ਰਾਸ਼ਟਰ ਗਾਨ ਨਾਲ ਸਵੇਰ, ਰਾਸ਼ਟਰੀ ਗੀਤ ਨਾਲ ਹੋਵੇਗੀ ਨਿਗਮ ਦੀ ਸ਼ਾਮ

11/01/2017 8:30:49 AM

ਜੈਪੁਰ — ਜੈਪੁਰ ਨਗਰ ਨਿਗਮ ਵਿਚ ਹੁਣ ਰੋਜ਼ ਸਵੇਰ ਰਾਸ਼ਟਰ ਗਾਨ ਨਾਲ ਜਦਕਿ ਸ਼ਾਮ ਨੂੰ ਕੰਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਵੇਗੀ। ਨਿਗਮ ਨੇ ਤੈਅ ਕੀਤਾ ਹੈ ਕਿ ਮੰਗਲਵਾਰ ਨੂੰ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ਤੋਂ ਸ਼ੁਰੂ ਕਰਕੇ ਰੋਜ਼ਾਨਾ ਨਗਰ ਨਿਗਮ ਦੇ ਚੁਣੇ ਜਨ ਪ੍ਰਤੀਨਿਧੀ, ਅਧਿਕਾਰੀ ਅਤੇ ਕਰਮਚਾਰੀ ਸਵੇਰੇ ਰਾਸ਼ਟਰ ਗਾਨ ਨਾਲ ਕੰਮ ਸ਼ੁਰੂ ਕਰਨਗੇ ਅਤੇ ਸ਼ਾਮ ਨੂੰ  ਦਫਤਰ ਵਿਚੋਂ ਰਵਾਨਗੀ ਤੋਂ ਪਹਿਲਾਂ ਰਾਸ਼ਟਰੀ ਗੀਤ ਵੰਦੇ ਮਾਤਰਮ ਗਾਉਣਗੇ।