ਕ੍ਰਿਕਟ ਤੋਂ ਸਿਆਸਤ ਤੱਕ, ਸਿੱਧੂ ਦੇ ਨਿਸ਼ਾਨੇ ''ਤੇ ਰਹੇ ਹਨ ''ਕੈਪਟਨ''

06/08/2019 9:00:22 AM

ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕ੍ਰਿਕਟ ਤੋਂ ਲੈ ਕੇ ਸਿਆਸਤ ਤੱਕ ਕਈ ਬੁਲੰਦੀਆਂ ਹਾਸਲ ਕੀਤੀਆਂ। ਆਪਣੀ ਜ਼ਿੰਦਗੀ 'ਚ ਸਿੱਧੂ ਨੇ ਕ੍ਰਿਕਟ, ਕੁਮੈਂਟਰੀ, ਕਾਮੇਡੀ ਤੇ ਸਿਆਸਤ ਦੇ ਪੜਾਅ ਪਾਰ ਕੀਤੇ। ਇਨ੍ਹਾਂ ਸਾਰੀਆਂ ਚੀਜ਼ਾਂ 'ਚੋਂ ਜਿਹੜੀ ਆਮ ਹੈ, ਉਹ ਸਿੱਧੂ ਦਾ ਹਮੇਸ਼ਾ ਕੈਪਟਨ ਨਾਲ ਵਿਵਾਦ ਰਿਹਾ ਹੈ। ਕਾਂਗਰਸੀ ਨੇਤਾ ਸਿੱਧੂ ਫਿਲਹਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਜਾਰੀ ਵਿਵਾਦ ਨੂੰ ਲੈ ਕੇ ਸੁਰਖੀਆਂ 'ਚ ਹਨ। 


2014 ਤੋਂ ਸ਼ੁਰੂ ਹੋਈ ਮੁਸੀਬਤ
ਨਵਜੋਤ ਸਿੱਧੂ ਦੀ ਸਿਆਸੀ ਮੁਸੀਬਤ ਸਾਲ 2014 'ਚ ਲੋਕ ਸਭਾ ਚੋਣਾਂ ਦੌਰਾਨ ਸ਼ੁਰੂ ਹੋਈ, ਜਦੋਂ ਭਾਜਪਾ ਨੇ ਅੰਮ੍ਰਿਤਸਰ ਤੋਂ ਉਨ੍ਹਾਂ ਦੀ ਟਿਕਟ ਕੱਟ ਕੇ ਅਰੁਣ ਜੇਤਲੀ ਨੂੰ ਦੇ ਦਿੱਤੀ ਸੀ। ਇਸ ਤੋਂ ਨਾਰਾਜ਼ ਸਿੱਧੂ ਨੇ ਭਾਜਪਾ ਛੱਡ ਕੇ ਸਾਲ 2017 'ਚ ਕਾਂਗਰਸ ਦਾ ਹੱਥ ਫੜ੍ਹ ਲਿਆ। ਹਾਲਾਂਕਿ ਹੁਣ ਭਾਰਤੀ ਫੌਜ ਦੇ ਰਿਟਾਇਰ ਕੈਪਟਨ ਕਾਂਗਰਸ ਦੇ ਕੱਦਵਾਰ ਨੇਤਾ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਨਾਲ ਸਿੱਧੂ ਦਾ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ।
ਦੱਸ ਦੇਈਏ ਕਿ ਲੋਕ ਸਭਾ ਚੋਣਾਂ ਦੇ ਸਮੇਂ ਤੋਂ ਹੀ ਦੋਹਾਂ ਆਗੂਆਂ ਵਿਚਕਾਰ ਅਣਬਣ ਚੱਲ ਰਹੀ ਹੈ। ਲੋਕ ਸਭਾ ਚੋਣਾਂ 2019 'ਚ ਟਿਕਟ ਨਾ ਮਿਲਣ 'ਤੇ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਕੈਪਟਨ ਖਿਲਾਫ ਖੁੱਲ੍ਹ ਕੇ ਨਾਰਾਜ਼ਗੀ ਜ਼ਾਹਰ ਕੀਤੀ ਸੀ। ਇਸ ਦਾ ਸਿੱਧੂ ਨੇ ਵੀ ਸਮਰਥਨ ਕੀਤਾ ਸੀ। ਇਸ ਤੋਂ ਬਾਅਦ ਕੈਪਟਨ ਨੇ ਸਿੱਧੂ ਨੂੰ ਲਾਲਚੀ ਦੱਸਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਸ਼ਾਇਦ ਸਿੱਧੂ ਦੀ ਖੁਆਇਸ਼ ਮੁੱਖ ਮੰਤਰੀ ਬਣਨ ਦੀ ਹੈ। ਇਸ ਤੋਂ ਇਲਾਵਾ ਕੈਪਟਨ ਨੇ ਨਵਜੋਤ ਸਿੱਧੂ ਦੇ ਪਾਕਿਸਤਾਨ ਜਾ ਕੇ ਉੱਥੋਂ ਦੇ ਫੌਜ ਮੁਖੀ ਜਾਵੇਦ ਬਾਜਵਾ ਨਾਲ ਗਲੇ ਮਿਲਣ 'ਤੇ ਵੀ ਵਾਰ ਕੀਤਾ ਸੀ।

Babita

This news is Content Editor Babita