ਪ੍ਰਧਾਨ ਮੰਤਰੀ ਮੋਦੀ ਕਰ ਸਕਦੇ ਨੇ ਪੰਜਾਬ ''ਚ ਰੈਲੀ (ਵੀਡੀਓ)

01/19/2017 4:53:44 PM

ਨਵੀਂ ਦਿੱਲੀ/ਜਲੰਧਰ : ਪੰਜਾਬ ''ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 27 ਜਾਂ 29 ਜਨਵਰੀ ਨੂੰ ਪੰਜਾਬ ''ਚ ਰੈਲੀ ਕਰ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਜਲੰਧਰ, ਲੁਧਿਆਣਾ, ਪਠਾਨਕੋਟ ਜਾਂ ਫਿਰ ਅੰਮ੍ਰਿਤਸਰ ''ਚ ਚੋਣ ਪ੍ਰਚਾਰ ਕਰ ਸਕਦੇ ਹਨ। ਇਸ ਖਬਰ ਤੋਂ ਬਾਅਦ ਪੰਜਾਬ ਭਾਜਪਾ ਨੇ ਪ੍ਰਧਾਨ ਮੰਤਰੀ ਦਫਤਰ ਤੋਂ ਸਮਾਂ ਮੰਗਿਆ ਹੈ, ਜਿਸ ਕਾਰਨ ਪ੍ਰਧਾਨ ਮੰਤਰੀ ਦੇ ਪੰਜਾਬ ਆਉਣ ਦੀ ਤਰੀਕ ''ਚ ਬਦਲਾਅ ਕੀਤਾ ਜਾ ਸਕਦਾ ਹੈ। 

Babita Marhas

This news is News Editor Babita Marhas