ਸੀਤ ਲਹਿਰ ਦਾ ਜ਼ੋਰ, ਧੁੰਦ ਤੇ ਕੰਬਣੀ ਨਾਲ ਹੋਵੇਗਾ ‘ਨਵੇਂ ਸਾਲ ਦਾ ਸਵਾਗਤ’, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ

12/31/2023 6:12:57 PM

ਜਲੰਧਰ (ਪੁਨੀਤ)–ਇਕ ਦਿਨ ਧੁੱਪ ਖਿੜਨ ਨਾਲ ਕੁਝ ਰਾਹਤ ਮਿਲੀ ਸੀ ਪਰ ਸੀਤ ਲਹਿਰ ਨੇ ਫਿਰ ਤੋਂ ਜ਼ੋਰ ਫੜ ਲਿਆ ਹੈ, ਜਿਸ ਕਾਰਨ ਲੋਕ ਘਰਾਂ ਵਿਚ ਹੀ ਵੜੇ ਰਹਿਣ ’ਤੇ ਮਜਬੂਰ ਹੋ ਚੁੱਕੇ ਹਨ। ਸ਼ੁੱਕਰਵਾਰ-ਸ਼ਨੀਵਾਰ ਦੀ ਰਾਤ ਨੂੰ 12 ਵਜੇ ਤੋਂ ਬਾਅਦ ਧੁੰਦ ਪੈਣੀ ਸ਼ੁਰੂ ਹੋਈ ਅਤੇ ਸਵੇਰ ਤਕ ਧੁੰਦ ਦੀ ਚਾਦਰ ਵਿਛੀ ਨਜ਼ਰ ਆਈ। ਪੂਰਾ ਦਿਨ ਸੂਰਜ ਨਾ ਨਿਕਲਣ ਕਾਰਨ ਠੰਡ ਵਿਚ ਵਾਧਾ ਦਰਜ ਹੋਇਆ, ਜਦਕਿ ਸ਼ਾਮ ਨੂੰ ਧੁੰਦ ਤੋਂ ਰਾਹਤ ਰਹੀ। ਦੂਜੇ ਪਾਸੇ ਨਵੇਂ ਸਾਲ ’ਤੇ ਧੁੰਦ ਪੈਣ ਦੀ ਸੰਭਾਵਨਾ ਹੈ, ਜਿਸ ਕਾਰਨ ਨਿਊ ਯੀਅਰ ਈਵ ਮਨਾਉਣ ਵਾਲੇ ਲੋਕਾਂ ਨੂੰ ਪਹਿਲਾਂ ਹੀ ਸੁਚੇਤ ਰਹਿਣ ਦੀ ਲੋੜ ਹੈ। ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਚਿਤਾਵਨੀ ਮੁਤਾਬਕ ਮਹਾਨਗਰ ਜਲੰਧਰ ਰੈੱਡ ਜ਼ੋਨ ਵਿਚ ਆ ਰਿਹਾ ਹੈ ਅਤੇ ਨਵੇਂ ਸਾਲ ਦੀ ਰਾਤ ਨੂੰ ਧੁੰਦ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।

ਅਗਲੇ 2 ਦਿਨ ਤਾਪਮਾਨ ਵਿਚ ਗਿਰਾਵਟ ਦਰਜ ਹੋਣ ਨਾਲ ਕੰਬਣੀ ਵਧੇਗੀ ਅਤੇ ਧੁੰਦ ਕਾਰਨ ਟ੍ਰੈਫਿਕ ਵੀ ਪ੍ਰਭਾਵਿਤ ਹੋਵੇਗੀ। ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਐਡਵਾਈਜ਼ਰੀ ਵਿਚ ਕਿਹਾ ਗਿਆ ਹੈ ਕਿ ਸਾਵਧਾਨੀ ਵਰਤੋਂ ਅਤੇ ਬੇਹੱਦ ਜ਼ਰੂਰੀ ਹੋਣ ’ਤੇ ਹੀ ਸਫ਼ਰ ਲਈ ਨਿਕਲੋ। ਇਸ ਅਗਾਊਂ ਅਨੁਮਾਨ ਮੁਤਾਬਕ 2 ਜਨਵਰੀ ਤਕ ਸੰਘਣੀ ਧੁੰਦ ਦੀ ਚਿਤਾਵਨੀ ਦਿੱਤੀ ਗਈ ਹੈ ਅਤੇ ਅਗਲੇ 2 ਦਿਨ ਅਲਰਟ ਰਹਿਣ ਤੋਂ ਬਾਅਦ ਮਹਾਨਗਰ ਰੈੱਡ ਜ਼ੋਨ ਤੋਂ ਬਾਹਰ ਆ ਸਕਦਾ ਹੈ। ਮੌਸਮ ਦੇ ਅਨੁਮਾਨ ਵਿਚ ਅਗਲੇ ਹਫ਼ਤੇ ਬਾਰਿਸ਼ ਦੀ ਸੰਭਾਵਨਾ ਵੀ ਜਤਾਈ ਜਾ ਚੁੱਕੀ ਹੈ ਕਿਉਂਕਿ ਹਵਾਵਾਂ ਦਾ ਰੁਖ਼ ਬਦਲਣ ਵਾਲਾ ਹੈ।

