ਸ਼ਰਮਨਾਕ! ਲੋਕਾਂ ਨੂੰ ਜਾਗਰੂਕ ਕਰਨ ਲਈ ਲਗਾ ਦਿੱਤੀ ਨਿਰਭਿਆ ਕਾਂਡ ਦੇ ਦੋਸ਼ੀ ਦੀ ਤਸਵੀਰ

07/20/2019 12:28:03 PM

ਹੁਸ਼ਿਆਰਪੁਰ (ਅਮਰੀਕ) — ਜ਼ਿਲਾ ਚੋਣ ਅਧਿਕਾਰੀ ਵੱਲੋਂ ਹੁਸ਼ਿਆਰਪੁਰ ਪ੍ਰਸ਼ਾਸਨ ਕੰਪਲੈਕਸ 'ਚ ਇਕ ਅਜਿਹੇ ਵਿਅਕਤੀ ਦੀ ਤਸਵੀਰ ਲਗਾਈ ਗਈ ਹੈ, ਜਿਸ ਦਾ ਸਬੰਧ ਸਾਲ 2012 'ਚ ਹੋਏ ਨਿਰਭਿਆ ਗੈਂਗਰੇਪ ਮਾਮਲੇ ਦੇ ਨਾਲ ਹੈ। ਚੋਣ ਕਮਿਸ਼ਨ ਵੱਲੋਂ ਵੋਟਿੰਗ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਨਿਰਭਿਆ ਗੈਂਗਰੇਪ ਮਾਮਲੇ 'ਚ ਦੋਸ਼ੀ ਮੁਕੇਸ਼ ਨੂੰ ਬਰਾਂਡ ਅੰਬੈਸਡਰ ਦੇ ਰੂਪ 'ਚ ਪੇਸ਼ ਕੀਤਾ ਗਿਆ ਹੈ ਅਤੇ ਉਸ ਦੀ ਤਸਵੀਰ ਵਾਲੇ ਬੋਰਡ ਲਗਾ ਦਿੱਤੇ ਗਏ। ਇਸ ਗੱਲ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਕਿਸੇ ਵਿਅਕਤੀ ਵੱਲੋਂ ਟਵਿੱਟਰ 'ਤੇ ਪਾਉਣ ਤੋਂ ਬਾਅਦ ਲੋਕਾਂ ਨੂੰ ਪਤਾ ਲੱਗੀ। ਤਸਵੀਰ ਵਾਇਰਲ ਹੋਣ ਤੋਂ ਬਾਅਦ ਜ਼ਿਲਾ ਦਫਤਰ ਨੇ ਤੁਰੰਤ ਇਥੋਂ ਹੋਰਡਿੰਗ ਬੋਰਡਾਂ ਨੂੰ ਹਟਾ ਦਿੱਤਾ। ਉਥੇ ਹੀ ਇਸ ਮਾਮਲੇ 'ਚ ਕੋਈ ਵੀ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ ਹਨ। ਇਸ ਬਾਰੇ ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ ਨੇ ਦੱਸਿਆ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਮੁਲਜ਼ਮ ਹੋਵੇਗਾ, ਉਸ 'ਤੇ ਕਾਰਵਾਈ ਕੀਤੀ ਜਾਵੇਗੀ। 

