ਨੈਸ਼ਨਲ ਪੰਜਾਬੀ ਕਵੀ ਅਨੋਖ਼ ਸਿੰਘ ਜ਼ਖਮੀ ਨਹੀਂ ਰਹੇ!

08/16/2017 12:54:14 PM

ਸਮਾਣਾ (ਦਰਦ) : ਸਮਾਣਾ ਦੇ ਪਿੰਡ ਖੇੜੀ ਫੱਤਣ ਦੇ ਵਸਨੀਕ ਉੱਘੇ ਪੰਜਾਬੀ ਨੈਸ਼ਨਲ ਕਵੀ ਅਨੋਖ਼ ਸਿੰਘ ਜ਼ਖਮੀ (93) ਸੋਮਵਾਰ ਨੂੰ ਅਚਾਨਕ ਸਵਰਗਵਾਸ ਹੋ ਗਏ। ਸ. ਜ਼ਖਮੀ ਪਿਛਲੇ ਕੁਝ ਸਮੇਂ ਤੋਂ ਬੀਮਾਰ ਚਲੇ ਆ ਰਹੇ ਸਨ।  ਪੰਜਾਬੀ ਮਾਂ-ਬੋਲੀ ਦੇ ਸਪੂਤ ਤੇ ਸ਼੍ਰੋਮਣੀ ਸ਼ਾਇਰ ਅਨੋਖ਼ ਸਿੰਘ ਜ਼ਖ਼ਮੀ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ, ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਸਾਬਕਾ ਸੂਚਨਾ ਕਮਿਸ਼ਨਰ ਹਰਿੰਦਰਪਾਲ ਸਿੰਘ ਹੈਰੀਮਾਨ, ਹਲਕਾ ਵਿਧਾਇਕ ਕਾਕਾ ਰਜਿੰਦਰ ਸਿੰਘ, ਸਾਬਕਾ ਵਿਧਾਇਕ ਜਗਤਾਰ ਸਿੰਘ ਰਾਜਲਾ, ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਰਛਪਾਲ ਸਿੰਘ ਜੋੜਾਮਾਜਰਾ ਤੇ ਹਿਊਮਨ ਰਾਈਟਸ ਵਾਚ ਸੰਸਥਾ ਦੇ ਸੂਬਾ ਪ੍ਰਧਾਨ ਸੁਰਿੰਦਰ ਸਿੰਘ ਪੁਰੀ ਨੇ ਉਨ੍ਹਾਂ ਦੀ ਮੌਤ ਨਾਲ ਪੰਜਾਬੀ ਮਾਂ-ਬੋਲੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਅਨੋਖ਼ ਸਿੰਘ ਜ਼ਖ਼ਮੀ ਦਾ ਅੰਤਿਮ ਸੰਸਕਾਰ 15 ਅਗਸਤ ਨੂੰ ਪਿੰਡ ਖੇੜੀ ਫੱਤਣ ਵਿਖੇ ਕੀਤਾ ਜਾਵੇਗਾ।