ਭਾਜਪਾ ਦੇ ਮੁੱਦੇ ''ਤੇ ਅਕਾਲੀ ਦਲ ''ਚ ''ਦੋ ਸੁਰ''

12/20/2017 7:09:47 PM

ਨਵੀਂ ਦਿੱਲੀ\ਚੰਡੀਗੜ੍ਹ (ਕਮਲ) : ਸ਼੍ਰੋਮਣੀ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਵੱਲੋਂ ਭਾਜਪਾ ਲੀਡਰਸ਼ਿੱਪ 'ਤੇ ਚੁੱਕੇ ਗਏ ਸਵਾਲਾਂ 'ਤੇ ਅਕਾਲੀ ਦਲ ਵੱਲੋਂ ਹੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਹਰਸਿਮਰਤ ਕੌਰ ਬਾਦਲ ਨੇ ਸਲਾਹ ਦਿੱਤੀ ਹੈ ਕਿ ਜੇਕਰ ਕਿਸੇ ਨੂੰ ਕੋਈ ਤਕਲੀਫ ਹੈ ਤਾਂ ਉਸਨੂੰ ਹੱਲ ਕੀਤਾ ਜਾ ਸਕਦਾ ਹੈ।
ਦੱਸਣਯੋਗ ਹੈ ਕਿ ਬੀਤੇ ਦਿਨੀ ਇਕ ਨਿੱਜੀ ਚੈਨਲ 'ਤੇ ਨਰੇਸ਼ ਗੁਜਰਾਲ ਨੇ ਬਿਆਨ ਦਿੱਤਾ ਸੀ ਕਿ ਭਾਜਪਾ ਆਪਣੀਆਂ ਭਾਈਵਾਲ ਧਿਰਾਂ ਦੀ ਗੱਲ ਨਹੀਂ ਸੁਣ ਰਹੀ। ਇਸਦੇ ਨਾਲ ਹੀ ਉਨ੍ਹਾਂ ਕਿਹਾ ਸੀ ਕਿ 2019 'ਚ ਦੇਸ਼ ਦੀ ਸੱਤਾ 'ਤੇ ਉਹੀ ਪਾਰਟੀ ਕਾਬਜ ਹੋਵੇਗੀ ਜਿਹੜੀ ਆਪਣੀਆਂ ਸਹਿਯੋਗੀ ਧਿਰਾਂ ਦੀ ਕਦਰ ਕਰੇਗੀ।