ਪਾਕਿ ਜਾਣ ਲਈ ਤਿਆਰ ਸਿੱਧੂ, ਵਿਦੇਸ਼ ਮੰਤਰਾਲੇ ਨੂੰ ਲਿਖਿਆ ਪੱਤਰ

11/25/2018 6:26:22 PM

ਚੰਡੀਗੜ੍ਹ : ਪਾਕਿਸਤਾਨ ਵਲੋਂ ਆਏ 28 ਤਰੀਕ ਦੇ ਸੱਦੇ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਸਵਿਕਾਰ ਕਰ ਲਿਆ ਹੈ। ਇਸ ਸਬੰਧੀ ਨਵਜੋਤ ਸਿੱਧੂ ਨੇ ਐੱਮ. ਈ. ਏ. (ਮਨਿਸਟਰੀ ਆਫ ਐਕਸਟਰਨਲ ਅਫੇਅਰਸ) ਕੋਲ ਅਰਜ਼ੀ ਵੀ ਭੇਜ ਦਿੱਤੀ ਹੈ। ਸਿੱਧੂ ਨੇ ਵਿਦੇਸ਼ ਮੰਤਰਾਲੇ ਨੂੰ ਚਿੱਠੀ ਲਿਖ ਕੇ ਇਹ ਸੱਦਾ ਸਵਿਕਾਰ ਵੀ ਕਰ ਲਿਆ ਹੈ। ਸਿੱਧੂ ਨੇ ਅਰਜ਼ੀ ਵਿਚ ਲਿਖਿਆ ਹੈ ਕਿ ਇਸ ਇਤਿਹਾਸਕ ਮੌਕੇ 'ਤੇ ਕੁਰੈਸ਼ੀ ਨੂੰ ਮਿਲਣਾ ਚਾਹੁੰਦੇ ਹਨ। 

ਦੱਸਣਯੋਗ ਹੈ ਕਿ ਪਾਕਿਸਤਾਨ ਸਰਕਾਰ ਵਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸੱਦਾ ਭੇਜਿਆ ਗਿਆ ਸੀ ਪਰ ਮੁੱਖ ਮੰਤਰੀ ਨੇ ਇਹ ਕਹਿੰਦੇ ਹੈ ਇਸ ਸੱਦੇ ਨੂੰ ਨਾਕਾਰ ਦਿੱਤਾ ਸੀ ਕਿ ਪਹਿਲਾਂ ਪਾਕਿ ਖੂਨ ਖਰਾਬੇ ਦੀਆਂ ਘਟਨਾਵਾਂ 'ਤੇ ਰੋਕ ਲਗਾਵੇ।