ਲੰਬੇ ਸਮੇਂ ਮਗਰੋਂ ਮੀਡੀਆ ਸਾਹਮਣੇ ਆਏ ''ਨਵਜੋਤ ਸਿੱਧੂ'' ਨੇ ਕੱਢੀ ਦਿਲੀ ਭੜਾਸ, ਘੇਰੀ ਕੈਪਟਨ ਸਰਕਾਰ

03/04/2021 1:43:08 PM

ਚੰਡੀਗੜ੍ਹ : ਲੰਬੇ ਸਮੇਂ ਬਾਅਦ ਵੀਰਵਾਰ ਨੂੰ ਪੰਜਾਬ ਕੈਬਨਿਟ ਦੇ ਸਾਬਕਾ ਆਗੂ ਨਵਜੋਤ ਸਿੰਘ ਸਿੱਧੂ ਨੇ ਮੀਡੀਆ ਅੱਗੇ ਰੂ-ਬ-ਰੂ ਹੁੰਦਿਆਂ ਆਪਣੀ ਦਿਲੀ ਭੜਾਸ ਕੱਢੀ। ਨਵਜੋਤ ਸਿੱਧੂ ਨੇ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਕੇਂਦਰ ਸਰਕਾਰ ਖ਼ਿਲਾਫ਼ ਪੰਜਾਬ ਦੇ ਲੋਕ ਸੰਵਿਧਾਨਿਕ ਹੱਕ ਦੀ ਲੜਾਈ ਲੜ ਰਹੇ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀ ਐਮ. ਐਸ. ਪੀ. ਦੇਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਖੰਨਾ ਨੈਸ਼ਨਲ ਹਾਈਵੇਅ 'ਤੇ ਜ਼ਿੰਦਾ ਸੜੀ ਜਵਾਨ ਕੁੜੀ, ਦਰਦਨਾਕ ਮੰਜ਼ਰ ਦੇਖ ਦਹਿਲੇ ਲੋਕਾਂ ਦੇ ਦਿਲ

ਉਨ੍ਹਾਂ ਨੇ ਕਿਹਾ ਕਿ ਸਾਨੂੰ ਕਣਕ ਅਤੇ ਝੋਨੇ ਦੀ ਫ਼ਸਲ ਤੋਂ ਬਾਹਰ ਆਉਣਾ ਪਵੇਗਾ ਅਤੇ ਪੰਜਾਬ ਸਰਕਾਰ ਦਾਲਾਂ ਅਤੇ ਬੀਜਾਂ 'ਤੇ ਕਿਸਾਨਾਂ ਨੂੰ ਐਮ. ਐਸ. ਪੀ. ਦੇਣਾ ਸ਼ੁਰੂ ਕਰੇ, ਜਿਸ ਨਾਲ ਕਿਸਾਨਾਂ ਦੀ ਆਰਥਿਕ ਹਾਲਤ ਸੁਧਰੇਗੀ। ਉਨ੍ਹਾਂ ਕਿਹਾ ਕਿ ਸਰਕਾਰ 5-5 ਪਿੰਡਾਂ 'ਤੇ ਕੋਲਡ ਸਟੋਰ ਬਣਾਵੇ। ਸਿੱਧੂ ਨੇ ਕਿਹਾ ਕਿ ਕੋਲਡ ਸਟੋਰੇਜ ਨਾਲ ਕਿਸਾਨਾਂ ਦੀਆਂ ਆਪਣੀਆਂ ਫ਼ਸਲਾਂ ਦੀ ਹੋਲਡਿੰਗ ਕੈਪੇਸਿਟੀ ਵਧੇਗੀ।

ਇਹ ਵੀ ਪੜ੍ਹੋ : ਸ਼ਰਾਬ ਦੇ ਪਿਆਕੜਾਂ ਨੂੰ ਝਟਕਾ, ਕੀਮਤਾਂ ਬਾਰੇ ਲਿਆ ਗਿਆ ਇਹ ਫ਼ੈਸਲਾ

ਸਿੱਧੂ ਨੇ ਇਸ ਮੌਕੇ ਕੇਂਦਰ ਸਰਕਾਰ 'ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੇਂਦਰ ਸਰਕਾਰ ਸੂਬੇ ਦੇ ਹੱਕਾਂ ਨੂੰ ਖੋਹ ਰਹੀ ਹੈ, ਜੋ ਕਿ ਬਿਲਕੁਲ ਅਸੰਵਿਧਾਨਿਕ ਹੈ। ਉਨ੍ਹਾਂ ਕਿਹਾ ਕੇਂਦਰ ਸਰਕਾਰ ਅਫ਼ਸਰਾਂ ਵੱਲੋਂ ਬੁਣੇ ਗਏ ਸ਼ਬਦੀਜਾਲ ਦਾ ਸਹਾਰਾ ਲੈ ਕੇ ਕਿਸਾਨਾਂ ਨੂੰ ਦਬਾਅ ਰਹੀ ਹੈ, ਜੋ ਕਿ ਬਹੁਤ ਗਲਤ ਹੈ।

ਇਹ ਵੀ ਪੜ੍ਹੋ : ਪੰਜਾਬ 'ਚ 'ਮੌਸਮ' ਨੂੰ ਲੈ ਕੇ ਮਹਿਕਮੇ ਦੀ ਵੱਡੀ ਭਵਿੱਖਬਾਣੀ, ਜਾਣੋ ਇਸ ਵਾਰ ਕੀ ਰੰਗ ਦਿਖਾਵੇਗੀ ਗਰਮੀ (ਵੀਡੀਓ)

ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਕਿਸਾਨਾਂ ਦੇ ਹੱਕ 'ਚ ਆਪਣੀ ਆਵਾਜ਼ ਬੁਲੰਦ ਕਰਦੇ ਰਹੇ ਹਨ। ਹੁਣ ਵੀ ਉਹ ਕਿਸਾਨਾਂ ਦੇ ਮੁੱਦੇ ਸਬੰਧੀ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਹਨ। ਰੋਜ਼ਾਨਾ ਉਹ ਕਿਸਾਨਾਂ ਲਈ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੀ ਰਾਏ ਰੱਖ ਰਹੇ ਹਨ।
ਨੋਟ : ਨਵਜੋਤ ਸਿੰਘ ਸਿੱਧੂ ਵੱਲੋਂ ਮੀਡੀਆ ਨੂੰ ਦਿੱਤੇ ਬਿਆਨ ਬਾਰੇ ਦਿਓ ਆਪਣੀ ਰਾਏ

Babita

This news is Content Editor Babita