ਸਿੱਧੂ-ਜੋਸ਼ੀ 'ਚ ਛਿੜੀ ਵਿਕਾਸ ਦੀ 'ਕ੍ਰੇਡਿਟ ਵਾਰ' (ਵੀਡੀਓ)

09/22/2017 6:19:55 PM

ਅੰਮ੍ਰਿਤਸਰ (ਸੁਮਿਤ ਖੰਨਾ) : ਪੰਜਾਬ ਵਿਚ ਸਰਕਾਰ ਬਦਲ ਗਈ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਇਕ ਵਾਰ ਫਿਰ ਤੋਂ ਸਥਾਨਕ ਸਰਕਾਰਾਂ ਦਾ ਵਿਭਾਗ ਅੰਮ੍ਰਿਤਸਰ ਦੇ ਵਿਧਾਇਕ ਨੂੰ ਹੀ ਮਿਲਿਆ ਹੈ। ਭਾਜਪਾ ਦੇ ਅਨਿਲ ਜੋਸ਼ੀ ਤੋਂ ਬਾਅਦ ਕਾਂਗਰਸ ਦੇ ਨਵਜੋਤ ਸਿੱਧੂ ਇਸ ਕੁਰਸੀ 'ਤੇ ਵਿਰਾਜਮਾਨ ਹਨ। ਅੱਜਕਲ ਦੋਵਾਂ 'ਚ ਸ਼ਹਿਰ ਦੇ ਵਿਕਾਸ ਨੂੰ ਲੈ ਕੇ ਕ੍ਰੇਡਿਟ ਵਾਰ ਚੱਲ ਰਹੀ ਹੈ। ਭਾਜਪਾ ਆਗੂ ਅਨਿਲ ਜੋਸ਼ੀ ਦਾ ਕਹਿਣਾ ਹੈ ਕਿ ਵਿਧਾਇਕ ਰਹਿੰਦੇ ਹੋਏ ਉਨ੍ਹਾਂ ਵਿਕਾਸ ਲਈ ਕਰੋੜਾਂ ਰੁਪਏ ਦਿੱਤੇ ਪਰ ਬਾਵਜੂਦ ਇਸ ਦੇ ਨਵਜੋਤ ਸਿੱਧੂ ਵਲੋਂ ਕਦੇ ਸਹਿਯੋਗ ਨਹੀਂ ਦਿੱਤਾ ਗਿਆ।
ਕਿਸੇ ਵੇਲੇ ਇਕੋ ਪਾਰਟੀ 'ਚ ਰਹਿਣ ਵਾਲੇ ਦੋਵੇਂ ਆਗੂ ਸ਼ੁਰੂ ਤੋਂ ਹੀ ਇਕ ਦੂਜੇ ਦੇ ਪੂਰਕ ਰਹੇ ਹਨ। ਹੁਣ ਪਾਰਟੀ ਅਤੇ ਸੱਤਾ ਬਦਲਣ ਤੋਂ ਬਾਅਦ ਦੋਵਾਂ 'ਚ ਖੁੱਲ੍ਹ ਕੇ ਸਿਆਸੀ ਬਹਿਸ ਸ਼ੁਰੂ ਹੋ ਗਈ ਹੈ।