ਸਿੱਧੂ ਨੇ ਐਡਵੇਂਚਰ ਡਰਾਈਵ ਦੇ ਉਦਘਾਟਨ ਨਾਲ ਪੰਜਾਬ ''ਚ ਟੂਰਿਜ਼ਮ ਨੂੰ ਵਧਾਉਣ ਦਾ ਕੀਤਾ ਆਗਾਜ਼

07/08/2017 1:51:58 PM

ਚੰਡੀਗੜ੍ਹ (ਐੱਚ. ਐੱਸ. ਜਸਵਾਲ) — ਸ਼ਨੀਵਾਰ ਨਿਊ ਚੰਡੀਗੜ੍ਹ 'ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸ਼ਿਵਾਲਿਕ ਐਡਵੇਂਚਰ ਡਰਾਈਵ ਦਾ ਉਦਘਾਟਨ ਕੀਤਾ ਪੰਜਾਬ 'ਚ ਟੂਰਿਜ਼ਮ 'ਚ ਵਾਧਾ ਕਰਨ ਲਈ 2 ਰੋਜ਼ਾ ਐਡਵੇਂਚਰ ਡਰਾਈਵ ਦਾ ਆਯੋਜਨ ਕੀਤਾ ਗਿਆ, ਜਿਸ 'ਚ 60 ਤੋਂ ਵੱਧ ਗੱਡੀਆਂ ਨੇ ਹਿੱਸਾ ਲਿਆ। ਇਸ ਸਮੇਂ ਸਿੱਧੂ ਨੇ ਪੰਜਾਬ ਦੇ ਜੰਗਲਾਤ ਏਰੀਏ ਦਾ ਵਿਕਾਸ ਕਰਨ ਦੀ ਗੱਲ ਕੀਤੀ ਤੇ ਪੰਜਾਬ ਦੇ ਹਰ ਹਲਕੇ 'ਚ ਸਵਾ ਲੱਖ ਰੁੱਖ ਲਗਾਉਣ ਦੀ ਗੱਲ ਕਹੀ।
ਇਸ 2 ਰੋਜ਼ਾ ਐਡਵੇਂਚਰ ਡਰਾਈਵ ਦੇ ਉਦਾਘਟਨ 'ਚ ਸਿੱਧੂ ਨੇ ਕਿਹਾ ਕਿ ਐਡਵੇਂਚਰ ਡਰਾਈਵ ਕਰਨਾ ਮੇਰਾ ਵੀ ਸ਼ੌਂਕ ਹੈ ਤੇ ਇਸ ਲਈ ਮੈਂ ਇਸ ਨੂੰ ਪਰਮੋਟ ਕਰਨ ਲਈ ਪਹੁੰਚਿਆਂ ਹਾਂ ਤੇ  ਨਾਲ ਹੀ ਇਸ ਨਾਲ ਪੰਜਾਬ ਦਾ ਟੂਰਿਜ਼ਮ ਵੀ ਵਧੇਗਾ। ਇਸ ਤਰ੍ਹਾਂ ਦੇ ਹੋਰ ਵੀ ਅਜਿਹੇ ਇਵੈਂਟ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਸਿੱਧੂ ਨੇ ਕਿਹਾ ਸੀ ਕਿ ਪੰਜਾਬ 'ਚ ਹਰ ਤਰੀਕੇ ਨਾਲ ਟੂਰਿਜ਼ਮ ਨੂੰ ਵਧਾਇਆ ਜਾਵੇਗਾ ਤੇ ਪੰਜਾਬ ਨੂੰ ਅਜਿਹਾ ਹਬ ਬਣਾਇਆ ਜਾਵੇਗਾ, ਜਿਥੇ ਵੱਧ ਤੋਂ ਵੱਧ ਲੋਕ ਘੁੰਮਣ ਆਉਣ। ਸਿੱਧੂ ਨੇ ਕਿਹਾ ਕਿ ਨੌਜਵਾਨਾਂ ਦਾ ਖੇਡਾਂ ਵੱਲ ਰੂਝਾਣ ਵਧਾਅ ਕੇ ਹੀ ਪੰਜਾਬ 'ਚ ਨਸ਼ੇ ਨੂੰ ਪੂਰਣ ਰੂਪ ਨਾਲ ਰੋਕਿਆ ਜਾ ਸਕਦਾ ਹੈ।