ਦਰੱਖਤਾਂ ਨੂੰ ਕੱਟਣ ’ਤੇ ਹਾਈਕੋਰਟ ਨੇ ਜਾਰੀ ਕੀਤੇ ਨਵੇਂ ਹੁਕਮ

09/21/2021 12:43:48 PM

ਚੰਡੀਗੜ੍ਹ (ਹਾਂਡਾ) : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਨੂਰਪੁਰ ਬੇਦੀ ਅਤੇ ਦਸੂਹਾ ਦੀਆਂ 3 ਗ੍ਰਾਮ ਪੰਚਾਇਤਾਂ ਵਲੋਂ ਨਿਲਾਮੀ ਤੋਂ ਪਹਿਲਾਂ ਹੀ 8 ਹਜ਼ਾਰ ਤੋਂ ਜ਼ਿਆਦਾ ਦਰੱਖਤਾਂ ਨੂੰ ਕੱਟਣ ’ਤੇ ਰੋਕ ਲਾ ਦਿੱਤੀ ਹੈ। ਹਾਈਕੋਰਟ ਨੇ ਕਿਹਾ ਹੈ ਕਿ ਕੋਰਟ ਦੀ ਇਜਾਜ਼ਤ ਤੋਂ ਬਿਨਾਂ ਇੱਕ ਵੀ ਦਰੱਖਤ ਨਹੀਂ ਕੱਟਿਆ ਜਾਵੇਗਾ। ਐਡਵੋਕੇਟ ਐੱਚ. ਸੀ. ਅਰੋੜਾ ਦੀ ਜਨਹਿਤ ਪਟੀਸ਼ਨ ’ਤੇ ਚੀਫ ਜਸਟਿਸ ’ਤੇ ਆਧਾਰਤ ਬੈਂਚ ਨੇ ਸਰਕਾਰ ਅਤੇ ਪੰਚਾਇਤਾਂ ਸਮੇਤ ਹੋਰ ਸਾਰੇ ਪ੍ਰਤੀਵਾਦੀਆਂ ਨੂੰ ਨੋਟਿਸ ਜਾਰੀ ਕਰ ਕੇ ਜਵਾਬ-ਤਲਬ ਕਰ ਲਿਆ ਹੈ। ਪਟੀਸ਼ਨ ਵਿਚ ਦੱਸਿਆ ਗਿਆ ਕਿ ਨੂਰਪੁਰ ਬੇਦੀ ਦੇ ਪਿੰਡ ਸਬੌਰ ਅਤੇ ਜੇਟਲੀ ਦੀ ਗ੍ਰਾਮ ਪੰਚਾਇਤ ਅਤੇ ਦਸੂਹਾ ਦੀ ਗ੍ਰਾਮ ਪੰਚਾਇਤ ਦੁਲਮਿਵਾਲ ਨੇ 22 ਅਤੇ 30 ਸਤੰਬਰ ਨੂੰ ਨੂਰਪੁਰ ਦੀਆਂ ਪੰਚਾਇਤਾਂ ਵਿਚ 8078 ਖੈਰ ਦੇ ਦਰੱਖਤਾਂ ਦੀ ਕਟਾਈ ਅਤੇ ਵਿਕਰੀ ਲਈ ਬੋਲੀ ਕਰਵਾਉਣ ਦਾ ਇਸ਼ਤਿਹਾਰ ਦਿੱਤਾ ਹੈ।

ਇਹ ਵੀ ਪੜ੍ਹੋ : ਪ੍ਰਤਾਪ ਸਿੰਘ ਬਾਜਵਾ ਨੇ ਵਿਅੰਗਮਈ ਢੰਗ ਨਾਲ ਮੁੜ ਦੁਹਰਾਈ ਬਟਾਲਾ ਸਬੰਧੀ ਦਾਅਵੇਦਾਰੀ

ਬੋਲੀ ਅਤੇ ਦਰੱਖਤਾਂ ਨੂੰ ਵੇਚਣ ਲਈ ਨਿਰਧਾਰਤ ਪ੍ਰਕਿਰਿਆ ਦਾ ਪਾਲਣ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਵਣ ਵਿਭਾਗ ਦੀ ਮਨਜ਼ੂਰੀ ਲਈ ਗਈ ਹੈ। ਪਟੀਸ਼ਨਰ ਪੱਖ ਦਾ ਕਹਿਣਾ ਸੀ ਕਿ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲਿਆਂ ਵਿਚ ਹਾਈਕੋਰਟ ਨੇ ਰੋਕ ਲਾਈ ਹੈ, ਇਸ ਲਈ ਉਕਤ ਤਿੰਨੇ ਪੰਚਾਇਤਾਂ ’ਤੇ ਵੀ ਦਰੱਖਤਾਂ ਦੀ ਕਟਾਈ ’ਤੇ ਰੋਕ ਲਾਈ ਜਾਣੀ ਚਾਹੀਦੀ ਹੈ।    

ਇਹ ਵੀ ਪੜ੍ਹੋ : ਜਲਾਲਪੁਰ ਨੂੰ ਸਿੱਧੂ ਖੇਮੇ ’ਚ ਸਭ ਤੋਂ ਪਹਿਲਾ ਜਾਣ ਦਾ ਮਿਲ ਸਕਦਾ ਹੈ ਲਾਭ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 

Anuradha

This news is Content Editor Anuradha