ਬਠਿੰਡਾ 'ਚ ਲੱਗੇ ਸਿੱਧੂ ਦੀ ਗੁੰਮਸ਼ੁਦਗੀ ਦੇ ਪੋਸਟਰ, ਲੱਭਣ ਵਾਲੇ ਨੂੰ ਮਿਲੇਗਾ ਇਨਾਮ (ਵੀਡੀਓ)

07/21/2019 6:40:07 PM

ਬਠਿੰਡਾ (ਅਮਿਤ)— ਪੰਜਾਬ ਦੀ ਵਜ਼ਾਰਤ 'ਚੋਂ ਅਸਤੀਫਾ ਦੇਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਪੂਰੀ ਤਰ੍ਹਾਂ ਗਾਇਬ ਹੋ ਗਏ ਹਨ। ਸਿੱਧੂ ਦੇ ਗਾਇਬ ਹੋਣ ਨੂੰ ਲੈ ਕੇ ਬਠਿੰਡਾ 'ਚ ਉਨ੍ਹਾਂ ਦੀ ਗੁੰਮਸ਼ੁਦਗੀ ਦੇ ਪੋਸਟਰ ਲਗਾਏ ਹਨ। ਸਿੱਧੂ ਦੇ ਲੱਗੇ ਪੋਸਟਰ 'ਤੇ ਲਿਖਿਆ ਹੈ ਮੁੱਖ ਮੰਤਰੀ ਨਾ ਬਣਾਉਣ ਕਰਕੇ ਸਿੱਧੂ ਕਿਤੇ ਰੁਸ ਕੇ ਚਲੇ ਗਏ ਹਨ। ਇਸ ਦੇ ਨਾਲ ਹੀ ਇਹ ਵੀ ਲਿੱਖਿਆ ਹੈ ਕਿ ਇਹ ਵਾਰ-ਵਾਰ ਠੋਕੋ ਤਾੜੀ-ਠੋਕੋ ਤਾੜੀ ਕਹਿਣ ਦੇ ਆਦੀ ਹਨ। ਇਹ ਪੋਸਟਰ ਅਕਾਲੀ ਐੱਮ. ਸੀ. ਵਿਜੇ ਕੁਮਾਰ ਵੱਲੋਂ ਲਗਾਏ ਗਏ ਹਨ। ਪੋਸਟਰ 'ਚ ਲਿਖਿਆ ਹੈ ਕਿ ਇਨ੍ਹਾਂ ਨੂੰ ਗੁਆਚਿਆਂ ਡੇਢ ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ। 


ਇੰਨਾ ਹੀ ਨਹੀਂ ਸਗੋਂ ਸਿੱਧੂ ਦੀ ਭਾਲ ਕਰਨ ਵਾਲੇ ਲਈ ਇਨਾਮ ਵੀ ਰੱਖਿਆ ਗਿਆ ਹੈ। ਪੋਸਟਰ 'ਚ ਲਿਖਿਆ ਹੈ ਕਿ ਉਨ੍ਹਾਂ ਦਾ ਪਤਾ ਦੱਸਣ ਵਾਲੇ 2100 ਰੁਪਏ ਇਨਾਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਦਾ ਪਤਾ ਦੱਸਣ ਵਾਲੇ ਨੂੰ ਪਾਕਿਸਤਾਨ ਦੀ ਫਰੀ ਯਾਤਰਾ ਵੀ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਸਿੱਧੂ ਦੇ ਕੱਦ-ਕਾਠ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਇਹ ਵੀ ਲਿਖਿਆ ਗਿਆ ਹੈ ਕਿ ਪਿਛਲੇ ਦਿਨੀਂ ਸਿੱਧੂ ਨੂੰ ਦਿੱਲੀ 'ਚ ਦੇਖਿਆ ਗਿਆ ਹੈ। ਇਸ ਤੋਂ ਇਲਾਵਾ ਇਹ ਕਿਹਾ ਗਿਆ ਹੈ ਕਿ ਜੇ ਕਿਸੇ ਵੀ ਭੈਣ-ਭਰਾ ਨੂੰ ਕਿਤੇ ਸਿੱਧੂ ਮਿਲੇ ਤਾਂ ਉਨ੍ਹਾਂ ਨੂੰ ਪਰਸ ਰਾਮ ਨਗਰ ਚੌਕ 'ਚ ਵਿਜੇ ਕੁਮਾਰ ਐੱਸ. ਸੀ. ਦੇ ਪਤੇ 'ਤੇ ਪਹੁੰਚਾ ਦਿੱਤਾ ਜਾਵੇ। 


ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ 'ਤੇ ਭੇਜੇ ਗਏ ਅਸਤੀਫੇ ਨੂੰ ਬੀਤੇ ਦਿਨ ਕੈਪਟਨ ਅਮਰਿੰਦਰ ਸਿੰਘ ਨੇ ਮਨਜ਼ੂਰ ਕਰ ਲਿਆ ਹੈ। ਸਿੱਧੂ ਨੇ ਪੰਜਾਬ ਦੀ ਵਜ਼ਾਰਤ 'ਚੋਂ ਦਿੱਤੇ ਗਏ ਅਸਤੀਫੇ ਨੂੰ ਪਹਿਲਾਂ ਹਾਈਕਮਾਨ ਰਾਹੁਲ ਗਾਂਧੀ ਨੂੰ ਭੇਜਿਆ ਸੀ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਟਵਿੱਟਰ 'ਤੇ ਦਿੱਤੀ ਸੀ। ਟਵਿੱਟਰ 'ਤੇ ਸਿੱਧੂ ਨੇ ਲਿਖਿਆ ਸੀ ਕਿ ਉਹ 10 ਜੂਨ ਨੂੰ ਹੀ ਆਪਣਾ ਅਸਤੀਫਾ ਰਾਹੁਲ ਗਾਂਧੀ ਨੂੰ ਭੇਜ ਚੁੱਕੇ ਸਨ। 

shivani attri

This news is Content Editor shivani attri