ਨਵਜੋਤ ਸਿੱਧੂ ਦਾ ਦਾਅਵਾ, ਵਾਅਦੇ ਪੂਰੇ ਨਾ ਹੋਏ ਤਾਂ ਛੱਡ ਦੇਵਾਂਗਾ ਸਿਆਸਤ

01/30/2022 2:30:40 PM

ਅੰਮ੍ਰਿਤਸਰ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਜੇਕਰ ਉਨ੍ਹਾਂ ਵਲੋਂ ਕੀਤੇ ਵਾਅਦੇ ਪੂਰੇ ਨਾ ਹੋਏ ਤਾਂ ਉਹ ਸਿਆਸਤ ਛੱਡ ਦੇਣਗੇ। ਅੰਮ੍ਰਿਤਸਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਪ੍ਰਧਾਨਗੀ ਨੂੰ ਅਜੇ ਮਹਿਜ਼ 3-4 ਮਹੀਨੇ ਹੀ ਹੋਏ ਹਨ। ਅਜੇ ਤਾਂ ਸਿਰਫ ਟਰੇਲਰ ਦਿਖਾਇਆ ਹੈ, ਫਿਲਮ ਤਾਂ ਅਜੇ ਬਾਕੀ ਹੈ। ਕਾਂਗਰਸ ਵਿਚ ਚੱਲ ਰਹੀ ਧੜੇਬੰਦੀ ਦੇ ਸਵਾਲ ’ਤੇ ਸਿੱਧੂ ਨੇ ਕਿਹਾ ਕਿ ਕਾਂਗਰਸ ਨੂੰ ਪੂਰੀ ਦੁਨੀਆ ਵਿਚ ਕੋਈ ਨਹੀਂ

ਇਹ ਵੀ ਪੜ੍ਹੋ : ਪੰਜਾਬ ਚੋਣਾਂ ਦੀ ਸਰਵੇ ਰਿਪੋਰਟ ਸਬੰਧੀ ‘ਮੁਸ਼ਕਲ’ ’ਚ ਭਾਜਪਾ, ਜੁਟੀ ਡੈਮੇਜ ਕੰਟਰੋਲ ’ਚ

ਮਜੀਠੀਆ ’ਤੇ ਕੀਤੇ ਵੱਡੇ ਹਮਲੇ
ਮਜੀਠੀਆ ’ਤੇ ਹਮਲਾ ਬੋਲਦਿਆਂ ਸਿੱਧੂ ਨੇ ਕਿਹਾ ਕਿ ਜੇਕਰ ਮਜੀਠੀਆ ਵਿਚ ਦਮ ਹੈ ਤਾਂ ਉਹ ਇਕ ਹਲਕੇ ਤੋਂ ਚੋਣ ਲੜ ਕੇ ਦਿਖਾਵੇ, ਮਜੀਠਾ ਛੱਡ ਕੇ ਉਨ੍ਹਾਂ ਖ਼ਿਲਾਫ਼ ਚੋਣ ਮੈਦਾਨ ਵਿਚ ਖੜੇ। ਕਾਂਗਰਸ ਮਾਫੀਏ ਖ਼ਿਲਾਫ਼ ਲੜਾਈ ਲੜੀ ਰਹੀ ਹੈ ਅਤੇ ਬਿਕਰਮ ਮਜੀਠੀਆ ਸਭ ਤੋਂ ਵੱਡਾ ਸਰਗਨਾ ਹੈ। ਮਜੀਠੀਏ ਨੇ 10 ਸਾਲ ਵਿਚ 40 ਕਰੋੜ ਰੁਪਏ ਸੁਖਬੀਰ ਬਾਦਲ ਲਈ ਇਕੱਠੇ ਕੀਤੇ ਅਤੇ 10 ਸਾਲ ਸ਼ਰਾਬ ਵੇਚਣ ਵਿਚ ਵੀ ਨੰਬਰ 1 ’ਤੇ ਰਿਹਾ। ਇਸ ਤੋਂ ਇਲਾਵਾ ਡਰੱਗ ਮਾਫੀਆ ਵਿਚ ਵੀ ਮਜੀਠੀਆ ਸਭ ਤੋਂ ਅੱਗੇ ਹੈ।

ਇਹ ਵੀ ਪੜ੍ਹੋ : ਸਾਬਕਾ ਵਿਧਾਇਕ ਜੱਸੀ ਖੰਗੂੜਾ ਨੇ ਕਾਂਗਰਸ ’ਚੋਂ ਦਿੱਤਾ ਅਸਤੀਫ਼ਾ

ਕੈਪਟਨ ਨੂੰ ਦਿੱਤੀ ਚੁਣੌਤੀ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੰਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅੱਧਾ ਘੰਟਾ ਜੇਕਰ ਮੇਰੇ ਨਾਲ ਬੈਡਮਿੰਟਨ ਖੇਡ ਜਾਣ ਤਾਂ ਉਹ ਸਿਆਸਤ ਛੱਡ ਦੇਣਗੇ। ਸਿੱਧੂ ਨੇ ਕਿਹਾ ਕਿ ਕੈਪਟਨ ਅੱਜ ਪੰਜਾਬ ਵਿਚ ਡਬਲ ਇੰਜਣ ਸਰਕਾਰ ਦੀ ਗੱਲ ਕਰ ਰਿਹਾ ਹੈ ਪਰ ਕੈਪਟਨ ਦਾ ਇੰਜਣ ਤਾਂ  ਕਦੋਂ ਦਾ ਸੀਲ ਹੋ ਚੁੱਕਾ ਹੈ। ਕੈਪਟਨ ਨੂੰ ਚੱਲਿਆ ਕਾਰਤੂਸ ਦੱਸਦਿਆਂ ਸਿੱਧੂ ਨੇ ਕਿਹਾ ਕਿ ਮੇਰੇ ਲਈ ਦਰਵਾਜ਼ੇ ਬੰਦ ਕਰਨ ਦੀਆਂ ਗੱਲਾਂ ਕਰਨ ਵਾਲੇ ਅੱਜ ਆਪ ਹੀ ਖੂੰਜੇ ਲੱਗ ਗਏ ਹਨ।

ਇਹ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਕਾਂਗਰਸ ਹਾਈਕਮਾਨ ਦਾ ਵੱਡਾ ਕਦਮ, ਮਾਝਾ, ਮਾਲਵਾ ਤੇ ਦੁਆਬਾ ’ਚ ਲਗਾਏ ਆਬਜ਼ਰਵਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 

Gurminder Singh

This news is Content Editor Gurminder Singh