ਸਿੱਧੂ ਦੀ ਕਾਰਵਾਈ ਤੋਂ 15 ਦਿਨ ਬਾਅਦ ਜਲੰਧਰ ਨਿਗਮ ਦੇ 15 ਅਧਿਕਾਰੀ ਮੁਅੱਤਲ

06/30/2018 10:49:58 AM

ਚੰਡੀਗੜ੍ਹ\ਜਲੰਧਰ : ਨਗਰ-ਨਿਗਮ ਜਲੰਧਰ ਵਿਖੇ ਬਿਲਡਿੰਗਾਂ/ਕਾਲੋਨੀਆਂ ਦੇ ਨਿਰੀਖਣ ਸਮੇਂ ਪਾਈਆਂ ਗਈਆਂ ਬੇਨਿਯਮੀਆਂ ਕਾਰਨ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਵਲੋਂ ਕੀਤੀ ਗਈ ਕਾਰਵਾਈ ਦੇ 15 ਦਿਨਾਂ ਬਾਅਦ 9 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲ ਕੀਤੇ ਗਏ ਅਧਿਕਾਰੀਆਂ ਵਿਚ ਮੋਨਿਕਾ ਆਨੰਦ, ਐੱਸ. ਟੀ. ਪੀ, ਪਰਮਪਾਲ ਸਿੰਘ ਐੱਸ. ਟੀ. ਪੀ., ਮੇਹਰਬਾਨ ਸਿੰਘ ਐਮ. ਟੀ. ਪੀ., ਬਲਵਿੰਦਰ ਸਿੰਘ ਏ. ਟੀ. ਪੀ., ਬਾਂਕੇ ਬਿਹਾਰੀ ਏ. ਟੀ. ਪੀ., ਨਰੇਸ਼ ਮਹਿਤਾ ਏ. ਟੀ. ਪੀ., ਕੇ. ਐੱਲ. ਕੱਕੜ ਏ. ਡੀ. ਐੱਫ. ਓ., ਅਰੁਨ ਖੰਨਾ ਬਿਲਡਿੰਗ ਇੰਸਪੈਕਟਰ, ਵਰਿੰਦਰ ਕੌਰ ਬਿਲਡਿੰਗ ਇੰਸਪੈਕਟਰ ਸ਼ਾਮਲ ਹਨ। 
ਸਥਾਨਕ ਸਰਕਾਰਾਂ ਵਿਭਾਗ ਵਲੋਂ ਇਸ ਸੰਬੰਧੀ ਬਕਾਇਦਾ ਨੋਟਿਸ ਜਾਰੀ ਕੀਤਾ ਗਿਆ ਹੈ। ਵਿਭਾਗ ਵਲੋਂ ਕਮਿਸ਼ਨਰ, ਨਗਰ ਨਿਗਮ ਜਲੰਧਰ ਨੂੰ ਨੋਟਿਸ ਭੇਜਦੇ ਹੋਏ ਲਿਖਿਆ ਹੈ ਕਿ ਇਸ ਨੋਟਿਸ ਦੀ ਕਾਪੀ ਉਪਰੋਕਤ ਅਧਿਕਾਰੀਆਂ ਕੋਲ ਪਹੁੰਚਦੀ ਕਰਕੇ ਇਸ ਦੀ ਜਾਣਕਾਰੀ ਵਿਭਾਗ ਨੂੰ ਦਿੱਤੀ ਜਾਵੇ।