ਹੈਰਾਨੀ ਦੀ ਗੱਲ ਇਹ ਹੈ ਕਿ ਕੰਲਪੈਕਸ ਦੀ ਦੂਜੀ ਮੰਜ਼ਿਲ 'ਤੇ ਇਨ੍ਹਾਂ ਬੋਰਡਾਂ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਜ਼ਿਲਾ ਪ੍ਰਸ਼ਾਸਨ ਕੰਪਲੈਕਸ ਦੇ ਅੰਦਰ ਅਤੇ ਬਾਹਰ ਵੱਖ-ਵੱਖ ਸਥਾਨਾਂ 'ਤੇ ਲਗਾਈ ਸੀ ਪਰ ਕਿਸੇ ਨੇ ਵੀ ਧਿਆਨ ਨਾ ਦਿੱਤਾ। ਰੋਜ਼ਾਨਾ ਹਾਜ਼ਾਰਾਂ ਦੇ ਕਰੀਬ ਲੋਕ ਇਥੇ ਆਉਂਦੇ ਹਨ। ਹੁਸ਼ਿਆਰਪੁਰ ਦੀ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਦੇ ਨਾਲ ਸਪੰਰਕ ਕਰਨ 'ਤੇ ਉਨ੍ਹਾਂ ਨੇ ਕਿਹਾ ਕਿ ਇਹ ਤਸਵੀਰ ਕਿਵੇਂ ਚੁਣੀ ਗਈ ਹੈ ਅਤੇ ਕਿਵੇਂ ਪ੍ਰਿੰਟ ਕੀਤੀ ਗਈ ਹੈ, ਇਸ ਪੂਰੇ ਸਾਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਉਥੇ ਹੀ ਸਾਬਕਾ ਕੈਬਨਿਟ ਮੰਤਰੀ ਸੋਹਨ ਸਿੰਘ ਠੰਡਲ ਨੇ ਵੀ ਕਿਹਾ ਕਿ ਇਸ ਮਾਮਲੇ 'ਚ ਜੋ ਵੀ ਮੁਲਜ਼ਮ ਹੋਵੇ, ਉਸ 'ਤੇ ਸਖਤ ਐਕਸ਼ਨ ਲਿਆ ਜਾਵੇ। 

ਕਾਰਪੋਰੇਟ ਦੇ ਇਕ ਸੀਨੀਅਰ ਅਧਿਕਾਰੀ ਸੌਰਵਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਇਕ ਬ੍ਰਿਟਿਸ਼ ਡਾਕਿਊਮੈਂਟਰੀ ਫਿਲਮ ਬਣਾਉਣ ਵਾਲੇ ਨੂੰ ਦਿੱਤੇ ਗਏ ਇੰਟਰਵਿਊ ਦੌਰਾਨ ਵਿਵਾਦ ਨੂੰ ਲੈ ਕੇ ਉਨ੍ਹਾਂ ਦੀ ਤਸਵੀਰ ਵਾਰ-ਵਾਰ ਦੇਖੀ ਗਈ ਸੀ ਅਤੇ ਇਤਰਾਜ਼ਯੋਗ ਟਿੱਪਣੀਆਂ ਦੇ ਨਾਲ ਕਾਫੀ ਨਾਰਾਜ਼ਗੀ ਹੋਈ ਸੀ। ਉਨ੍ਹਾਂ ਦੇ ਅਕਸ ਨੂੰ ਇੰਟਰਨੈੱਟ 'ਤੇ ਪਛਾਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਕਦੋ ਡਾਊਨਲੋਡ ਕੀਤਾ ਗਿਆ, ਇਸ ਦੀ ਜਾਂਚ ਕਿਉਂ ਨਹੀਂ ਕੀਤੀ ਗਈ।  ਜ਼ਿਕਰਯੋਗ ਹੈ ਕਿ ਦਸੰਬਰ 2012 'ਚ ਦਿੱਲੀ 'ਚ ਚਲਦੀ ਬੱਸ 'ਚ ਨਿਰਭਿਆ ਨਾਲ 6 ਲੋਕਾਂ ਨੇ ਗੈਂਗਰੇਪ ਕੀਤਾ ਗਿਆ ਸੀ ਜਦਕਿ ਉਸ ਦੇ ਦੋਸਤ ਦੀ ਵੀ ਉਕਤ ਦੋਸ਼ੀਆਂ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਸੀ। ਇਸ ਵਾਰਦਾਤ ਨੇ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ ਸੀ। ਇਸ ਹਾਦਸੇ 'ਚ 13 ਦਿਨਾਂ ਤੋਂ ਬਾਅਦ ਨਿਰਭਿਆ ਦੀ ਮੌਤ ਹੋ ਗਈ ਸੀ।

shivani attri

This news is Content Editor shivani attri