ਖਾਸ ਹਨ ਅਗਲੇ ਪੰਜ ਮਹੀਨੇ, ਹੋਣਗੀਆਂ ਮੌਜਾਂ ਹੀ ਮੌਜਾਂ

07/26/2015 10:38:52 AM


ਜਲੰਧਰ— ਅਗਲੇ ਮਹੀਨੇ ਤੋਂ ਸਾਲ ਦੇ ਸ਼ਾਨਦਾਰ ਪੰਜ ਮਹੀਨੇ ਸ਼ੁਰੂ ਹੋਣ ਵਾਲੇ ਹਨ, ਖਾਸ ਕਰਕੇ ਸਕੂਲਾਂ ''ਚ ਪੜ੍ਹਨ ਵਾਲੇ ਬੱਚਿਆਂ, ਸਰਕਾਰੀ ਨੌਕਰੀਆਂ ਕਰਨ ਵਾਲੇ ਲੋਕਾਂ ਤੇ ਕੰਮ ਦੇ ਬੋਝ ਹੇਠਾਂ ਦੱਬੇ ਹੋਏ ਲੋਕਾਂ ਲਈ। ਤਿਉਹਾਰੀ ਸੀਜ਼ਨ ਸ਼ੁਰੂ ਹੋ ਰਿਹਾ ਹੈ ਅਤੇ ਨਾਲ ਹੀ ਸ਼ੁਰੂ ਹੋ ਰਿਹਾ ਹੈ ਛੁੱਟੀਆਂ ਦਾ ਸੀਜ਼ਨ। ਅਗਲੇ ਪੰਜ ਮਹੀਨਿਆਂ ਵਿਚ ਤਿੰਨ-ਤਿੰਨ ਤੇ ਚਾਰ-ਚਾਰ ਛੁੱਟੀਆਂ ਦਾ ਇਕੱਠਾ ਯੋਗ ਬਣ ਰਿਹਾ ਹੈ। ਇਨ੍ਹਾਂ ਪੰਜ ਮਹੀਨਿਆਂ ਵਿਚ ਰੱਖੜੀ, ਜਨਮ ਅਸ਼ਟਮੀ, ਗਣੇਸ਼ ਚੁਤਰਥੀ, ਈਦ, ਨੌਰਾਤੇ, ਦੁਸਹਿਰਾ, ਦੀਵਾਲੀ, ਕ੍ਰਿਸਮਸ ਵਰਗੇ ਵੱਡੇ ਤਿਉਹਾਰ ਆਉਣਗੇ ਤੇ ਇਨ੍ਹਾਂ ਦੇ ਨਾਲ ਦੂਜੇ ਦਿਨ ਹੀ ਸ਼ਨੀਵਾਰ ਤੇ ਐਤਵਾਰ ਆ ਰਹੇ ਹਨ। ਅਰਥਾਤ ਇਕ ਛੁੱਟੀ ਦੇ ਨਾਲ ਦੂਜੀ ਫਰੀ ਤੇ ਲਗਾਤਾਰ ਘਰ ਰਹਿਣ ਦਾ ਮੌਕਾ ਮਿਲੇਗਾ। 
ਅਗਸਤ ਮਹੀਨੇ ਵਿਚ 15 ਅਗਸਤ ਨੂੰ ਸੁਤੰਤਰਤਾ ਦਿਵਸ, 16 ਅਗਸਤ ਨੂੰ ਐਤਵਾਰ ਦੀ ਛੁੱਟੀ, 18 ਅਗਸਤ ਨੂੰ ਪਾਰਸੀ ਨਵੇਂ ਸਾਲ ਦੀ ਛੁੱਟੀ। ਇਨ੍ਹਾਂ ਵਿਚ 17 ਅਗਸਤ ਨੂੰ ਛੁੱਟੀ ਲੈ ਕੇ ਤੁਸੀਂ ਪੂਰੇ ਚਾਰ ਦਿਨ ਆਪਣੇ ਪਰਿਵਾਰ ਨਾਲ ਬਿਤਾ ਸਕਦੇ ਹੋ। 
ਸਤੰਬਰ ਤੇ ਅਕਤੂਬਰ ਵਿਚ 2-2 ਵਾਰ ਲੰਬੀਆਂ ਛੁੱਟੀਆਂ ਆ ਰਹੀਆਂ ਹਨ। 17 ਸਤੰਬਰ ਨੂੰ ਗਣੇਸ਼ ਚਤੁਰਥੀ ਤੋਂ ਬਾਅਦ 19-20 ਨੂੰ ਸ਼ਨੀਵਾਰ-ਐਤਵਾਰ ਦਾ ਵੀਕੈਂਡ ਆਉਂਦਾ ਹੈ। ਇਸੇ ਤਰ੍ਹਾਂ 24 ਸਤੰਬਰ ਨੂੰ ਬਕਰੀਦ ਤੋਂ ਬਾਅਦ 26-27 ਦਾ ਵੀਕੈਂਡ ਬਣਦਾ ਹੈ। ਅਜਿਹੇ ਵਿਚ ਜਿਨ੍ਹਾਂ ਸੰਸਥਾਵਾਂ ਵਿਚ ਸ਼ਨੀਵਾਰ ਦੀ ਛੁੱਟੀ ਹੁੰਦੀ ਹੈ, ਉਨ੍ਹਾਂ ਲੋਕਾਂ ਦੇ ਤਾਂ ਵਾਰੇ-ਨਿਆਰੇ ਹੋ ਜਾਣਗੇ। ਅਕਤੂਬਰ ਮਹੀਨੇ ਵਿਚ ਵੀ 2 ਅਕਤੂਬਰ ਨੂੰ ਗਾਂਧੀ ਜੈਅੰਤੀ ਦੇ ਨਾਲ ਸ਼ਨੀਵਾਰ-ਐਤਵਾਰ ਦਾ ਵੀਕੈਂਡ ਹੈ। ਹਾਲਾਂਕਿ ਪ੍ਰਾਈਵੇਟ ਜੌਬ ਵਾਲਿਆਂ ਲਈ ਇੰਨੀਂ ਕੋਈ ਖਾਸ ਖੁਸ਼ਖ਼ਬਰੀ ਨਹੀਂ ਹੈ ਪਰ ਸਰਕਾਰੀ ਨੌਕਰੀਆਂ ਤੇ ਸੰਸਥਾਵਾਂ ਨਾਲ ਜੁੜੇ ਲੋਕਾਂ ਦੇ ਤਾਂ ਇਨ੍ਹਾਂ ਮਹੀਨਿਆਂ ਵਿਚ ਪੌਂ-ਬਾਰਾਂ ਹੋਣਗੇ।

Kulvinder Mahi

This news is News Editor Kulvinder Mahi