ਨਗਰ ਪੰਚਾਇਤ ਚੋਣਾਂ: ਢਿੱਲਵਾਂ 'ਚ ਸ਼੍ਰੋਮਣੀ ਅਕਾਲੀ ਦਲ ਦਾ ਸੁਪੜਾ ਸਾਫ

12/18/2017 3:16:17 PM

ਢਿੱਲਵਾਂ (ਜਗਜੀਤ)— ਨਗਰ ਪੰਚਾਇਤ ਢਿੱਲਵਾਂ ਦੀਆਂ ਚੋਣਾਂ 'ਚ ਰਾਜ ਕਰਦੀ ਪਾਰਟੀ ਕਾਂਗਰਸ ਨੇ 7 ਸੀਟਾਂ ਅਤੇ ਆਜ਼ਾਦ ਨੇ 4 ਸੀਟਾਂ ਜਿੱਤੀਆਂ ਜਦਕਿ ਸ਼੍ਰੋਮਣੀ ਅਕਾਲੀ ਦਲ ਦਾ ਸੁਪੜਾ ਪੂਰੀ ਤਰ੍ਹਾਂ ਸਾਫ ਹੋ ਗਿਆ। ਇਸ ਚੋਣ 'ਚ ਲੋਕਾਂ ਨੇ ਜਿੱਥੇ ਸਟੈਂਡਿੰਗ ਕੌਂਸਲਰਾਂ ਨੂੰ ਪੂਰੀ ਤਰ੍ਹਾਂ ਹਾਰ ਦਿੱਤੀ ਉਥੇ ਦੋ-ਦੋ ਵਾਰਡਾਂ ਤੋਂ ਚੋਣ ਲੜ ਰਹੇ ਉਮੀਦਵਾਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। 
ਇਹ ਰਹੀ ਜਿੱਤੇ ਹੋਏ ਉਮੀਦਵਾਰਾਂ ਦੀ ਸੂਚੀ
ਵਾਰਡ ਨੰਬਰ-1 'ਚੋਂ ਕਾਂਗਰਸ ਦੀ ਬਲਜੀਤ ਕੌਰ ਨੇ 139 ਵੋਟਾਂ ਹਾਸਲ ਕਰਕੇ ਆਜ਼ਾਦ ਦੀ ਅਮਨਪ੍ਰੀਤ ਕੌਰ ਨੂੰ ਹਰਾਇਆ। ਅਮਨਪ੍ਰੀਤ ਕੌਰ ਸਿਰਫ 68 ਵੋਟਾਂ ਹੀ ਮਿਲੀਆਂ। 
ਵਾਰਡ ਨੰਬਰ- 2 'ਚੋਂ ਕਾਂਗਰਸ ਦੇ ਨਿਰਮਲ ਸਿੰਘ 304 ਵੋਟਾਂ ਨਾਲ ਜੇਤੂ ਹਹੇ ਜਦਕਿ ਆਜ਼ਾਦ ਦੇ ਦਲਵੀਰ ਸਿੰਘ ਨੂੰ 116 ਵੋਟਾਂ ਮਿਲੀਆਂ। 
ਵਾਰਡ ਨੰਬਰ-3 'ਚੋਂ ਆਜ਼ਾਦ ਉਮੀਦਵਾਰ ਸਰਬਜੀਤ ਕੌਰ ਨੇ 176 ਵੋਟਾਂ ਹਾਸਲ ਕਰਕੇ ਅਕਾਲੀ ਦਲ ਦੀ ਨਵਜੀਤ ਕੌਰ ਨੂੰ ਹਰਾਇਆ। ਅਕਾਲੀ ਦਲ ਦੀ ਨਵਜੋਤ ਕੌਰ ਨੂੰ ਸਿਰਫ 154 ਵੋਟਾਂ ਹੀ ਹਾਸਲ ਹੋ ਸਕੀਆਂ। 
