ਸੋਡਲ ਮੇਲੇ ਸਬੰਧੀ ਨਿਗਮ ਜਾਂ ਪ੍ਰਸ਼ਾਸਨ ਦੀ ਨਹੀਂ ਕੋਈ ਤਿਆਰੀ!

08/20/2020 6:14:25 PM

ਜਲੰਧਰ (ਖੁਰਾਣਾ) - ਹਰ ਸਾਲ ਜਲੰਧਰ ਵਿਚ ਲਗਣ ਵਾਲੇ ਸ਼੍ਰੀ ਸਿੱਧ ਬਾਬਾ ਸੋਡਲ ਦਾ ਮੇਲਾ ਨਾ ਸਿਰਫ ਦੇਸ਼-ਵਿਦੇਸ਼ ਵਿਚ ਪ੍ਰਸਿੱਧ ਹੈ, ਸਗੋਂ ਮੇਲੇ ਦੌਰਾਨ ਸ਼ਰਧਾਲੂ ਹਰ ਸਾਲ ਬਾਬਾ ਜੀ ਦੇ ਦਰ ’ਤੇ ਸ਼ੀਸ਼ ਝੁਕਾਉਣ ਆਉਂਦੇ ਹਨ। ਹਰ ਸਾਲ ਨਗਰ ਨਿਗਮ ਅਤੇ ਜ਼ਿਲਾ ਪ੍ਰਸ਼ਾਸਨ ਵਲੋਂ ਮੇਲੇ ਦਾ ਆਯੋਜਨ ਜੰਗੀ ਪੱਧਰ ’ਤੇ ਕੀਤਾ ਜਾਂਦਾ ਹੈ। ਇਸ ਦੇ ਬਾਵਜੂਦ ਿਜ਼ਲਾ ਪ੍ਰਸ਼ਾਸਨ ਜਾਂ ਨਗਰ ਨਿਗਮ ਨੇ ਅਜੇ ਤਕ ਮੇਲੇ ਸਬੰਧੀ ਕੋਈ ਤਿਆਰੀ ਨਹੀਂ ਕੀਤੀ ਹੈ ਅਤੇ ਨਾ ਹੀ ਕੋਈ ਗਾਈਡਲਾਈਨਜ਼ ਜਾਰੀ ਕੀਤੀ ਗਈ ਹੈ ਜਿਸ ਕਾਰਨ ਬਾਬਾ ਸੋਡਲ ਦੇ ਲੱਖਾਂ ਸ਼ਰਧਾਲੂਆਂ ਵਿਚ ਪ੍ਰਸ਼ਾਸਨ ਪ੍ਰਤੀ ਨਿਰਾਸ਼ਾ ਪਾਈ ਜਾ ਰਹੀ ਹੈ।

ਹਜ਼ਾਰਾਂ-ਲੱਖਾਂ ਲੋਕਾਂ ਦੀ ਇਸ ਮੁਸ਼ਕਲ ਨੂੰ ਦੇਖਦੇ ਹੋਏ ਨਾਰਥ ਖੇਤਰ ਦੇ ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਨੇ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਮੇਲੇ ਨੂੰ ਧਿਆਨ ਿਵਚ ਰੱਖਦੇ ਹੋਏ ਜਲਦੀ ਗਾਈਡਲਾਈਨਜ਼ ਜਾਰੀ ਕੀਤੀਆਂ ਜਾਣ ਤਾਂ ਕਿ ਸ਼ਰਧਾਲੂਆਂ ਨੂੰ ਮੁਸ਼ਕਲਾਂ ਪੇਸ਼ ਨਾ ਆਉਣ। ਉਨ੍ਹਾਂ ਮੰਗ ਕੀਤੀ ਕਿ ਮੇਲਾ ਖੇਤਰ ਵਿਚ ਸੜਕਾਂ ਦੀ ਰਿਪੇਅਰ ਅਤੇ ਸਟ੍ਰੀਟ ਲਾਈਟ ਦੇ ਉਚਿਤ ਇੰਤਜਾਮ ਦੇ ਨਾਲ ਸਾਫ ਸਫਾਈ ਦੇ ਪ੍ਰਬੰਧ ਵੀ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜੇਕਰ ਇਸ ਵਾਰ ਬਾਬਾ ਸੋਡਲ ਦਾ ਮੇਲਾ ਪ੍ਰਸ਼ਾਸਨਿਕ ਨਜ਼ਰਅੰਦਾਜੀ ਦਾ ਸ਼ਿਕਾਰ ਹੋਇਆ ਤਾਂ ਲੱਖਾਂ ਭਗਤਾਂ ਨੂੰ ਨਿਰਾਸ਼ਾ ਹੋਵੇਗੀ।
 

Harinder Kaur

This news is Content Editor Harinder Kaur