ਪੀ. ਜੀ. ਆਈ ''ਚ ਵੱਡਾ ਕਾਂਡ, ਬੱਚੇ ਦੇ ਖੂਨ ਦੀ ਰਿਪੋਰਟ ਦੇਖ ਪਰਿਵਾਰ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ

08/19/2017 10:26:47 AM

ਚੰਡੀਗੜ੍ਹ (ਹਾਂਡਾ) : ਪੀ. ਜੀ. ਆਈ. 'ਚ ਇਕ ਵੱਡਾ ਕਾਂਡ ਸਾਹਮਣੇ ਆਇਆ ਹੈ। ਅਸਲ 'ਚ ਇਕ ਨਵਜੰਮੇ ਬੱਚੇ ਨੂੰ ਮਈ, 2017 'ਚ ਪੀ. ਜੀ. ਆਈ. 'ਚ ਖੂਨ ਚੜ੍ਹਾਇਆ ਗਿਆ ਸੀ। ਇਸ ਤੋਂ ਬਾਅਧ 22 ਅਤੇ 27 ਜੂਨ ਨੂੰ ਜਦੋਂ ਬਲੱਡ ਸੈਂਪਲ ਲਏ ਗਏ ਤਾਂ ਰਿਪੋਰਟ 'ਚ ਐੱਚ. ਆਈ. ਵੀ. ਪਾਜ਼ੀਵਿਟ ਆਇਆ, ਜਿਸ ਨੂੰ ਦੇਖ ਪੂਰੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਹੁਣ ਸਥਿਤੀ ਇਹ ਹੈ ਕਿ ਬੱਚੇ ਦੀ ਹਾਲਤ ਵਿਗੜਦੀ ਜਾ ਰਹੀ ਹੈ, ਜੋ ਕਿ ਜਨਮ ਤੋਂ ਹੀ ਲਿਵਰ ਦੀ ਬੀਮਾਰੀ ਨਾਲ ਪੀੜਤ ਹੈ। ਇਸ ਨਾਲ ਇਨਫੈਕਸ਼ਨ ਦੀ ਮਾਤਰਾ 30 ਫੀਸਦੀ ਤਕ ਹੈ ਤੇ ਪਾਜ਼ੇਟਿਵ ਸਾਈਲਜ਼ ਦੀ ਗਿਣਤੀ 1584 ਹੈ। ਨਵਜੰਮੇ ਬੱਚੇ ਦੇ ਮੈਡੀਕਲ ਦਾ ਰਿਕਾਰਡ ਤੇ ਉਸ ਦਾ ਇਲਾਜ ਕਰ ਰਹੇ ਬਾਲ ਰੋਗ ਵਿਭਾਗ ਦੇ ਡਾਕਟਰਾਂ ਨੇ ਕਿਹਾ ਕਿ ਜਨਮ ਤੋਂ ਹੀ ਬੱਚੇ ਦੇ ਲਿਵਰ ਵਿਚ ਪਿੱਤੇ ਵਿਚ ਜਾਣ ਵਾਲੀਆਂ ਆਂਦਰਾਂ ਨਹੀਂ ਬਣ ਸਕੀਆਂ ਸਨ, ਜਿਸ ਲਈ ਡਾਕਟਰਾਂ ਨੇ ਉਸ ਦਾ ਆਪਰੇਸ਼ਨ ਕਰਨ ਦਾ ਫੈਸਲਾ ਲਿਆ ਸੀ ਪਰ ਪੇਟ ਨੂੰ ਚੀਰਨ ਤੋਂ ਬਾਅਦ ਜਦੋਂ ਡਾਕਟਰਾਂ ਨੂੰ ਸਫਲਤਾ ਨਹੀਂ ਮਿਲੀ ਤਾਂ ਪੇਟ ਬਿਨਾਂ ਆਪਰੇਸ਼ਨ ਸਿਊਂ ਦਿੱਤਾ ਗਿਆ।
ਜਾਣਖਾਰੀ ਮੁਤਾਬਕ ਕਮਜ਼ੋਰੀ ਕਾਰਨ ਬੱਚੇ ਨੂੰ ਮਈ, 2017 ਵਿਚ ਖੂਨ ਚੜ੍ਹਾਇਆ ਗਿਆ, ਜੋ ਕਿ ਪੀ. ਜੀ. ਆਈ. ਬਲੱਡ ਟ੍ਰਾਂਸਫਿਊਜ਼ਨ ਵਿਭਾਗ ਤੋਂ ਹੀ ਲਿਆ ਗਿਆ ਸੀ। ਬਲੱਡ ਟ੍ਰਾਂਸਫਿਊਜ਼ਨ ਤੋਂ ਬਾਅਦ ਜਦੋਂ ਬੱਚੇ ਦੇ ਖੂਨ ਦੀ ਜਾਂਚ ਹੋਈ ਤਾਂ ਸਭ ਦੇ ਹੋਸ਼ ਉੱਡ ਗਏ ਕਿਉਂਕਿ ਬੱਚੇ ਦੇ ਖੂਨ ਵਿਚ ਐੈੱਚ. ਆਈ. ਵੀ. ਪਾਜ਼ੇਟਿਵ ਪਾਇਆ ਗਿਆ।
ਪਿਤਾ ਡਾਕਟਰਾਂ ਦੇ ਜਵਾਬ ਤੋਂ ਨਹੀਂ ਸੰਤੁਸ਼ਟ
ਬੱਚੇ ਦੇ ਪਿਤਾ ਧਰਮਵੀਰ ਨੇ ਡਾਕਟਰਾਂ ਤੋਂ ਬੱਚੇ ਵਿਚ ਐੈੱਚ. ਆਈ. ਵੀ. ਦਾ ਕਾਰਨ ਜਾਣਨਾ ਚਾਹਿਆ ਪਰ ਅੱਜ ਤਕ ਉਹ ਜਵਾਬ ਤੋਂ ਸੰਤੁਸ਼ਟ ਨਹੀਂ ਹਨ।
ਪੂਰੇ ਪਰਿਵਾਰ ਦਾ ਕਰਵਾਇਆ ਐੱਚ. ਆਈ. ਵੀ. ਤੇ ਡੀ. ਐੱਨ. ਏ. ਟੈਸਟ
ਬੱਚੇ ਵਿਚ ਐੱਚ. ਆਈ. ਵੀ. ਤੋਂ ਬਾਅਦ ਪੀ. ਜੀ. ਆਈ. ਦੇ ਡਾਕਟਰ ਚਿੰਤਤ ਸਨ, ਜਿਸ ਤੋਂ ਬਾਅਦ ਪੂਰੇ ਪਰਿਵਾਰ ਦਾ ਐੱਚ. ਆਈ. ਵੀ. ਟੈਸਟ ਕਰਵਾਇਆ ਗਿਆ, ਜਿਸ ਵਿਚ ਦੋ ਮਾਸੂਮ ਬੱਚੀਆਂ ਵੀ ਸਨ। ਸਾਰਿਆਂ ਦਾ ਟੈਸਟ ਨੈਗੇਟਿਵ ਆਇਆ, ਜਿਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਪੁੱਛੇ ਗਏ।