ਵਾਰਡ ਨੰਬਰ-4 'ਚੋਂ ਆਜ਼ਾਦ ਦੇ ਮਨਰਾਜ ਸਿੰਘ 174 ਵੋਟਾਂ ਹਾਸਲ ਕਰਕੇ ਜਿੱਤ ਹਾਸਲ ਕੀਤੀ ਜਦਕਿ ਕਾਂਗਰਸ ਦੇ ਮਲਕੀਤ ਸਿੰਘ 171 ਵੋਟਾਂ ਹਾਸਲ ਕਰ ਸਕੇ। 
ਵਾਰਡ ਨੰਬਰ-5 'ਚੋਂ ਆਜ਼ਾਦ ਉਮੀਦਵਾਰ ਸ਼ੈਲੀ ਭੱਲਾ ਨੇ 471 ਵੋਟਾਂ ਹਾਸਲ ਕਰਕੇ ਅਕਾਲੀ ਦਲ ਦੀ ਪੂਜਾ ਰਾਣੀ ਨੂੰ ਹਰਾਇਆ। 
ਵਾਰਡ ਨੰਬਰ-6 'ਚੋਂ ਆਜ਼ਾਦ ਉਮਦੀਵਾਰ ਹਰਜਿੰਦਰ ਸਿੰਘ ਨੇ 136 ਵੋਟਾਂ ਹਾਸਲ ਕਰਕੇ ਜਿੱਤ ਹਾਸਲ ਕੀਤੀ। 
ਵਾਰਡ ਨੰਬਰ-7 'ਚੋਂ ਕਾਂਗਰਸ ਦੀ ਅਮਰਪ੍ਰੀਤ ਕੌਰ ਨੇ 255 ਵੋਟਾਂ ਹਾਸਲ ਕੀਤੀਆਂ ਜਦਕਿ ਆਜ਼ਾਦ ਦੀ ਉਮੀਦਵਾਰ ਊਸ਼ਾ ਰਾਣੀ ਨੇ 118 ਵੋਟਾਂ ਹਾਸਲ ਕੀਤੀਆਂ। 
ਵਾਰਡ ਨੰਬਰ-8 'ਚੋਂ ਕਾਂਗਰਸ ਦੇ ਮਲਕੀਤ ਸਿੰਘ ਨੇ 257 ਵੋਟਾਂ ਹਾਸਲ ਕਰਕੇ ਜਿੱਤ ਹਾਸਲ ਕੀਤੀ ਜਦਕਿ ਆਜ਼ਾਦ ਦੇ ਜਿੰਦਰ 200 ਵੋਟਾਂ ਹਾਸਲ ਕਰ ਸਕੇ। 
ਵਾਕਡ ਨੰਬਰ-9 'ਚੋਂ ਕਾਂਗਰਸ ਦੇ ਮਹਿੰਦਰ ਸਿੰਘ ਨੇ 241 ਵੋਟਾਂ ਹਾਸਲ ਕਰਕੇ ਆਜ਼ਾਦ ਦੇ ਸੁਖਦੇਵ ਸਿੰਘ ਨੂੰ ਹਰਾਇਆ। ਸੁਖਦੇਵ ਸਿੰਘ ਨੂੰ 160 ਵੋਟਾਂ ਮਿਲੀਆਂ। 
ਵਾਰਡ ਨੰਬਰ-10 'ਚੋਂ ਕਾਂਗਰਸ ਦੀ ਕਿਰਨ ਕੁਮਾਰੀ ਨੇ 238 ਵੋਟਾਂ ਹਾਸਲ ਕੀਤੀਆਂ ਜਦਕਿ ਆਜ਼ਾਦ ਦੀ ਕਿਰਨ ਬਾਲਾ ਸਿਰਫ 157 ਵੋਟਾਂ ਹਾਸਲ ਕਰ ਸਕੀ। 
ਵਾਰਡ-11 'ਚੋਂ ਕਾਂਗਰਸ ਦੇ ਹਰੀਸ਼ ਚੰਦਰ ਨੇ 110 ਵੋਟਾਂ ਹਾਸਲ ਕਰਕੇ ਆਜ਼ਾਦ ਦੇ ਜਸਪਾਲ ਸਿੰਘ ਨੂੰ ਹਰਾਇਆ। ਜਸਪਾਲ ਨੂੰ 105 ਵੋਟਾਂ ਮਿਲੀਆਂ।