ਅਹੁਦਾ ਖੁੱਸਣ ਤੋਂ ਨਾਰਾਜ਼ ਚੱਲ ਰਹੇ ਸਿੱਧੂ ਨੂੰ ਰਾਣਾ ਗੁਰਜੀਤ ਨੇ ਦਿੱਤੀ ਨਸੀਹਤ

06/08/2019 6:17:52 PM

ਜਲੰਧਰ— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਸਥਾਨਕ ਸਰਕਾਰਾਂ ਦੇ ਮੰਤਰਾਲਾ ਤੋਂ ਹਟਾਉਣ ਦੇ ਬਾਅਦ ਉਨ੍ਹਾਂ ਨੂੰ ਬਿਜਲੀ ਅਤੇ ਊਰਜਾ ਸਰੋਤ ਵਿਭਾਗ ਸੌਂਪ ਦਿੱਤਾ ਗਿਆ ਹੈ। ਇਕ ਪਾਸੇ ਜਿੱਥੇ ਮੰਤਰਾਲਾ ਬਦਲਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਚੁੱਪੀ ਸਾਧੇ ਨਾਰਾਜ਼ ਚੱਲ ਰਹੇ ਹਨ ਉਥੇ ਹੀ ਦੋਆਬਾ ਖੇਤਰ ਦੇ ਕਾਂਗਰਸੀ ਲੀਡਰ ਸਿੱਧੂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਜਿਹੜਾ ਵਿਭਾਗ ਉਸ ਨੂੰ ਸੌਂਪਿਆ ਗਿਆ ਹੈ, ਉਹ ਵੀ ਸ਼ਕਤੀਸ਼ਾਲੀ ਵਿਭਾਗ ਹੈ। 

ਮੰਤਰਾਲਾ 'ਚ ਤਬਦੀਲੀ ਹੋਣ ਕਰਕੇ ਨਵਜੋਤ ਸਿੰਘ ਸਿੱਧੂ ਕਾਫੀ ਪਰੇਸ਼ਾਨ ਹਨ ਅਤੇ ਨਾਰਾਜ਼ ਹਨ ਕਿਉਂਕਿ ਉਹ ਪਿਛਲੇ ਦੋ ਸਾਲਾਂ ਤੋਂ ਸਥਾਨਕ ਸਰਕਾਰਾਂ ਦੇ ਮੰਤਰਾਲਾ ਨੂੰ ਸੰਭਾਲ ਰਹੇ ਸਨ। ਸਿੱਧੂ ਨੂੰ ਬਿਜਲੀ ਮੰਤਰੀ ਬਣਾਏ ਜਾਣ ਤੋਂ ਬਾਅਦ ਦੋਆਬਾ ਤੋਂ ਸਾਬਕਾ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਸਿੱਧੂ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਨਵਜੋਤ ਸਿੰਘ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਬਿਜਲੀ ਮੰਤਰਾਲਾ ਇਕ ਬੇਹੱਦ ਸ਼ਕਤੀਸ਼ਾਲੀ ਵਿਭਾਗ ਹੈ। ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰਾਂ ਦੇ ਵਿਭਾਗ 'ਚ ਉਨ੍ਹਾਂ ਦਾ ਦਾਇਰਾ ਸਿਰਫ ਕੁਝ ਸ਼ਹਿਰ ਅਤੇ ਕਸਬਿਆਂ ਤੱਕ ਹੀ ਸੀਮਿਤ ਸੀ ਜਦਕਿ ਬਿਜਲੀ ਵਿਭਾਗ ਦੇ ਜ਼ਰੀਏ ਉਹ ਹਰ ਘਰ ਨਾਲ ਜੁੜ ਸਕਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਬਾਗ ਪੈਲੇਸ ਤੋਂ ਲੈ ਕੇ ਪੰਜਾਬ 'ਚ ਹਰ ਘਰ ਨੂੰ ਬਿਜਲੀ ਸਪਲਾਈ ਦੀ ਲੋੜ ਹੈ। 


