ਨਵਜੋਤ ਸਿੱਧੂ ਨੇ ਮੁੜ ਆਪਣੀ ਹੀ ਸਰਕਾਰ ’ਤੇ ਚੁੱਕੇ ਸਵਾਲ, ਕਿਹਾ ਬੇਅਦਬੀ ਮਾਮਲੇ ’ਤੇ ਡੰਗ ਟਪਾਇਆ ਜਾ ਰਿਹੈ

11/08/2021 6:29:15 PM

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਬੇਅਦਬੀ ਮਾਮਲੇ ਨੂੰ ਲੈ ਕੇ ਆਪਣੀ ਹੀ ਸਰਕਾਰ ’ਤੇ ਮੁੜ ਹਮਲਾ ਬੋਲਿਆ ਹੈ। ਸਿੱਧੂ ਨੇ ਕਿਹਾ ਕਿ ਅਦਾਲਤ ਨੇ ਛੇ ਮਹੀਨਿਆਂ ਦੇ ਅੰਦਰ ਜਾਂਚ ਪੂਰੀ ਕਰਕੇ ਰਿਪੋਰਟ ਪੇਸ਼ ਕਰਨ ਲਈ ਕਿਹਾ ਸੀ, ਅੱਜ ਛੇ ਮਹੀਨੇ ਇਕ ਦਿਨ ਹੋ ਗਿਆ ਹੈ ਕਿੱਥੇ ਹੈ ਜਾਂਚ ਰਿਪੋਰਟ, ਅਜੇ ਤਕ ਜਾਂਚ ਪੂਰੀ ਕਿਉਂ ਨਹੀਂ ਕੀਤੀ ਗਈ । ਸਿੱਧੂ ਨੇ ਡੀ. ਜੀ. ਪੀ. ਅਤੇ ਏ. ਜੀ. ਦੀ ਨਿਯੁਕਤੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਇਕ ਨੇ ਮੁਲਜ਼ਮ ਨੂੰ ਬਲੈਂਕੇਟ ਬੇਲ ਦਿਵਾਈ ਅਤੇ ਦੂਜੇ ਨੇ ਬਰੀ ਕਰਵਾਇਆ, ਫਿਰ ਇਨਸਾਫ ਕਿਵੇਂ ਮਿਲ ਸਕਦਾ ਹੈ। ਸਿੱਧੂ ਨੇ ਕਿਹਾ ਕਿ ਬੇਅਦਬੀ ਮਾਮਲੇ ਵਿਚ ਦੋ ਐੱਫ. ਆਈ. ਆਰ ਦਰਜ ਹਨ ਜਦਕਿ ਇਕ ਵਿਚ ਸੁਮੇਧ ਸੈਣੀ ਮੁਲਜ਼ਮ ਹੈ ਅਤੇ ਉਸ ਨੂੰ ਬਲੈਂਕੇਟ ਮਿਲੀ ਹੈ, ਅਜਿਹੇ ਵਿਚ ਜਾਂਚ ਮੁਕੰਮਲ ਕਿੱਥੋਂ ਹੋ ਸਕਦੀ ਹੈ।  ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ ’ਤੇ ਸਿਰਫ ਡੰਗ ਡਪਾਉਣ ਲਈ ਕੰਮ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਲਈ ਅਹਿਮ ਖ਼ਬਰ, ਮੰਤਰੀ ਮੰਡਲ ਵਲੋਂ ‘ਪੰਜਾਬ ਐਕਟ-2008’ ’ਚ ਸੋਧ ਨੂੰ ਪ੍ਰਵਾਨਗੀ

ਉਨ੍ਹਾਂ ਕਿਹਾ ਕਿ ਜੇਕਰ ਸੁਮੇਧ ਸੈਣੀ ਨੂੰ ਬਲੈਂਕੇਟ ਬੇਲ ਮਿਲੀ ਸੀ ਤਾਂ ਸਰਕਾਰ ਨੇ ਇਸ ਨੂੰ ਤੋੜਨ ਲਈ ਐੱਸ. ਐੱਲ. ਪੀ. ਕਿਉਂ ਨਹੀਂ ਪਾਈ। ਸਰਕਾਰ ਨੇ ਜਿਹੜੇ ਨਵੇਂ ਵਕੀਲ ਲਗਾਏ ਹਨ ਉਹ ਜਵਾਬ ਦੇਣ ਕਿ ਉਹ ਕਿਹੜਾ ਕਾਰਣ ਸੀ ਜਿਸ ਕਾਰਣ ਉਨ੍ਹਾਂ ਨੇ ਐੱਸ. ਐੱਲ. ਪੀ. ਨਹੀਂ ਲਗਾਈ। ਐੱਸ. ਐੱਲ. ਪੀ. ਲਗਾਉਣ ਤੋਂ ਇਕ ਹਫ਼ਤੇ ਬਾਅਦ ਹੀ ਅਦਾਲਤ ਦੀ ਕਾਰਵਾਈ ਸ਼ੁਰੂ ਹੋ ਜਾਂਦੀ ਹੈ। ਐੱਸ. ਟੀ. ਐੱਫ. ਦੀ ਰਿਪੋਰਟ ’ਤੇ ਫਿਰ ਆਪਣੀ ਹੀ ਸਰਕਾਰ ’ਤੇ ਵਰ੍ਹਦਿਆਂ ਸਿੱਧੂ ਨੇ ਕਿਹਾ ਕਿ ਸਰਕਾਰ ਇਸ ਰਿਪੋਰਟ ਨੂੰ ਜਨਤਕ ਕਿਉਂ ਨਹੀਂ ਕਰ ਰਹੀ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਦੋਸ਼ਾਂ ਤੋਂ ਬਾਅਦ ਰਵਨੀਤ ਬਿੱਟੂ ਦਾ ਧਮਾਕਾ, ਤੰਜ ਕੱਸਦਿਆਂ ਆਖੀ ਵੱਡੀ ਗੱਲ

