ਨੋਟਬੰਦੀ ਦਾ ਇਕ ਸਾਲ ਪੂਰਾ ਹੋਣ ''ਤੇ ਅੱਜ ਵੀ ਝੱਲ ਰਹੇ ਹਨ ਲੋਕ ਮੰਦੀ ਦੀ ਮਾਰ

11/08/2017 10:58:01 AM

ਗੁਰਦਾਸਪੁਰ (ਦੀਪਕ) – ਪਿਛਲੇ ਸਾਲ 8 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਰ ਸ਼ਾਮ ਫਰਮਾਨ ਜਾਰੀ ਕਰ ਕੇ ਅਚਨਚੇਤ ਨੋਟਬੰਦੀ ਦਾ ਫੈਸਲਾ ਲੈ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ ਅਤੇ ਪੂਰੇ ਭਾਰਤ 'ਚ ਇਸ ਫੈਸਲੇ ਨਾਲ ਹਲਚਲ ਮਚ ਗਈ ਸੀ। ਇਸ ਫੈਸਲੇ ਦੀ ਮਾਰ ਲੋਕ ਅੱਜ ਤੱਕ ਝੱਲ ਰਹੇ ਹਨ। ਇਸ ਨੋਟਬੰਦੀ ਕਾਰਨ ਬਿਨਾਂ ਵਜ੍ਹਾ ਆਪਣੇ ਹੀ ਕਮਾਏ ਹੋਏ ਪੈਸਿਆਂ ਨੂੰ ਬੈਂਕਾਂ 'ਚ ਜਮ੍ਹਾ ਕਰਵਾਉਣ ਅਤੇ ਕੱਢਵਾਉਣ 'ਚ ਕਈ ਲੋਕ ਆਪਣੇ ਪ੍ਰਾਣ ਤਿਆਗ ਗਏ ਸਨ। ਜਿਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਅੱਜ ਤੱਕ ਇਸ ਸਵਾਲ ਦਾ ਜਵਾਬ ਨਹੀਂ ਮਿਲ ਸਕਿਆ ਕਿ ਉਨ੍ਹਾਂ ਦਾ ਕੀ ਕਸੂਰ ਸੀ? ਇਸ ਨੋਟਬੰਦੀ ਦੇ ਫੈਸਲੇ ਕਾਰਨ ਘਰ ਵਿਚ ਰੱਖੇ ਧੀਆਂ ਦੇ ਵਿਆਹਾਂ ਲਈ ਆਪਣੇ ਹੀ ਪਾਈ-ਪਾਈ ਕਰਕੇ ਜੋੜੇ ਪੈਸੇ ਬੈਂਕਾਂ 'ਚੋਂ ਕੱਢਵਾਉਣ ਲਈ ਮਾਪਿਆਂ ਨੂੰ ਲਾਈਨਾਂ ਵਿਚ ਲੱਗ ਕੇ ਧੱਕੇ ਖਾਣੇ ਪਏ ਅਤੇ ਸੜਕਾਂ 'ਤੇ ਰੁਲਣਾ ਪਿਆ ਸੀ।