ਪੰਜਾਬ ਨੂੰ ਬਿਨਾਂ ਕੁਝ ਦਿੱਤਿਆਂ ਸਿਰਫ ਭਾਸ਼ਣ ਦੇ ਕੇ ਵਾਪਸ ਪਰਤੇ ਮੋਦੀ

01/03/2019 6:38:45 PM

ਗੁਰਦਾਸਪੁਰ— ਗੁਰਦਾਸਪੁਰ 'ਚ ਕੀਤੀ ਗਈ ਰੈਲੀ 'ਚ ਸ਼ਿਰਕਤ ਕਰਨ ਪਹੁੰਚੇ ਨਰਿੰਦਰ ਮੋਦੀ ਸਿਰਫ ਭਾਸ਼ਣ ਦੇ ਕੇ ਹੀ ਵਾਪਸ ਪਰਤ ਗਏ। ਹਾਲਾਂਕਿ ਇਸ ਦੌਰਾਨ ਸੁਖਬੀਰ ਬਾਦਲ ਵੱਲੋਂ ਸਟੇਜ਼ ਤੋਂ ਨਰਿੰਦਰ ਮੋਦੀ ਨੂੰ ਇਸ਼ਾਰੇ ਵੀ ਕੀਤੇ ਗਏ ਕਿ ਸਾਨੂੰ ਛੋਟੇ ਕਿਸਾਨ, ਖੇਤੀ ਮਜ਼ਦੂਰਾਂ ਅਤੇ ਛੋਟੇ ਵਪਾਰੀਆਂ ਲਈ ਕੁਝ ਕਰਨਾ ਚਾਹੀਦਾ ਹੈ ਪਰ ਨਰਿੰਦਰ ਮੋਦੀ ਪੰਜਾਬ ਲਈ ਵੱਡੇ ਐਲਾਨ ਕਰਨ ਦੀ ਬਜਾਏ ਸਿਰਫ ਭਾਸ਼ਣ ਦੇ ਕੇ ਹੀ ਵਾਪਸ ਪਰਤ ਗਏ। ਭਾਸ਼ਣ ਦੌਰਾਨ ਮੋਦੀ ਸਿਰਫ ਆਪਣੀਆਂ ਉਪਲੱਬਧੀਆਂ ਹੀ ਗਿਣਾਉਂਦੇ ਰਹੇ। ਜ਼ਿਕਰਯੋਗ ਹੈ ਕਿ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਨੂੰ ਲੈ ਕੇ ਲੋਕ ਕਾਫੀ ਉਤਸ਼ਾਹਤ ਸਨ ਅਤੇ ਕਿਆਸ ਲਗਾਏ ਜਾ ਰਹੇ ਸਨ ਕਿ ਕਿ ਮੋਦੀ ਇਸ ਰੈਲੀ ਦੌਰਾਨ ਕੋਈ ਵੱਡੇ ਐਲਾਨ ਕਰਨਗੇ।

ਸਿਆਸੀ ਮਾਹਿਰਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਸੀ ਕਿ ਨਰਿੰਦਰ ਮੋਦੀ ਪੰਜਾਬ ਦੀ ਡੁੱਬ ਰਹੀ ਕਿਸਾਨੀ ਲਈ ਵਿਸ਼ੇਸ਼ ਪੈਕੇਜ ਦਾ ਐਲਾਨ ਕਰ ਸਕਦੇ ਹਨ ਪਰ ਪੰਜਾਬ ਦੇ ਲੋਕਾਂ ਦੀਆਂ ਆਸਾਂ 'ਤੇ ਪਾਣੀ ਫੇਰਦੇ ਹੋਏ ਨਰਿੰਦਰ ਮੋਦੀ ਸਿਰਫ ਭਾਸ਼ਣ ਦੇ ਕੇ ਵਾਪਸ ਪਰਤ ਗਏ। 

ਇਸ ਰੈਲੀ 'ਚ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਸਮੇਤ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ, ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ, ਕਵਿਤਾ ਖੰਨਾ, ਦਲਜੀਤ ਸਿੰੰਘ ਚੀਮਾ, ਤਰੁਣ ਚੁੱਘ ਅਤੇ ਰਾਕੇਸ਼ ਰਾਠੌਰ ਆਦਿ ਸਮੇਤ ਕਈ ਸਿਆਸੀ ਆਗੂਆਂ ਨੇ ਸ਼ਿਰਕਤ ਕੀਤੀ। 

shivani attri

This news is Content Editor shivani attri