ਸਿੱਧੂ ਨੂੰ ਕਈ ਮਹੀਨਿਆਂ ਤੋਂ ਨਹੀਂ ਮਿਲ ਰਹੀ ਤਨਖਾਹ

12/12/2019 1:27:28 PM

ਚੰਡੀਗੜ੍ਹ - ਹਮੇਸ਼ਾ ਚਰਚਾ ’ਚ ਰਹਿਣ ਵਾਲੇ ਪੰਜਾਬ ਸਰਕਾਰ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਅਸਤੀਫੇ ਤੋਂ ਬਾਅਦ ਆਪਣੇ ਵਿਧਾਇਕ ਅਹੁਦੇ ਦੀ ਤਨਖਾਹ ਨਹੀਂ ਮਿਲੀ। ਵਿਧਾਨਸਭਾ ਦੇ ਸੂਤਰਾਂ ਮੁਤਾਬਕ ਸਿੱਧੂ ਨੂੰ ਤਨਖਾਹ ਨਾ ਮਿਲਣ ਦਾ ਕਾਰਨ ਸਰਕਾਰ ਵਲੋਂ ਸਿੱਧੂ ਦੇ ਅਸਤੀਫੇ ਦੀ ਨੋਟੀਫਿਕੇਸ਼ਨ ਵਿਧਾਨਸਭਾ ਨੂੰ ਨਾ ਭੇਜਣ ਦਾ ਦੱਸਿਆ ਜਾ ਰਿਹਾ ਹੈ। ਗੌਰਤਲਬ ਇਹ ਹੈ ਕਿ ਅਸਤੀਫਾ ਦੇਣ ਮਗਰੋਂ ਨਵਜੋਤ ਸਿੱਧੂ ਪਿਛਲੇ 4 ਮਹੀਨੇ ਤੋਂ ਵਿਧਾਇਕ ਦੇ ਰੂਪ ’ਚ ਆ ਰਹੀ ਤਨਖਾਹ ਲੈਣ ਵੀ ਨਹੀਂ ਗਏ। ਨਵਜੋਤ ਸਿੱਧੂ ਵਲੋਂ ਸੈਲਰੀ ਲਈ ਅਪਲਾਈ ਹੀ ਨਹੀਂ ਕੀਤਾ ਜਾ ਰਿਹਾ। ਵਿਧਾਨਸਭਾ ਦੇ ਸੂਤਰਾਂ ਮੁਤਾਬਕ ਵਿਧਾਨਸਭਾ ਵਲੋਂ ਸਿੱਧੂ ਨੂੰ 20 ਜੁਲਾਈ, 2019 ਤੱਕ ਦੀ ਤਨਖਾਹ ਜਾਰੀ ਕਰ ਦਿੱਤੀ ਗਈ ਹੈ। 

ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਚਿੱਠੀ ਲਿਖ ਕੇ ਪੰਜਾਬ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਆਪਣਾ ਅਸਤੀਫਾ ਦੇ ਦਿੱਤਾ ਹੈ। ਕਾਂਗਰਸ ਦੇ ਕੌਮੀ ਪ੍ਰਧਾਨ ਨੂੰ ਲਿਖੀ ਦੋ ਲਾਈਨਾਂ ਦੀ ਚਿੱਠੀ ਨੂੰ ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵਿੱਟਰ 'ਤੇ ਪੋਸਟ ਕਰਕੇ ਸਭ ਨਾਲ ਸਾਂਝੀ ਕੀਤੀ ਸੀ।

rajwinder kaur

This news is Content Editor rajwinder kaur