ਸਿੱਧੂ-ਰੰਧਾਵਾ ਤਕਰਾਰ ''ਤੇ ਕੈਪਟਨ ਦੇ ਮੰਤਰੀ ਦਾ ਵੱਡਾ ਬਿਆਨ

10/06/2020 4:43:32 PM

ਫਰੀਦਕੋਟ (ਜਗਤਾਰ) : ਰਾਹੁਲ ਗਾਂਧੀ ਦੀ ਮੋਗਾ ਰੈਲੀ ਦੌਰਾਨ ਨਵਜੋਤ ਸਿੱਧੂ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਿਚਾਲੇ ਹੋਈ ਗਰਮਾ-ਗਰਮੀ ਨੂੰ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਨਵਜੋਤ ਸਿੱਧੂ ਦੇ ਹੱਸਮੁੱਖ ਸੁਭਾਅ ਦਾ ਨਤੀਜਾ ਕਰਾਰ ਦਿੱਤਾ ਹੈ। ਕਾਂਗੜ ਮੁਤਾਬਕ ਜਿਸ ਸਮੇਂ ਇਹ ਗੱਲ ਹੋਈ, ਉਸ ਸਮੇਂ ਉਹ ਵੀ ਸਟੇਜ 'ਤੇ ਮੌਜੂਦ ਸੀ ਅਤੇ ਨਵਜੋਤ ਸਿੱਧੂ ਨੇ ਸਿਰਫ ਆਪਣੇ ਹੱਸ-ਮੁੱਖ ਸੁਭਾਅ ਦੇ ਚੱਲਦੇ ਹੀ ਰੰਧਾਵਾ ਨੂੰ ਬੋਲਣ ਵਾਲੀ ਗੱਲ ਆਖੀ ਸੀ। ਮੋਗਾ ਰੈਲੀ ਤੋਂ ਬਾਅਦ ਨਵਜੋਤ ਸਿੱਧੂ ਨੂੰ ਬੋਲਣ ਨਾ ਸਮਾਂ ਦਿੱਤੇ ਜਾਣ 'ਤੇ ਕਾਂਗੜ ਨੇ ਆਖਿਆ ਕਿ ਅਜਿਹੀ ਕੋਈ ਗੱਲ ਨਹੀਂ, ਰਾਹੁਲ ਗਾਂਧੀ ਦਾ ਪ੍ਰੋਗਰਾਮ ਪਹਿਲਾਂ ਹੀ ਬਹੁਤ ਲੇਟ ਹੋ ਗਿਆ ਸੀ, ਲਿਹਾਜ਼ਾ ਉਨ੍ਹਾਂ ਕਿਸੇ ਨੂੰ ਬੋਲਣ ਲਈ ਸਮਾਂ ਨਾ ਦਿੰਦੇ ਹੋਏ ਰਾਹੁਲ ਗਾਂਧੀ ਨੂੰ ਹੀ ਪਹਿਲ 'ਤੇ ਰੱਖਿਆ ਸੀ। 

ਇਹ ਵੀ ਪੜ੍ਹੋ :  ਪੁੱਤ ਨੇ ਕਿਰਚ ਮਾਰ-ਮਾਰ ਬਾਹਰ ਕੱਢੀਆਂ ਪਿਓ ਦੀਆਂ ਅੰਤੜੀਆਂ, ਹੋਸ਼ 'ਚ ਆਏ ਭਰਾ ਨੇ ਬਿਆਨ ਕੀਤਾ ਭਿਆਨਕ ਮੰਜ਼ਰ

ਫਰੀਦਕੋਟ ਪਹੁੰਚੇ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚੋਣਾਂ ਸਮੇ ਕੀਤੇ ਗਏ ਵਾਅਦੇ ਮੁਤਾਬਿਕ ਪੰਜਾਬ ਅੰਦਰ ਲਗਾਏ ਜਾ ਰਹੇ ਵੱਖ-ਵੱਖ ਜ਼ਿਲ੍ਹਾ ਪੱਧਰੀ ਰੁਜ਼ਗਾਰ ਮੇਲਿਆਂ ਵਿਚ ਹੁਣ ਤੱਕ 4 ਲੱਖ ਦੇ ਕਰੀਬ ਨੌਜਵਾਨਾਂ ਨੂੰ ਨਿੱਜੀ ਖੇਤਰ ਵਿਚ ਜਦਕਿ 93000 ਨੌਜਵਾਨਾਂ ਨੂੰ ਪੱਕੀਆਂ ਸਰਕਾਰੀ ਨੌਕਰੀਆਂ ਮੁਹੱਈਆ ਕਰਵਾਈਆ ਗਈਆਂ ਹਨ। ਕੈਬਨਿਟ ਮੰਤਰੀ ਨੇ ਪੰਜਾਬ ਸਰਕਾਰ ਵੱਲੋਂ ਜਾਰੀ ਉਨ੍ਹਾਂ ਆਦੇਸ਼ਾਂ ਨੂੰ ਵੀ ਨਕਾਰਿਆ ਜਿਸ ਤਹਿਤ ਸਰਕਾਰ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਸਥਾਪਿਤ ਕੀਤੇ ਗਏ ਕੋਵਿਡ ਕੇਅਰ ਸੈਂਟਰਾਂ ਨੂੰ ਬੰਦ ਕਰਨ ਦੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਦਿੱਤੇ ਗਏ ਹਨ।

ਇਹ ਵੀ ਪੜ੍ਹੋ :  ਵੱਡੀ ਖ਼ਬਰ : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਖੇਤੀ ਕਾਨੂੰਨਾਂ ਖ਼ਿਲਾਫ਼ ਐੱਸ. ਸੀ. 'ਚ ਪਾਈ ਪਟੀਸ਼ਨ ਲਵੇਗਾ ਵਾਪਸ

ਇਨ੍ਹਾਂ ਹੁਕਮਾਂ ਦੀ ਕਾਪੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਦੇ ਨਾਲ ਹੀ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੱਲੋਂ ਕਿਸਾਨ ਵਿਰੋਧੀ ਆਰਡੀਨੈਂਸ ਦੇ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਕੋਸਿਆ ਗਿਆ। ਉਨ੍ਹਾਂ ਕਿਹਾ ਕਿ ਅਕਾਲੀ ਪਹਿਲਾਂ ਹੀ ਇਨ੍ਹਾਂ ਕਾਨੂੰਨਾਂ ਦਾ ਸਮਰਥਨ ਕਰ ਰਹੇ ਅਤੇ ਬਾਅਦ ਵਿਚ ਕਿਸਾਨਾਂ ਦੇ ਵਿਰੋਧ ਨੂੰ ਦੇਖ ਕੇ ਇਨ੍ਹਾਂ ਰੁਖ ਬਦਲ ਲਿਆ।

ਇਹ ਵੀ ਪੜ੍ਹੋ :  ਅੰਮ੍ਰਿਤਸਰ ਦੇ ਵਿਰਾਸਤੀ ਮਾਰਗ ਤੋਂ ਅਚਾਨਕ ਗਾਇਬ ਹੋਇਆ ਬੱਚਾ

Gurminder Singh

This news is Content Editor Gurminder Singh