ਸਾਧੂ ਦੇ ਭੇਸ ''ਚ ਜਲੰਧਰ ''ਚ ਐਕਟਿਵ ਹਨ ਨੌਸਰਬਾਜ਼, ਕਾਰਨਾਮਾ ਅਜਿਹਾ ਕਿ ਸੁਣ ਹੋਵੋਗੇ ਹੈਰਾਨ

05/12/2023 6:38:29 PM

ਜਲੰਧਰ (ਵਰੁਣ)–ਜਲੰਧਰ ਵਿਚ ਨੌਸਰਬਾਜ਼ਾਂ ਦਾ ਇਕ ਅਜਿਹਾ ਗਿਰੋਹ ਸਰਗਰਮ ਹੈ, ਜਿਹੜਾ ਲੋਕਾਂ ਦਾ ਰਾਹ ਰੋਕ ਕੇ ਉਨ੍ਹਾਂ ਕੋਲੋਂ ਕੈਸ਼ ਅਤੇ ਸੋਨੇ ਦੇ ਗਹਿਣੇ ਲੁਹਾ ਕੇ ਲੁੱਟ ਰਿਹਾ ਹੈ। ਫਿਲੌਰ ਵਿਚ ਵੀ ਉਕਤ ਗਿਰੋਹ ਨੇ ਜੋੜੇ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ, ਹਾਲਾਂਕਿ ਜਲੰਧਰ ਵਿਚ ਇਸ ਗਿਰੋਹ ਵੱਲੋਂ ਕੀਤੀ ਵਾਰਦਾਤ ਬਾਰੇ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਪਰ ਪੀੜਤ ਦਾ ਦੋਸ਼ ਹੈ ਕਿ ਪੁਲਸ ਐੱਫ਼. ਆਈ. ਆਰ. ਦਰਜ ਨਹੀਂ ਕਰ ਰਹੀ। ਜਾਣਕਾਰੀ ਦਿੰਦਿਆਂ ਸੈਨੇਟਰੀ ਕਾਰੋਬਾਰੀ ਪ੍ਰਮੋਦ ਕੁਮਾਰ ਨਿਵਾਸੀ ਇੰਡਸਟਰੀਅਲ ਏਰੀਆ ਨੇ ਦੱਸਿਆ ਕਿ ਉਹ ਕਿਸੇ ਦੀ ਕਿਰਿਆ ’ਤੇ ਜਾਣ ਲਈ ਐਕਟਿਵਾ ’ਤੇ ਅਰਬਨ ਅਸਟੇਟ ਵੱਲ ਜਾ ਰਹੇ ਸਨ। ਜਿਉਂ ਹੀ ਪਿਮਸ ਹਸਪਤਾਲ ਨੇੜੇ ਪੁੱਜੇ ਤਾਂ ਇਕ ਸਾਧੂ ਦੇ ਭੇਸ ਵਿਚ ਖੜ੍ਹੇ ਵਿਅਕਤੀ ਨੇ ਉਸ ਦਾ ਰਾਹ ਰੋਕ ਲਿਆ। ਉਨ੍ਹਾਂ ਸਾਧੂ ਦੀ ਗੱਲ ਸੁਣੀ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ। ਜਿਉਂ ਹੀ ਕਾਰੋਬਾਰੀ ਕੁਝ ਅੱਗੇ ਵਧਿਆ ਤਾਂ ਬਾਈਕ ਸਵਾਰ ਜੋੜੇ ਨੇ ਉਨ੍ਹਾਂ ਦਾ ਰਾਹ ਰੋਕ ਲਿਆ ਅਤੇ ਕਿਹਾ ਕਿ ਉਹ ਬਾਬਾ ਕਾਫ਼ੀ ਪਹੁੰਚੇ ਹੋਏ ਹਨ ਅਤੇ ਕਾਫ਼ੀ ਮੰਨੇ-ਪ੍ਰਮੰਨੇ ਹਨ। ਉਨ੍ਹਾਂ ਨੂੰ ਨਜ਼ਰਅੰਦਾਜ਼ ਨਾ ਕਰੋ ਕਿਉਂਕਿ ਉਹ ਕਿਸੇ-ਕਿਸੇ ਦਾ ਹੀ ਰਾਹ ਰੋਕ ਕੇ ਉਸ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰ ਦਿੰਦੇ ਹਨ।