ਸਰਕਾਰ ਦੱਸੇ ਕਿ ਉਸ ਨੂੰ ਕਿਸ ਦਾ ਡਰ ਹੈ, ਜਦੋਂ ਅਦਾਲਤ ਨੂੰ ਕੋਈ ਦਿੱਕਤ ਨਹੀਂ ਹੈ ਤਾਂ ਸਰਕਾਰ ਕਿਉਂ ਡਰ ਰਹੀ ਹੈ। ਸਿੱਧੂ ਨੇ ਕਿਹਾ ਕਿ ਉਹ ਚੰਗੇ ਕੰਮਾਂ ਦੀ ਸ਼ਲਾਘਾ ਵੀ ਕਰਦੇ ਹਨ, ਪੈਟਰੋਲ ਡੀਜ਼ਲ ਸਸਤਾ ਹੋਇਆ ਚੰਗੀ ਗੱਲ ਹੈ ਪਰ ਕੀ ਅਸੀਂ ਇਸ ਨੂੰ ਪੰਜ ਸਾਲ ਲਈ ਕਰ ਸਕਾਂਗੇ। ਸਭ ਤੋਂ ਪਹਿਲਾਂ ਸਰਕਾਰ ਕੋਲ ਪੈਸੇ ਕਮਾਉਣ ਦਾ ਸਾਧਨ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ ’ਤੇ ਸਿਰਫ ਡੰਗ ਡਪਾਉਣ ਲਈ ਕੰਮ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਸਰਕਾਰ ਨੇ ਸੂਬੇ ਵਿਚ ਪੈਟਰੋਲ 10 ਰੁਪਏ ਤੇ ਡੀਜ਼ਲ 5 ਰੁਪਏ ਕੀਤਾ ਸਸਤਾ

ਸਿੱਧੂ ਨੇ ਕਿਹਾ ਕਿ ਮੈਂ ਸਿਆਸਤ ਵਿਚ ਕਿਸੇ ਕੁਰਸੀ ਖਾਤਰ ਨਹੀਂ ਸਗੋਂ ਲੋਕਾਂ ਦੇ ਵਿਸ਼ਵਾਸ ਖਾਤਰ ਹਾਂ। ਪੰਜਾਬ ਦੇ ਦੋ ਵੱਡੇ ਮਸਲੇ ਜਿਨ੍ਹਾਂ ਦਾ ਪਰਦਾਫਾਸ਼ ਕਰਨ ਲਈ ਸਿਆਸੀ ਤਾਕਤ ਚਾਹੀਦੀ ਹੈ। ਇਕ ਬੇਅਦਬੀ ਅਤੇ ਦੂਜਾ ਪੰਜਾਬ ਦਾ ਖਜ਼ਾਨਾ ਭਰਨਾ ਹੈ। ਇਸ ਲਈ ਇਕ ਰੋਡ ਮੈਪ ਤਿਆਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿੰਨੀ ਪਾਵਰ ਮੇਰੇ ਕੋਲ ਹੈ ਮੈਂ ਉਸ ਦੀ ਵਰਤੋਂ ਕਰ ਰਿਹਾ ਹਾਂ ਪਰ ਲੋਕ ਆਖ ਰਹੇ ਕਿ ਸਿੱਧੂ ਪ੍ਰਧਾਨ ਬਣ ਗਿਆ ਹੁਣ ਮਸਲੇ ਹੱਲ ਕਰੇ ਪਰ ਮਸਲੇ ਹੱਲ ਕਰਨ ਲਈ ਐਡਮਨਿਸਟਰੇਟਰ ਪਾਵਰਾਂ ਦੀ ਲੋੜ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਏ. ਜੀ . ਨੂੰ ਨਵਜੋਤ ਸਿੱਧੂ ਦਾ ਕਰਾਰਾ ਜਵਾਬ, ਪੰਜਾਬ ਸਰਕਾਰ ’ਤੇ ਵੀ ਚੁੱਕੇ ਸਵਾਲ

ਨੋਟ - ਨਵਜੋਤ ਸਿੱਧੂ ਵਲੋਂ ਲਗਾਏ ਜਾ ਰਹੇ ਦੋਸ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਦੱਸੋ।

Gurminder Singh

This news is Content Editor Gurminder Singh