ਆਖਿਰ ਝੁਕੀ ਮੋਦੀ ਸਰਕਾਰ ''ਰਾਹੁਲ ਦੀ ਚਾਹਤ'' ਜੇਤਲੀ ਵੱਲੋਂ ਲੋਕਾਂ ਨੂੰ ''ਰਾਹਤ''!

11/12/2017 5:18:50 AM

ਲੁਧਿਆਣਾ(ਮੁੱਲਾਂਪੁਰੀ)-ਦੇਸ਼ ਦੇ ਸਭ ਤੋਂ ਅਮੀਰ ਸੂਬੇ ਗੁਜਰਾਤ ਦੀਆਂ ਚੋਣਾਂ ਸਬੰਧੀ ਇਹ ਆਖ ਲਿਆ ਜਾਵੇ ਕਿ ਉਹ ਦੇਸ਼ ਦੇ ਲੋਕਾਂ ਲਈ ਇਕ ਵੱਡੀ ਰਾਹਤ ਬਣ ਕੇ ਸਾਹਮਣੇ ਆਈਆਂ ਹਨ ਤਾਂ ਕੋਈ ਅਤਿ-ਕਥਨੀ ਨਹੀਂ ਹੋਵੇਗੀ ਕਿਉਂਕਿ ਗੁਜਰਾਤ ਸੂਬਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹੋਮ ਜ਼ਿਲਾ ਹੈ, ਜਿੱਥੇ ਸ਼੍ਰੀ ਮੋਦੀ ਤਿੰਨ ਵਾਰ ਮੁੱਖ ਮੰਤਰੀ ਰਹੇ ਹਨ ਪਰ ਹੁਣ ਦੇਸ਼ ਵਿਚ ਨੋਟਬੰਦੀ ਤੇ ਜੀ. ਐੱਸ. ਟੀ. ਲੱਗਣ ਕਾਰਨ ਗੁਜਰਾਤ ਵਿਚ ਭਾਜਪਾ ਦੀ ਇਕ ਤਰ੍ਹਾਂ ਨਾਲ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ, ਜਿਸ ਕਾਰਨ ਕਾਂਗਰਸ ਪਾਰਟੀ ਜੋ ਲੰਬੇ ਸਮੇਂ ਤੋਂ ਗੁਜਰਾਤ ਰਾਜ 'ਚੋਂ ਲਾਂਭੇ ਹੋਈ ਹੈ, ਉਸ ਨੇ ਗੁਜਰਾਤ ਦੇ ਵੱਡੇ ਵਪਾਰੀਆਂ, ਇੰਡਸਟਰੀ ਵਾਲਿਆਂ ਤੇ ਆਮ ਲੋਕਾਂ ਦੀ ਨਬਜ਼ ਪਛਾਣ ਕੇ ਦੇਸ਼ ਦੀ ਭਾਜਪਾ ਸਰਕਾਰ ਤੇ ਮੋਦੀ ਨੂੰ ਜੀ. ਐੱਸ. ਟੀ., ਨੋਟਬੰਦੀ 'ਤੇ ਅਜਿਹਾ ਘੇਰਿਆ ਕਿ ਇਸ ਨੂੰ ਜੀ. ਐੱਸ. ਟੀ. ਗੱਬਰ ਸਿੰਘ ਟੈਕਸ ਦਾ ਨਾਂ ਦੇ ਦਿੱਤਾ। ਬਾਕੀ ਭਾਜਪਾ ਵਿਚ ਬੈਠੇ ਸਾਬਕਾ ਵਿੱਤ ਮੰਤਰੀ ਜਸਵੰਤ ਸਿੰਘ ਸਿਨ੍ਹਾ ਨੇ ਜੋ ਭਾਜਪਾ ਨੂੰ ਚੌਰਾਹੇ ਵਿਚ ਘੇਰਿਆ ਹੈ ਤੇ ਮੌਜੂਦਾ ਵਿੱਤ ਮੰਤਰੀ ਜੇਤਲੀ ਦੀ ਰਾਜਸੀ ਕਲਾਸ ਲਗਾਈ ਹੈ, ਉਸ ਨਾਲ ਭਾਜਪਾ ਨੂੰ ਹੱਥਾਂ-ਪੈਰਾਂ ਦੀ ਪੈ ਗਈ, ਜਿਸ ਕਾਰਨ ਮੋਦੀ ਸਰਕਾਰ ਦੇ ਨੱਕ ਵਿਚ ਦਮ ਆ ਗਿਆ।  ਗੁਜਰਾਤ ਵਿਚ ਜੀ. ਐੱਸ. ਟੀ. ਤੇ ਨੋਟਬੰਦੀ ਤੋਂ ਬਾਅਦ ਭਾਜਪਾ ਦੀ ਹੋ ਰਹੀ ਕਿਰਕਿਰੀ ਤੋਂ ਬਚਣ ਲਈ ਹੁਣ ਜੇਤਲੀ ਨੇ ਜੀ. ਐੱਸ. ਟੀ. ਦੀਆਂ ਦਰਾਂ ਇਕ ਦਮ ਘਟਾ ਕੇ ਇਕ ਤਰ੍ਹਾਂ ਨਾਲ ਦੇਸ਼ ਅੱਗੇ ਗੋਡੇ ਟੇਕ ਦਿੱਤੇ ਹਨ, ਭਾਵ ਲੋਕਾਂ ਨੂੰ ਵੱਡੀ ਰਾਹਤ ਦੇ ਦਿੱਤੀ ਹੈ, ਜਿਸ ਨੂੰ ਕਾਂਗਰਸ ਤੇ ਹੋਰ ਪਾਰਟੀਆਂ ਸ਼ੁੱਭ ਸ਼ਗਨ ਮੰਨ ਰਹੀਆਂ ਹਨ ਤੇ ਭਾਜਪਾ ਫੈਸਲਾ ਲੈ ਕੇ ਮੁੜ ਵਾਪਸ ਲੈਣ 'ਤੇ ਇਕ ਤਰ੍ਹਾਂ ਨਾਲ ਬੈਕਫੁਟ 'ਤੇ ਚੱਲ ਪਈ ਹੈ। ਹੁਣ ਲੱਗਦਾ ਇੰਡਸਟਰੀ ਵਾਲੇ ਤੇ ਵਪਾਰੀ ਵਰਗ ਵੀ ਗੁਜਰਾਤ ਚੋਣਾਂ ਕਾਰਨ ਆਪਣੇ 'ਤੇ ਲੱਗੀ ਜੀ. ਐੱਸ. ਟੀ. ਦੇ ਮੁੱਦੇ ਦਾ ਢੋਲ ਭਾਜਪਾ ਖਿਲਾਫ ਖੜਕਾਉਣਗੇ ਦੇ ਮੂਡ ਵਿਚ ਦੱਸੇ ਜਾ ਰਹੇ ਹਨ ਤਾਂ ਜੋ ਉਨ੍ਹਾਂ ਰਾਹਤ ਮਿਲ ਸਕੇ। ਬਾਕੀ ਕੁਝ ਵੀ ਹੈ ਪਰ ਗੁਜਰਾਤ ਦੀ ਚੋਣ ਲੋਕਾਂ ਲਈ ਰਾਹਤ ਬਣ ਕੇ ਆਈ ਹੈ।