ਮੁੱਖ ਮੰਤਰੀ ਚੰਨੀ ਦੇ ਪੁੱਤ ਨੂੰ ਵਿਆਹ 'ਤੇ ਆਸ਼ੀਰਵਾਦ ਦੇਣ ਨਹੀਂ ਪੁੱਜੇ 'ਨਵਜੋਤ ਸਿੱਧੂ', ਗੈਰ ਮੌਜੂਦਗੀ ਸਭ ਨੂੰ ਰੜਕੀ

10/11/2021 11:31:05 AM

ਚੰਡੀਗੜ੍ਹ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਨੂੰ ਵਿਆਹ ’ਤੇ ਆਸ਼ੀਰਵਾਦ ਦੇਣ ਲਈ ਰਾਜਪਾਲ ਅਤੇ ਸਮੁੱਚੀ ਕੈਬਨਿਟ ਭਾਵੇਂ ਹੀ ਮੌਜੂਦ ਰਹੀ ਪਰ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਗੈਰ-ਮੌਜੂਦਗੀ ਸਾਰਿਆਂ ਨੂੰ ਰੜਕੀ। ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੇ ਦਿਨ ਤੋਂ ਹੀ ਸਿੱਧੂ ਦੇ ਤੇਵਰ ਬਦਲੇ ਹੋਏ ਹਨ ਪਰ ਅਜਿਹੇ ਮੌਕੇ ’ਤੇ ਹਾਜ਼ਰ ਨਾ ਰਹਿ ਕੇ ਉਨ੍ਹਾਂ ਨੇ ਜਤਾ ਦਿੱਤਾ ਹੈ ਕਿ ਨਾਰਾਜ਼ਗੀ ਅਜੇ ਦੂਰ ਨਹੀਂ ਹੋਈ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਸੰਕਟ ਨੂੰ ਲੈ ਕੇ 'ਨਵਜੋਤ ਸਿੱਧੂ' ਦਾ ਟਵੀਟ, ਪੰਜਾਬ ਸਰਕਾਰ ਨੂੰ ਦਿੱਤੀ ਸਲਾਹ

ਉਂਝ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਵੀ ਚੰਨੀ ਖ਼ੁਦ ਸੱਦਾ ਦੇਣ ਗਏ ਸਨ ਪਰ ਉਹ ਵੀ ਵਿਆਹ ਸਮਾਰੋਹ ਵਿਚ ਨਹੀਂ ਆਏ। ਮੁੱਖ ਮੰਤਰੀ ਚੰਨੀ ਦੇ ਪੁੱਤਰ ਦੇ ਵਿਆਹ ਤੋਂ ਬੇਸ਼ੱਕ ਨਵਜੋਤ ਸਿੰਘ ਸਿੱਧੂ ਨਦਾਰਦ ਰਹੇ ਪਰ ਉਨ੍ਹਾਂ ਨੇ ਬਿਜਲੀ ਮੁੱਦੇ ’ਤੇ ਸਰਕਾਰ ਨੂੰ ਘੇਰਨ ’ਚ ਕੋਈ ਕਸਰ ਨਹੀਂ ਛੱਡੀ। ਆਪਣੇ ਜਾਣੇ-ਪਛਾਣੇ ਅੰਦਾਜ਼ ’ਚ ਸਿੱਧੂ ਨੇ ਸੋਸ਼ਲ ਮੀਡੀਆ ਰਾਹੀਂ ਸਵਾਲ ਚੁੱਕਿਆ।

ਇਹ ਵੀ ਪੜ੍ਹੋ : ਚੰਨੀ ਦੇ ਬੇਟੇ ਦੇ ਆਨੰਦ ਕਾਰਜਾਂ ਮੌਕੇ ਸਖ਼ਤ ਸੁਰੱਖਿਆ, ਗੁਰਦੁਆਰਾ ਸਾਹਿਬ 'ਚ ਆਮ ਸ਼ਰਧਾਲੂਆਂ ਦੀ ਐਂਟਰੀ ਬੰਦ (ਤਸਵੀਰਾਂ)

ਸਿੱਧੂ ਨੇ ਇਹ ਟਿੱਪਣੀ ਉਦੋਂ ਕੀਤੀ, ਜਦੋਂ ਮੁੱਖ ਮੰਤਰੀ ਦੇ ਪੁੱਤਰ ਦੇ ਵਿਆਹ ’ਚ ਮੰਤਰੀਆਂ, ਵਿਧਾਇਕਾਂ ਅਤੇ ਕਾਂਗਰਸੀ ਨੇਤਾਵਾਂ ਦਾ ਮਜਮਾ ਲੱਗਾ ਹੋਇਆ ਸੀ। ਇਸ ਨੂੰ ਲੈ ਕੇ ਸਿਆਸੀ ਗਲਿਆਰਿਆਂ ’ਚ ਸਵਾਲ ਵੀ ਉੱਠੇ। ਕਿਹਾ ਗਿਆ ਕਿ ਇਹ ਟਿੱਪਣੀ ਮੁੱਖ ਮੰਤਰੀ ਚੰਨੀ ਅਤੇ ਸਿੱਧੂ ਦੇ ਖਿੱਚੋਤਾਣ ਦਾ ਹੀ ਸਬੱਬ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਥਰਮਲ ਪਲਾਂਟ ਹੋ ਸਕਦੇ ਨੇ ਬੰਦ, ਮੁੱਖ ਮੰਤਰੀ ਚੰਨੀ ਵੱਲੋਂ ਬਿਜਲੀ ਸੰਕਟ ਟਾਲਣ ਲਈ ਕੇਂਦਰ ਨੂੰ ਖ਼ਾਸ ਅਪੀਲ

ਇਹ ਅਲੱਗ ਗੱਲ ਹੈ ਕਿ ਦੁਪਹਿਰ ਕਰੀਬ 3.38 ਵਜੇ ਸਿੱਧੂ ਨੇ ਸੋਸ਼ਲ ਮੀਡੀਆ ’ਤੇ ਪੋਸਟ ਸ਼ੇਅਰ ਕਰਦਿਆਂ ਮਾਤਾ ਵੈਸ਼ਣੋ ਦੇਵੀ ਦੇ ਚਰਨਾਂ ’ਚ ਸਿਰ ਝੁਕਾਉਣ ਦੀ ਤਸਵੀਰ ਸਾਂਝੀ ਕੀਤੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita