ਮਾਂ ਅਤੇ ਭਰਾ ਨੂੰ ਦੇਖ ਕੇ ਸਿੱਖੀ ਸ਼ਤਰੰਜ, ਹੁਣ ਰਾਸ਼ਟਰੀ ਪੱਧਰ 'ਤੇ ਗੱਡੇ ਝੰਡੇ

08/23/2019 2:59:41 PM

ਜਲੰਧਰ (ਨਰੇਸ਼ ਕੁਮਾਰ)—ਸਾਢੇ 6 ਸਾਲ ਦੀ ਉਮਰ ਵਿਚ ਆਪਣੀ ਮਾਂ ਅਤੇ ਭਰਾ ਨੂੰ ਸ਼ਤਰੰਜ ਖੇਡਦੇ ਵੇਖ ਕੇ ਸ਼੍ਰੇਸ਼ਠੀ ਗੁਪਤਾ ਨੂੰ ਇਸ ਖੇਡ ਦਾ ਅਜਿਹਾ ਚਸਕਾ ਲੱਗਾ ਕਿ ਢਾਈ ਸਾਲ ਦੇ ਅੰਦਰ ਹੀ ਜਲੰਧਰ ਦੇ ਬਿਲਗਾ ਦੀ ਇਹ ਬੱਚੀ ਅਹਿਮਦਾਬਾਦ ਵਿਚ ਰਾਸ਼ਟਰੀ ਚੈੱਸ ਪ੍ਰਤੀਯੋਗਿਤਾ ਦੌਰਾਨ ਚੌਥੇ ਸਥਾਨ 'ਤੇ ਕਬਜ਼ਾ ਕਰਨ ਵਿਚ ਕਾਮਯਾਬ ਰਹੀ, ਹਾਲਾਂਕਿ ਸ਼੍ਰੇਸ਼ਠੀ ਦਾ ਸਕੋਰ (9.0/11) ਪਹਿਲੇ ਸਥਾਨ 'ਤੇ ਆਏ 3 ਖਿਡਾਰੀਆਂ ਦੇ ਸਕੋਰ ਦੇ ਬਰਾਬਰ ਹੀ ਸੀ ਪਰ ਟਾਈਬ੍ਰੇਕਰ ਰੂਲ ਦੇ ਚਲਦੇ ਸ਼੍ਰੇਸ਼ਠੀ ਨੂੰ ਨੰਬਰ 4 'ਤੇ ਹੀ ਸੰਤੋਸ਼ ਕਰਨਾ ਪਿਆ।

ਮਜ਼ੇ ਦੀ ਗੱਲ ਇਹ ਹੈ ਕਿ ਜਿਸ ਪ੍ਰਤੀਯੋਗਿਤਾ ਵਿਚ ਸ਼੍ਰੇਸ਼ਠੀ ਨੂੰ ਚੌਥਾ ਸਥਾਨ ਮਿਲਿਆ, ਉਸੇ ਪ੍ਰਤੀਯੋਗਿਤਾ ਵਿਚ ਨੰਬਰ 2 ਖਿਡਾਰੀ ਦੇਵਕੀ ਨੰਦਨਾ ਅਤੇ ਨੰਬਰ 3 'ਤੇ ਹੀ ਸ਼੍ਰੇਯਾਜੀ ਹਿੱਪਾਰਾਗੀ ਨੂੰ ਸ਼੍ਰੇਸ਼ਠੀ ਨੇ ਹਰਾਇਆ ਸੀ ਪਰ ਖੇਡ ਚੰਗੀ ਹੋਣ ਦੇ ਬਾਵਜੂਦ ਨਿਯਮ ਸ਼੍ਰੇਸ਼ਠੀ ਦੇ ਪੱਖ ਵਿਚ ਨਹੀਂ ਸਨ।
ਪ੍ਰਤੀਯੋਗਿਤਾ ਦੇ ਆਖਰੀ ਮੈਚ ਵਿਚ ਸ਼੍ਰੇਸ਼ਠੀ ਨੇ ਕਾਮਨਵੈਲਥ ਖੇਡਾਂ ਦੀ ਗੋਲਡ ਮੈਡਲਿਸਟ ਖਿਡਾਰੀ ਕਰਨਾਟਕ ਦੀ ਸ਼੍ਰੀਯਾਨਾ ਮਲਾਇਆ ਨੂੰ ਮਾਤ ਦਿੱਤੀ। ਸ਼੍ਰੇਸ਼ਠੀ ਨੇ ਇਸ ਸਫਲਤਾ ਲਈ ਆਪਣੇ ਪਰਿਵਾਰ, ਮਾਤਾ-ਪਿਤਾ, ਦਾਦਾ-ਦਾਦੀ ਦੇ ਨਾਲ ਏ. ਪੀ. ਜੇ. ਸਕੂਲ ਦੇ ਪ੍ਰਿੰਸੀਪਲ ਦਾ ਵੀ ਬਹੁਤ ਵੱਡਾ ਯੋਗਦਾਨ ਮੰਨਦੀ ਹੈ, ਕਿਉਂਕਿ ਸ਼ਤਰੰਜ ਖੇਡਣ ਲਈ ਸਕੂਲ ਉਸ ਨੂੰ ਹਮੇਸ਼ਾ ਸਹਿਯੋਗ ਕਰਦਾ ਹੈ ਅਤੇ ਉਸਦੀ ਹਾਜ਼ਰੀ ਨੂੰ ਲੈ ਕੇ ਵੀ ਸਕੂਲ ਨਿਯਮਾਂ ਵਿਚ ਛੋਟ ਦਿੰਦਾ ਹੈ।

