ਮੁੜ ਸ਼ੁਰੂ ਹੋਏ ''ਗੁਰੂ'', ਭਾਜਪਾ ਨੂੰ ਦਿੱਤਾ ਨਵਾਂ ਨਾਮ (ਵੀਡੀਓ)

12/11/2018 7:04:19 PM

ਨਵੀਂ ਦਿੱਲੀ\ਚੰਡੀਗੜ੍ਹ : ਚੋਣ ਰੈਲੀਆਂ ਵਿਚ ਲਗਾਤਾਰ ਗਰਜਣ ਤੋਂ ਬਾਅਦ ਬੋਲਣ ਤੋਂ ਅਸਮਰੱਥ ਹੋਏ ਨਵਜੋਤ ਸਿੱਧੂ ਮੁੜ ਸਰਗਮ ਹੋ ਗਏ ਹਨ। ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਏ ਨਤੀਜਿਆਂ 'ਤੇ ਸਿੱਧੂ ਨੇ ਭਾਜਪਾ 'ਤੇ ਚੁਟਕੀ ਲਈ ਹੈ। ਸਿੱਧੂ ਨੇ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ ਅਤੇ ਮਿਜ਼ੋਰਮ ਵਿਧਾਨ ਸਭਾ ਚੋਣਾਂ ਦੇ ਰੁਝਾਨਾਂ ਤੋਂ ਬਾਅਦ ਭਾਜਪਾ ਨੂੰ ਨਵਾਂ ਨਾਮ ਦਿੱਤਾ ਹੈ। ਸਿੱਧੂ ਨੇ ਕਿਹਾ ਹੈ ਕਿ ਭਾਜਪਾ ਦਾ ਨਵਾਂ ਨਾਂਅ ਹੈ 'ਜੀਟੀਯੂ ਯਾਨਿ ਗਿਰੇ ਤੋ ਭੀ ਟਾਂਗ ਊਪਰ'। 
ਰਾਹੁਲ ਦੇ ਸੋਹਲੇ ਗਾਉਂਦਿਆਂ ਸਿੱਧੂ ਨੇ ਕਿਹਾ ਕਿ ਰਾਹੁਲ ਸ਼ੁਰੂ ਤੋਂ ਹੀ ਸਭ ਨੂੰ ਨਾਲ ਲੈ ਕੇ ਚੱਲਦੇ ਹਨ ਤੇ ਇਨਸਾਨੀਅਤ ਦੀ ਮੂਰਤ ਹਨ। ਉਨ੍ਹਾਂ ਕਿਹਾ ਕਿ ਜਿਹੜੇ ਹੱਥ ਭਾਰਤ ਦੀ ਤਕਦੀਰ ਨੂੰ ਆਪਣੇ ਹੱਥਾਂ ਵਿਚ ਲੈਣ ਵਾਲੇ ਹਨ ਉਹ ਬੜੇ ਮਜ਼ਬੂਤ ਹਨ ਪਰ ਭਾਜਪਾ ਦਾ ਨਵਾਂ ਨਾਂ ਜੀਟੀਯੂ ਹੋ ਗਿਆ ਹੈ।
ਦੱਸਣਯੋਗ ਹੈ ਕਿ ਚੋਣ ਰੈਲੀਆਂ ਅਤੇ ਪ੍ਰੈੱਸ ਕਾਨਫਰੰਸਾਂ ਨੂੰ ਸੰਬੋਧਨ ਕਰਦਿਆਂ ਆਵਾਜ਼ ਗ੍ਰੰਥੀਆਂ ਬੈਠਣ ਕਾਰਨ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਬੋਲਣ ਤੋਂ ਅਸਮਰੱਥ ਹੋ ਗਏ ਸਨ। ਡਾਕਟਰਾਂ ਵਲੋਂ ਸਿੱਧੂ ਨੂੰ ਬੋਲਣ ਤੋਂ ਪਰਹੇਜ਼ ਕਰਨ ਦੀ ਹਿਦਾਇਤ ਕੀਤੀ ਸੀ। ਸਿਹਤ 'ਚ ਸੁਧਾਰ ਹੁੰਦਿਆਂ ਹੀ ਮੁੜ ਸਿੱਧੂ ਨੇ ਵਿਰੋਧੀਆਂ ਨੂੰ ਰਗੜੇ ਲਾਉਣੇ ਸ਼ੁਰੂ ਕਰ ਦਿੱਤੇ ਹਨ।

Gurminder Singh

This news is Content Editor Gurminder Singh