ਬੱਚਾ ਨਾ ਹੋਣ ''ਤੇ ਸਹੁਰਿਆਂ ਦੇ ਤਾਹਨਿਆਂ ਤੋਂ ਪਰੇਸ਼ਾਨ ਵਿਆਹੁਤਾ ਨੇ ਲਿਆ ਫਾਹਾ (ਵੀਡੀਓ)

05/29/2017 4:47:11 PM

ਸ੍ਰੀ ਮੁਕਤਸਰ ਸਾਹਿਬ— ਵਿਆਹ ਤੋਂ 2 ਸਾਲ ਬਾਅਦ ਹੀ ਬੱਚਾ ਨਾ ਹੋਣ ਕਾਰਨ ਸਹੁਰਿਆਂ ਵੱਲੋਂ ਤੰਗ ਪਰੇਸ਼ਾਨ ਕਰਨ ''ਤੇ ਮੁਕਤਸਰ ਦੇ ਨਜ਼ਦੀਕੀ ਪਿੰਡ ਕੋਣੀ ਵਿਖੇ ਇਕ ਵਿਆਹੁਤਾ ਨੇ ਫਾਹਾ ਲੈ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ ਹੈ। ਜਾਣਕਾਰੀ ਮੁਤਾਬਕ ਹਰਪ੍ਰੀਤ ਕੌਰ ਦਾ 2 ਸਾਲ ਪਹਿਲਾਂ ਵਿਆਹ ਕੋਣੀ ਨਿਵਾਸੀ ਸੁੱਖਵੰਤ ਸਿੰਘ ਦੇ ਨਾਲ ਹੋਇਆ ਸੀ ਅਤੇ ਬੱਚਾ ਨਾ ਹੋਣ ਕਾਰਨ ਅਕਸਰ ਹੀ ਘਰ ''ਚ ਕਲੇਸ਼ ਰਹਿੰਦਾ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਹੁਰਾ ਪਰਿਵਾਰ ਹਰ ਸਮੇਂ ਉਨ੍ਹਾਂ ਦੀ ਲੜਕੀ ਨਾਲ ਲੜਾਈ ਰੱਖਦਾ ਸੀ। ਮੌਕੇ ''ਤੇ ਪਹੁੰਚੀ ਪੁਲਸ ਨੇ ਲਾਸ਼ ਕਬਜ਼ੇ ''ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਮ੍ਰਿਤਕਾ ਦਾ ਪਤੀ ਘਰ ''ਚ ਕਿਸੇ ਵੀ ਤਰ੍ਹਾਂ ਦਾ ਝਗੜਾ ਹੋਣ ਤੋਂ ਇਨਕਾਰ ਕਰ ਰਿਹਾ ਹੈ। ਖੁਦਕੁਸ਼ੀ ਦਾ ਅਸਲੀ ਕਾਰਨ ਪੁਲਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ।