ਬੇਅਦਬੀ ਦੇ ਮੁੱਦੇ ’ਤੇ ਨਵਜੋਤ ਸਿੰਘ ਸਿੱਧੂ ਨੇ ਘੇਰੇ ਅਕਾਲੀ, ਪੁੱਛੇ ਵੱਡੇ ਸਵਾਲ

07/12/2021 6:46:39 PM

ਜਲੰਧਰ— ਪੰਜਾਬ ਦੀ ਵਜ਼ਾਰਤ ’ਚੋਂ ਬਾਹਰ ਹੋ ਚੁੱਕੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬੇਅਦਬੀ ਮੁੱਦੇ ’ਤੇ ਹੁਣ ਆਪਣੀ ਸਰਕਾਰ ਨੂੰ ਨਹੀਂ ਸਗੋਂ ਅਕਾਲੀਆਂ ਨੂੰ ਨਿਸ਼ਾਨਾ ਬਣਾਇਆ ਹੈ। ਬੇਅਦਬੀ ਦੇ ਮੁੱਦੇ ’ਤੇ ਸ਼੍ਰੋਮਣੀ ਅਕਾਲੀ ਦਲ ਨੂੰ ਲੰਮੇਂ ਹੱਥੀ ਲੈਂਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਟਵਿੱਟਰ ਜ਼ਰੀਏ ਅਕਾਲੀਆਂ ਤੋਂ ਵੱਡੇ ਸਵਾਲ ਪੁੱਛੇ ਹਨ। ਸਿੱਧੂ ਨੇ ਕਿਹਾ ਕਿ 1 ਜੂਨ 2015 ’ਚ ਪਿੰਡ ਬੁਰਜ ਜਵਾਹਰ ਸਿੰਘ ਵਾਲਾ ’ਚ ਵਾਪਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਦੀ ਘਟਨਾ ’ਚ ਸਹੀ ਤਰ੍ਹਾਂ ਜਾਂਚ ਕਿਉਂ ਨਹੀਂ ਕੀਤੀ ਗਈ? ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਡੇਰਾ ਐਂਗਲ ਦੀ ਅਣਦੇਖੀ ਕਿਉਂ ਕੀਤੀ ਗਈ ਹੈ? ਇਸ ਦੇ ਇਲਾਵਾ ਸਿੱਧੂ ਨੇ ਬਹਿਬਲ ਕਲਾਂ ਗੋਲੀ ਕਾਂਡ ਵਿਚ ਸਬੂਤਾਂ ਨਾਲ ਹੋਈ ਛੇੜਛਾੜ ਨੂੰ ਲੈ ਕੇ ਵੀ ਸਵਾਲ ਚੁੱਕੇ ਹਨ। 

ਇਹ ਵੀ ਪੜ੍ਹੋ: ਮੱਧ ਪ੍ਰਦੇਸ਼ ’ਚ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਦੇ ਨੈੱਟਵਰਕ ਦਾ ਪਰਦਾਫਾਸ਼, ਮੁੱਖ ਸਪਲਾਇਰ ਗ੍ਰਿਫ਼ਤਾਰ

ਉਨ੍ਹਾਂ ਕਿਹਾ ਕਿ ਬਹਿਬਲ ਕਲਾਂ ’ਚ ਗੋਲੀਬਾਰੀ ਦੀ ਘਟਨਾ ’ਚ ਸਬੂਤਾਂ ਦੇ ਮਨਘੜਤ ਵਿਰੁੱਧ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ? ਐੱਸ. ਐੱਸ. ਪੀ. ਚਰਨਜੀਤ ਸਿੰਘ ਸ਼ਰਮਾ ਦੀ ਐਸਕੌਰਟ ਜਿਪਸੀ ਨੂੰ ਕਿਵੇਂ ਪੰਕਜ ਬਾਂਸਲ ਦੀ ਵਰਕਸ਼ਾਪ ’ਚ ਅਤੇ ਜੀਪ ਉਤੇ ਲਗਾਏ ਗਏ ਸੋਹਲੇ ਬਰਾੜ ਦੀਆਂ ਗੋਲ਼ੀਆਂ ਦੇ ਨਿਸ਼ਾਨ ਨਾਲ-ਆਪਣੇ ਬਚਾਅ ’ਚ ਪੁਲਸ ਨੂੰ ਗੋਲ਼ੀਬਾਰੀ ਵਿਖਾਉਣ ਲਈ ਲਿਜਾਇਆ ਗਿਆ? ਆਖ਼ਿਰ ਇਹ ਹੁਕਮ ਕਿਸ ਨੇ ਦਿੱਤਾ। 

ਇਹ ਵੀ ਪੜ੍ਹੋ: ਗੋਬਿੰਦ ਸਾਗਰ ਝੀਲ 'ਚ ਨੌਜਵਾਨ ਦੀ ਤੈਰਦੀ ਲਾਸ਼ ਨੂੰ ਵੇਖ ਲੋਕਾਂ ਦੇ ਉੱਡੇ ਹੋਸ਼, ਪਿਆ ਚੀਕ-ਚਿਹਾੜਾ

ਇਕ ਹੋਰ ਟਵੀਟ ’ਚ ਉਨ੍ਹਾਂ ਕਿਹਾ ਕਿ ਪਿਛਲੇ ਕੁਝ ਮਹੀਨਿਆਂ ’ਚ ਅਤੇ ਪਿਛਲੇ 6 ਸਾਲਾਂ ’ਚ ਜਿਹੜੇ ਲੋਕਾਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ, ਉਨ੍ਹਾਂ ਸਾਰਿਆਂ ਤੋਂ ਬੇਅਦਬੀ ਦੇ ਮੁੱਦੇ ’ਤੇ ਹਰ ਸਵਾਲ ਪੁੱਛਿਆ ਹੈ ਪਰ ਅਸਲੀ ਦੋਸ਼ੀਆਂ, ਬਾਦਲਾਂ ਤੋਂ ਵੀ ਸਵਾਲ ਪੁੱਛੇ ਜਾਣੇ ਚਾਹੀਦੇ ਹਨ?  

ਇਹ ਵੀ ਪੜ੍ਹੋ: ਰੂਪਨਗਰ ਦੇ ਮੋਰਿੰਡਾ ’ਚ ਸ਼ਰਮਨਾਕ ਘਟਨਾ, 25 ਸਾਲਾ ਨੌਜਵਾਨ ਵੱਲੋਂ 4 ਸਾਲਾ ਬੱਚੀ ਨਾਲ ਜਬਰ-ਜ਼ਿਨਾਹ

ਇਥੇ ਦੱਸਣਯੋਗ ਹੈ ਕਿ ਅੱਜ ਲਗਾਤਾਰ ਕੀਤੇ ਗਏ ਟਵੀਟਾਂ ਤੋਂ ਪਹਿਲਾਂ ਵੀ ਨਵਜੋਤ ਸਿੰਘ ਨੇ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਬੀਤੇ ਦਿਨ ਇਕ ਟਵੀਟ ਕੀਤਾ ਸੀ, ਜਿਸ ’ਚ ਉਨ੍ਹਾਂ ਨੇ ਇਨਸਾਫ਼ ਲਈ ਜੰਗ ਜਾਰੀ ਰਹੇਗੀ। ਕੱਲ੍ਹ ਅੱਜ ਅਤੇ ਆਉਣ ਵਾਲੇ ਕੱਲ੍ਹ ਨੂੰ ਵੀ। ਪੰਜਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਦੀ ਬੇਅਦਬੀ ਦਾ ਇਨਸਾਫ਼ ਮੰਗਦਾ ਹੈ। ਉਨ੍ਹਾਂ ਨੇ ਪੁਰਾਣੀ ਵੀਡੀਓ ਦਾ ਜ਼ਿਕਰ ਕਰਦੇ ਹੋਏ ਲਿਖਿਆ ਸੀ ਕਿ 5 ਸਤੰਬਰ 2018 ਨੂੰ ਬਹਿਬਲ ਕਲਾਂ ਵਿਚ ਲੋਕ ਅਦਾਲਤ ’ਚ ਇਨਸਾਫ਼ ਲਈ ਮੇਰੀ ਗੁਹਾਰ।  

ਇਹ ਵੀ ਪੜ੍ਹੋ: ਜਲੰਧਰ: ਬੁਲੰਦ ਹੌਂਸਲਿਆਂ ਨੂੰ ਸਲਾਮ, 63 ਸਾਲਾ ਸੇਵਾ ਮੁਕਤ PCS ਅਧਿਕਾਰੀ ਬਣੀ ਕਾਲਜ ਦੀ ਟੌਪਰ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

shivani attri

This news is Content Editor shivani attri