ ਨਾਂਦੇੜ ਸਚਖੰਡ ਐਕਸ, 7 ਅਤੇ 8 ਸਤੰਬਰ ਨੂੰ 120 ਮਿੰਟ ਅਤੇ 18237 ਗੇਵੜਾ ਰੋਡ-ਅੰਮ੍ਰਿਤਸਰ ਛੱਤੀਸਗੜ੍ਹ 1,4,6 ਅਤੇ 7 ਸਤੰਬਰ ਨੂੰ ਰੁੱਕ ਕੇ ਚੱਲਣਗੀਆਂ। 

shivani attri

This news is Content Editor shivani attri