ਅਧਿਆਪਕਾਂ ਤੋਂ ICT ਰਾਸ਼ਟਰੀ ਐਵਾਰਡ ਲਈ ਅਰਜ਼ੀਆਂ ਵਾਸਤੇ ਆਖ਼ਰੀ ਤਾਰੀਖ਼ 15 ਅਕਤੂਬਰ ਨਿਰਧਾਰਿਤ

09/28/2020 4:19:58 PM

ਚੰਡੀਗੜ੍ਹ : ਸਿੱਖਿਆ 'ਚ ਸੂਚਨਾ ਅਤੇ ਸੰਚਾਰ ਤਕਨਾਲੋਜੀ (ਆਈ. ਸੀ. ਟੀ.) ਦੀ ਵਰਤੋਂ ਸਬੰਧੀ ਅਧਿਆਪਕਾਂ ਨੂੰ ਰਾਸ਼ਟਰੀ ਐਵਾਰਡ ਦੇਣ ਲਈ ਅਰਜ਼ੀਆਂ ਪ੍ਰਾਪਤ ਕਰਨ ਵਾਸਤੇ 15 ਅਕਤੂਬਰ, 2020 ਆਖ਼ਰੀ ਤਾਰੀਖ਼ ਨਿਰਧਾਰਤ ਕੀਤੀ ਗਈ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਇੱਥੇ ਸਕੂਲ ਸਿੱਖਿਆ ਮਹਿਕਮੇ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਹ ਰਾਸ਼ਟਰੀ ਐਵਾਰਡ ਸਾਲ-2018 ਅਤੇ 2019 ਲਈ ਦਿੱਤੇ ਜਾਣੇ ਹਨ ਅਤੇ ਇਸ ਵਾਸਤੇ ਅਧਿਆਪਕ ਆਨਲਾਈਨ ਅਪਲਾਈ ਕਰ ਸਕਦੇ ਹਨ।

ਬੁਲਾਰੇ ਮੁਤਾਬਕ ਸਕੂਲਾਂ 'ਚ ਸਿੱਖਿਆ ਵਾਸਤੇ ਆਈ. ਸੀ. ਟੀ. ਦੀ ਵਰਤੋਂ ਲਈ ਅਧਿਆਪਕਾਂ ਨੂੰ ਪ੍ਰੇਰਿਤ ਕਰਨ ਦੇ ਵਾਸਤੇ ਭਾਰਤ ਸਰਕਾਰ ਵੱਲੋਂ ਆਈ. ਸੀ. ਟੀ. ਸਕੂਲ ਸਕੀਮ ਹੇਠ ਇਹ ਐਵਾਰਡ ਦਿੱਤੇ ਜਾਂਦੇ ਹਨ।

Babita

This news is Content Editor Babita