ਇਹ ਵੀ ਪੜ੍ਹੋ:  ਪੰਜਾਬ ਦਾ ਇਹ ਜ਼ਿਲ੍ਹਾ ਤਪਸ਼ ਵਧਣ ਨਾਲ ਰਹਿ ਸਕਦੈ ਸਭ ਤੋਂ ਜ਼ਿਆਦਾ ਗਰਮ, ਜਾਣੋ ਅਗਲੇ ਦਿਨਾਂ ਦੀ ਮੌਸਮ ਦੀ ਤਾਜ਼ਾ ਅਪਡੇਟ

ਇੰਨੇ ਵਿਚ ਸਾਧੂ ਵੀ ਉਥੇ ਆ ਗਿਆ। ਸਾਧੂ ਨੇ ਆਉਂਦੇ ਹੀ ਪ੍ਰਮੋਦ ਦਾ ਹੱਥ ਫੜ ਲਿਆ ਅਤੇ ਸੋਨੇ ਦੀ ਅੰਗੂਠੀ ਲਾਹ ਲਈ। ਅੰਗੂਠੀ ਨੂੰ ਇਕ ਕੱਪੜੇ ਵਿਚ ਬੰਨ੍ਹ ਕੇ ਸਾਧੂ ਨੇ ਉਸ ਨੂੰ ਕੋਈ ਹੋਰ ਕੱਪੜਾ ਦੇ ਦਿੱਤਾ ਅਤੇ ਕਿਹਾ ਕਿ ਬਿਨਾਂ ਕੁਝ ਬੋਲੇ ਇਸ ਨੂੰ ਘਰ ਲੈ ਜਾਓ ਅਤੇ ਘਰ ਜਾ ਕੇ ਹੀ ਕੱਪੜਾ ਖੋਲ੍ਹਣਾ। ਪ੍ਰਮੋਦ ਨੇ ਕਿਹਾ ਕਿ ਉਸ ਨੂੰ ਸ਼ੱਕ ਪੈ ਗਿਆ ਸੀ। ਜਿਉਂ ਹੀ ਉਸ ਨੇ ਸਾਧੂ ਨੂੰ ਕਾਬੂ ਕਰਨਾ ਚਾਹਿਆ ਤਾਂ ਉਹ ਬਾਈਕ ’ਤੇ ਬੈਠ ਕੇ ਫ਼ਰਾਰ ਹੋ ਗਿਆ। ਇਸ ਸਬੰਧੀ ਥਾਣਾ ਨੰਬਰ 7 ਦੀ ਪੁਲਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਪਰ ਪੁਲਸ ਨੇ ਅਜੇ ਤੱਕ ਕੇਸ ਹੀ ਦਰਜ ਨਹੀਂ ਕੀਤਾ।

ਦੂਜੇ ਪਾਸੇ ਰੁਦਰ ਸੈਨਾ ਸੰਗਠਨ ਅਤੇ ਹਿੰਦੂ ਆਗੂ ਮੋਹਿਤ ਸ਼ਰਮਾ ਨੇ ਕਿਹਾ ਕਿ ਅਜਿਹੇ ਨਕਲੀ ਸਾਧੂਆਂ ’ਤੇ ਪੁਲਸ ਵਿਭਾਗ ਤੁਰੰਤ ਐਕਸ਼ਨ ਲਵੇ, ਜਿਹੜੇ ਸਨਾਤਨ ਧਰਮ ਦਾ ਚੋਲਾ ਪਹਿਨ ਕੇ ਲੋਕਾਂ ਨੂੰ ਲੁੱਟ ਰਹੇ ਹਨ। ਜੇਕਰ ਅਜਿਹਾ ਕਿਸੇ ਨਾਲ ਵੀ ਦੋਬਾਰਾ ਹੁੰਦਾ ਹੈ ਤਾਂ ਤੁਰੰਤ ਪੁਲਸ ਨੂੰ ਸੂਚਨਾ ਦਿਓ ਜਾਂ ਫਿਰ ਉਨ੍ਹਾਂ ਨਾਲ ਸੰਪਰਕ ਕਰੋ। ਮੋਹਿਤ ਨੇ ਕਿਹਾ ਕਿ ਕਿਸੇ ਨੂੰ ਵੀ ਧਰਮ ਨੂੰ ਬਦਨਾਮ ਨਹੀਂ ਕਰਨ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ:  ਪੰਜਾਬ 'ਚ ਵੱਡੀ ਵਾਰਦਾਤ ਦੀ ਫਿਰਾਕ 'ਚ ਬੈਠੇ ਸਨ 8 ਨੌਜਵਾਨ, ਜਲੰਧਰ ਪੁਲਸ ਨੇ ਹਥਿਆਰਾਂ ਸਣੇ ਕੀਤੇ ਗ੍ਰਿਫ਼ਤਾਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ

shivani attri

This news is Content Editor shivani attri