ਪਾਲਤੂ ਜਾਨਵਰਾਂ ''ਤੇ ਟੈਕਸ ਲਗਾਉਣ ਦੀ ਤਿਆਰੀ ''ਚ ਪੰਜਾਬ ਸਰਕਾਰ

10/24/2017 7:27:15 PM

ਚੰਡੀਗੜ੍ਹ : ਬਿਜਲੀ ਦਰਾਂ ਵਿਚ ਕੀਤੇ ਵਾਧੇ ਤੋਂ ਬਾਅਦ ਪੰਜਾਬ ਸਰਕਾਰ ਲੋਕਾਂ ਨੂੰ ਇਕ ਹੋਰ ਝਟਕਾ ਦੇਣ ਦੀ ਤਿਆਰੀ 'ਚ ਹੈ। ਕੈਪਟਨ ਸਰਕਾਰ ਨੇ ਸੂਬੇ ਵਿਚ ਪਾਲੂਤ ਜਾਨਵਰਾਂ ਦੇ ਪਾਲਣ 'ਤੇ ਵੀ ਟੈਕਸ ਲਗਾਉਣ ਲਈ ਕਮਰ ਕੱਸ ਲਈ ਹੈ। ਇਸ ਸੰਬੰਧੀ ਸਰਕਾਰ ਵਲੋਂ ਨੋਟੀਫਿਕੇਸ਼ਨ ਵੀ ਡਰਾਫਟ ਕਰ ਲਿਆ ਗਿਆ ਹੈ। ਜੇਕਰ ਇਹ ਟੈਕਸ ਲੱਗ ਜਾਂਦਾ ਹੈ ਤਾਂ ਘਰਾਂ ਵਿਚ ਜਾਨਵਰ ਪਾਲਣ ਵਾਲਿਆਂ ਨੂੰ ਹਰ ਸਾਲ 250 ਤੋਂ 500 ਰੁਪਏ ਦੇਣੇ ਪੈਣਗੇ।
ਦੂਜੇ ਪਾਸੇ ਇਸ ਸੰਬੰਧੀ ਜਦੋਂ 'ਜਗ ਬਾਣੀ' ਵੱਲੋਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਸ ਬਾਰੇ ਸਾਫ ਇਨਕਾਰ ਕਰ ਦਿੱਤਾ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਪਾਲਤੂ ਜਾਨਵਰਾਂ 'ਤੇ ਟੈਕਸ ਲਗਾਉਣ ਦੀ ਅਜੇ ਸਰਕਾਰ ਦੀ ਕੋਈ ਯੋਜਨਾ ਨਹੀਂ ਹੈ।