ਸਿੱਧੂ ਦੇ ਕਰੀਬੀ ਮੰਨੇ ਜਾਂਦੇ ਜਲੰਧਰ ਛਾਉਣੀ ਕੈਂਟ ਦੇ ਵਿਧਾਇਕ ਪਰਗਟ ਸਿੰਘ ਵੀ ਕਾਂਗਰਸ 'ਚ ਹੋ ਰਹੇ ਘਟਨਾਕ੍ਰਮ ਤੋਂ ਪਰੇਸ਼ਾਨ ਹਨ ਪਰ ਉਨ੍ਹਾਂ ਨੇ ਕਿਸੇ ਵੀ ਵਿਭਾਗ ਤੋਂ ਦੂਰੀ ਬਣਾ ਕੇ ਰੱਖਣ ਦਾ ਬਦਲ ਚੁਣਿਆ। ਪਰਗਟ ਦੇ ਕਰੀਬੀਆਂ ਨੇ ਦੱਸਿਆ ਕਿ ਉਹ ਬੀਤੇ ਦਿਨਾਂ ਤੋਂ ਸਿੱਧੂ ਦੇ ਸੰਪਰਕ 'ਚ ਸਨ ਅਤੇ ਇਥੋਂ ਤੱਕ ਕਿ ਉਨ੍ਹਾਂ ਨੇ ਚੰਡੀਗੜ੍ਹ 'ਚ ਵੀ ਸਿੱਧੂ ਨੂੰ ਮਿਲਣ ਅਤੇ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਪਰਗਟ ਨੇ ਸਿੱਧੂ ਨਾਲ ਮਿਲਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਨੇ ਕਿਸੇ ਵੀ ਟਿੱਪਣੀ ਤੋਂ ਇਹ ਕਹਿੰਦੇ ਹੋਏ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਨੂੰ ਉਨ੍ਹਾਂ ਨਾਲ ਜੁੜੇ ਕਿਸੇ ਵੀ ਵਿਵਾਦ ਤੋਂ ਬਾਹਰ ਰੱਖਿਆ ਜਾਵੇਗਾ। 
ਜ਼ਿਕਰਯੋਗ ਹੈ ਕਿ ਰਾਜਨੀਤੀ 'ਚ ਪ੍ਰਵੇਸ਼ ਕਰਨ ਤੋਂ ਪਹਿਲਾਂ ਖਿਡਾਰੀ ਹੋਣ ਦੇ ਨਾਤੇ ਨਵਜੋਤ ਸਿੰਘ ਸਿੱਧੂ ਅਤੇ ਪਰਗਟ ਸਿੰਘ ਦੋਵੇਂ ਇਕ-ਦੂਜੇ ਦੇ ਕਰੀਬ ਰਹਿ ਚੁੱਕੇ ਹਨ। ਦੋਵਾਂ ਨੇ ਕਾਂਗਰਸ 'ਚ ਸ਼ਾਮਲ ਹੋਣ ਤੋਂ ਪਹਿਲਾਂ ਇਕ ਸਿਆਸੀ ਸੰਗਠਨ ਆਵਾਜ਼-ਏ-ਪੰਜਾਬ ਸਾਂਝਾ ਕੀਤਾ ਸੀ। ਸਿੱਧੂ ਵੱਲੋਂ ਕਹਿਣ 'ਤੇ ਹੀ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਪਰਗਟ ਨੂੰ ਜਲੰਧਰ ਛਾਉਣੀ ਕੈਂਟ ਤੋਂ ਟਿਕਟ ਮਿਲੀ ਸੀ। ਇਸ ਦੌਰਾਨ ਫਿਰ ਵੀ ਮੁੱਖ ਮੰਤਰੀ ਨੇ ਇਥੋਂ ਜਗਬੀਰ ਬਰਾੜ ਨੂੰ ਮੈਦਾਨ 'ਚ ਉਤਾਰਣ ਅਤੇ ਪਰਗਟ ਨੂੰ ਨਕੋਦਰ ਭੇਜਣ 'ਚ ਦਿਲਚਸਪੀ ਦਿਖਾਈ ਸੀ।

shivani attri

This news is Content Editor shivani attri