ਇਹ ਵੀ ਪੜ੍ਹੋ : PM ਮੋਦੀ ਵੱਲੋਂ ਨਵੇਂ ਸਾਲ ਦਾ ਤੋਹਫ਼ਾ, ਪੰਜਾਬ 'ਚ 'ਵੰਦੇ ਭਾਰਤ ਐਕਸਪ੍ਰੈੱਸ' ਟਰੇਨ ਦੀ ਹੋਈ ਸ਼ੁਰੂਆਤ

ਉਥੇ ਹੀ ਸੂਰਜ ਦੇਵਤਾ ਦੇ ਦਰਸ਼ਨ ਨਾ ਹੋਣ ਕਾਰਨ ਸ਼ੁੱਕਰਵਾਰ ਤਾਪਮਾਨ ਵਿਚ 2 ਤੋਂ 3 ਡਿਗਰੀ ਤਕ ਦਾ ਵਾਧਾ ਦਰਜ ਕੀਤਾ ਗਿਆ ਹੈ। ਵੱਧ ਤੋਂ ਵੱਧ ਤਾਪਮਾਨ ਵਿਚ ਗਿਰਾਵਟ ਹੋਣ ਦੇ ਨਾਲ-ਨਾਲ ਘੱਟ ਤੋਂ ਘੱਟ ਤਾਪਮਾਨ ਵਿਚ ਵੀ ਗਿਰਾਵਟ ਹੋਈ ਹੈ। ਉਥੇ ਹੀ, ਦਿਨ-ਰਾਤ ਦੇ ਤਾਪਮਾਨ ਵਿਚ 4 ਡਿਗਰੀ ਦਾ ਅੰਤਰ ਦੱਸਿਆ ਗਿਆ ਹੈ।

ਮਾਹਿਰਾਂ ਮੁਤਾਬਕ ਜਦੋਂ ਠੰਡ ਵਧਦੀ ਹੈ ਤਾਂ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ ਵਿਚ 5 ਡਿਗਰੀ ਤੋਂ ਘੱਟ ਦਾ ਫਰਕ ਰਹਿ ਜਾਂਦਾ ਹੈ। ਇਸ ਤਰ੍ਹਾਂ ਦੇ ਮੌਸਮ ਵਿਚ ਖ਼ਾਸ ਅਹਿਤਿਆਤ ਵਰਤਣ ਦੀ ਲੋੜ ਹੁੰਦੀ ਹੈ ਕਿਉਂਕਿ ਹੱਡ ਜਮਾ ਦੇਣ ਵਾਲੀ ਇਸ ਠੰਡ ਵਿਚ ਸਿਹਤ ਵਿਗੜਨ ਦੀ ਸੰਭਾਵਨਾ ਬੇਹੱਦ ਵਧ ਜਾਂਦੀ ਹੈ। ਠੰਡ ਵਿਚ ਹੋਏ ਵਾਧੇ ਦਾ ਅਸਰ ਆਮ ਜਨਤਾ ’ਤੇ ਸਾਫ਼ ਤੌਰ ’ਤੇ ਵੇਖਣ ਨੂੰ ਮਿਲਿਆ। ਬਾਜ਼ਾਰਾਂ ਵਿਚ ਚਹਿਲ-ਪਹਿਲ ਬਹੁਤ ਘੱਟ ਵੇਖੀ ਗਈ, ਜਦਕਿ ਚੌਪਾਟੀ ’ਤੇ ਲੋਕਾਂ ਦੀ ਰੌਣਕ ਵੀ ਘੱਟ ਰਹੀ। ਘਰਾਂ ਵਿਚ ਵੜੀ ਬੈਠੇ ਲੋਕ ਛੋਟੇ-ਮੋਟੇ ਕੰਮ ਲਈ ਬਾਹਰ ਆਉਣ ਤੋਂ ਕਤਰਾਅ ਰਹੇ ਹਨ। ਅਜਿਹੀ ਠੰਡ ਤੋਂ ਹਰ ਕੋਈ ਬਚਾਅ ਕਰ ਰਿਹਾ ਹੈ ਤਾਂ ਕਿ ਸਿਹਤ ਦਾ ਧਿਆਨ ਰੱਖਿਆ ਜਾ ਸਕੇ।

ਇਹ ਵੀ ਪੜ੍ਹੋ : New Year ਦੇ ਜਸ਼ਨ ਸਬੰਧੀ ਜਲੰਧਰ ਪੁਲਸ ਸਖ਼ਤ, PPR ਮਾਰਕੀਟ ‘ਨੋ ਵ੍ਹੀਕਲ ਜ਼ੋਨ’ ਐਲਾਨੀ, ਬਣਾਈ ਇਹ ਯੋਜਨਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

shivani attri

This news is Content Editor shivani attri