ਇੰਝ ਸਿੱਖਿਆ ਸ਼ਤਰੇਜ ਖੇਡਣਾ
ਸ਼੍ਰੇਸ਼ਠੀ ਜਦੋਂ ਲਗਭਗ ਸਾਢੇ 6 ਸਾਲ ਦੀ ਸੀ ਤਾਂ ਉਸਨੇ ਆਪਣੇ ਭਰਾ ਪਾਰਥ ਅਤੇ ਮਾਂ ਵੈਸ਼ਾਲੀ ਗੁਪਤਾ ਨੂੰ ਆਪਸ ਵਿਚ ਸ਼ਤਰੰਜ ਖੇਡਦੇ ਵੇਖਿਆ। ਇਸ ਖੇਡ ਨੂੰ ਵੇਖਦੇ ਹੋਏ ਸ਼੍ਰੇਸ਼ਠੀ ਦੇ ਮਨ ਵਿਚ ਸ਼ਤਰੰਜ ਦੇ ਮੋਹਰਿਆਂ ਨੂੰ ਲੈ ਕੇ ਉਤਸੁਕਤਾ ਪੈਦਾ ਹੋਈ ਅਤੇ ਫਿਰ ਉਸਨੇ ਚੈੱਸ ਦੇ ਇਨ੍ਹਾਂ ਮੋਹਰਿਆਂ ਦੇ ਨਾਂ ਦੇ ਨਾਲ-ਨਾਲ ਉਨ੍ਹਾਂ ਦੀ ਤਾਕਤ ਬਾਰੇ ਵੀ ਮਾਂ ਤੋਂ ਪੁੱਛਿਆ ਤੇ ਸ਼ਤਰੰਜ ਖੇਡਣੀ ਸ਼ੁਰੂ ਕੀਤੀ। ਪਹਿਲੀ ਵਾਰ ਵਿਚ ਹੀ ਜ਼ਿਲਾ ਪੱਧਰ ਦੀ ਪ੍ਰਤੀਯੋਗਿਤਾ ਵਿਚ ਅੰਡਰ-7 ਵਿਚ ਫਸਟ ਆਈ ਅਤੇ ਫਿਰ ਪੰਜਾਬ ਸਟੇਟ ਚੈਂਪੀਅਨਸ਼ਿਪ ਵਿਚ ਵੀ ਨੰਬਰ ਵਨ ਪੁਜ਼ੀਸ਼ਨ ਹਾਸਲ ਕੀਤੀ। ਸ਼੍ਰੇਸ਼ਠੀ ਪਿਛਲੇ ਦੋ ਸਾਲਾਂ ਤੋਂ ਅੰਡਰ-9 ਕੈਟਾਗਰੀ ਵਿਚ ਪੰਜਾਬ ਚੈਂਪੀਅਨ ਹੈ ਅਤੇ ਇਸੇ ਕਾਰਣ ਉਸਨੇ ਉਸਨੂੰ 3 ਤੋਂ 11 ਅਗਸਤ ਤੱਕ ਹੋਈ 33ਵੀਂ ਰਾਸ਼ਟਰੀ ਚੈੱਸ ਚੈਂਪੀਅਨਸ਼ਿਪ ਵਿਚ ਐਂਟਰੀ ਵੀ ਮਿਲੀ।

Shyna

This news is Content Editor Shyna